ਹੁਣੇ ਹੁਣੇ ਪ੍ਰਸ਼ਾਸ਼ਨ ਨੇ ਇਹ ਕੱਪੜੇ ਪਾਉਣ ਤੇ ਲਗਾਤੀ ਪਾਬੰਦੀ-ਨਹੀਂ ਮਿਲੇਗੀ ਐਂਟਰੀ

ਇਤਿਹਾਸਿਕ ਮਾਂ ਮਨਸਾ ਦੇਵੀ ਮੰਦਰ ’ਚ ਹੁਣ ਛੋਟੇ ਕੱਪੜੇ ਪਾ ਕੇ ਆਉਣ ਵਾਲਿਆਂ ’ਤੇ ਰੋਕ ਲਗਾ ਦਿੱਤੀ ਗਈ ਹੈ। ਮੰਦਰ ’ਚ ਛੋਟੇ ਕੱਪੜੇ ਪਾ ਕੇ ਆਉਣ ਵਾਲਿਆਂ ਨੂੰ ਐਂਟਰੀ ਨਹੀਂ ਦਿੱਤੀ ਜਾਵੇਗੀ। ਮੰਦਰ ਬੋਰਡ ਦੀ ਸਕੱਤਰ ਸ਼ਾਰਦਾ ਪ੍ਰਜਾਪਤੀ ਨੇ ਦੱਸਿਆ ਕਿ ਕਈ ਸ਼ਰਧਾਲੂਆਂ ਦੁਆਰਾ ਸ਼ਿਕਾਇਤਾਂ ਮਿਲ ਰਹੀਆਂ ਹਨ, ਜਿਸਦੇ ਚੱਲਦਿਆਂ ਇਹ ਫ਼ੈਸਲਾ ਕੀਤਾ ਗਿਆ ਹੈ। ਧਰਮ ਦੀ ਮਰਿਆਦਾ ਤੇ ਸੰਸਕ੍ਰਿਤੀ ਦਾ ਪਾਲਣ ਕਰਵਾਉਣ ਲਈ ਇਹ ਫ਼ੈਸਲਾ ਲਿਆ ਗਿਆ ਹੈ।

ਸ਼ਾਰਦਾ ਪ੍ਰਜਾਪਤੀ ਨੇ ਕਿਹਾ ਕਿ ਬੱਚਿਆਂ ’ਚ ਸੰਸਕਾਰ ਭਰਨ ਲਈ ਹੁਣ ਸ਼ਾਰਟ ਕੱਪੜੇ, ਜੀਨਸ ਪਾ ਕੇ ਅੰਦਰ ਨਹੀਂ ਆਉਣ ਦਿੱਤਾ ਜਾਵੇਗਾ, ਜੋ ਲੋਕ ਇਹ ਸੋਚਦੇ ਹਨ ਕਿ ਕੱਪੜਿਆਂ ਨਾਲ ਕੋਈ ਫ਼ਰਕ ਨਹੀਂ ਪੈਂਦਾ, ਸ਼ਾਇਦ ਉਨ੍ਹਾਂ ਨੂੰ ਫ਼ਰਕ ਨਹੀਂ ਪੈਂਦਾ ਪਰ ਮੰਦਰ ’ਚ ਜੋ ਦੂਸਰੇ ਲੋਕ ਆਉਂਦੇ ਹਨ, ਉਨ੍ਹਾਂ ਨੂੰ ਸ਼ਾਰਟ ਕੱਪੜੇ ਦੇਖ ਕੇ ਕਾਫੀ ਇਤਰਾਜ ਹੁੰਦਾ ਹੈ। ਸ਼ਾਰਦਾ ਪ੍ਰਜਾਪਤੀ ਨੇ ਕਿਹਾ ਕਿ ਕਈ ਲੋਕ ਸ਼ਿਕਾਇਤ ਲੈ ਕੇ ਆਏ ਕਿ ਮੰਦਰ ’ਚ ਮਰਿਆਦਾ ਦਾ ਪਾਲਣ ਹੋਣਾ ਚਾਹੀਦਾ।

ਗੁਰਦੁਆਰਿਆਂ ’ਚ ਤਾਂ ਸਿਰ ਵੀ ਢੱਕ ਕੇ ਜਾਣਾ ਹੁੰਦਾ ਹੈ ਪਰ ਮੰਦਰ ’ਚ ਛੋਟੇ ਕੱਪੜੇ ਪਾ ਕੇ ਆਉਣ ਦੀ ਆਗਿਆ ਦੇਣਾ ਗਲ਼ਤ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸ਼ਾਰਟਸ ਪਾ ਕੇ ਨਾ ਆਉਣ।ਜੌਨਸਨ ਐਂਡ ਜੌਨਸਨ ਨੇ 12-17 ਸਾਲ ਦੀ ਉਮਰ ਦੇ ਬੱਚਿਆਂ ਲਈ ਕੋਵਿਡ ਵੈਕਸੀਨ ਟਰਾਈਲ ਦੀ ਮੰਗੀ ਇਜਾਜ਼ਤ, CDSCO ਨੂੰ ਭੇਜੀ ਅਰਜ਼ੀਦੱਸ ਦੇਈਏ ਕਿ ਮਾਤਾ ਮਨਸਾ ਦੇਵੀ ਦਾ ਇਤਿਹਾਸ ਓਨਾ ਹੀ ਪ੍ਰਾਚੀਨ ਹੈ, ਜਿੰਨਾ ਹੀ ਹੋਰ ਸਿੱਧ ਸ਼ਕਤੀਪੀਠਾਂ ਦਾ।

ਮਾਤਾ ਮਨਸਾ ਦੇਵੀ ਦੇ ਸਿੱਧ ਸ਼ਕਤੀਪੀਠ ’ਤੇ ਬਣੇ ਮੰਦਰ ਦਾ ਨਿਰਮਾਣ ਮਨੀਮਾਜਰਾ ਦੇ ਰਾਜਾ ਗੋਪਾਲ ਸਿੰਘ ਨੇ ਆਪਣੀ ਮਨੋਕਾਮਨਾ ਪੂਰੀ ਹੋਣ ’ਤੇ ਅੱਜ ਤੋਂ ਲਗਪਗ ਪੌਣੇ ਦੋ ਸੌ ਸਾਲ ਪਹਿਲੇ ਚਾਰ ਸਾਲ ’ਚ ਆਪਣੀ ਦੇਖਰੇਖ ’ਚ ਸਨ 1815 ’ਚ ਪੂਰਨ ਕਰਵਾਇਆ ਸੀ। ਮੁੱਖ ਮੰਦਰ ’ਚ ਮਾਤਾ ਦੀ ਮੂਰਤੀ ਸਥਾਪਿਤ ਹੈ। ਮੂਰਤੀ ਅੱਗੇ ਤਿੰਨ ਪਿੰਡੀਆਂ ਹਨ, ਜਿਨ੍ਹਾਂ ਨੂੰ ਮਾਂ ਦਾ ਰੂਪ ਹੀ ਮੰਨਿਆ ਜਾਂਦਾ ਹੈ। ਇਹ ਤਿੰਨੋਂ ਪਿੰਡੀਆਂ ਮਹਾਲਕਸ਼ਮੀ, ਮਨਸਾ ਦੇਵੀ ਤੇ ਸਰਸਵਤੀ ਦੇਵੀ ਦੇ ਨਾਮ ਨਾਲ ਜਾਣੀਆਂ ਜਾਂਦੀਆਂ ਹਨ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ

Leave a Reply

Your email address will not be published. Required fields are marked *