ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਤੇ ਪੈਟਰੋਲੀਅਮ ਮੰਤਰੀ ਦਾ ਆਇਆ ਵੱਡਾ ਬਿਆਨ-ਜਾਣੋ ਕਦੋਂ ਘਟਣਗੀਆਂ ਕੀਮਤਾਂ

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਲਗਾਤਾਰ ਵਾਧੇ ਦੇ ਸਵਾਲ ‘ਤੇ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜਲਦ ਕੀਮਤ ਘੱਟ ਜਾਵੇਗੀ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਬਾਜ਼ਾਰ ‘ਚ ਪੈਟਰੋਲੀਅਮ ਦੀ ਕੀਮਤ ‘ਚ ਵਾਧਾ ਦਾ ਅਸਰ ਖ਼ਪਤਕਾਰਾਂ ‘ਤੇ ਪੈ ਰਿਹਾ ਹੈ। ਸਰਦੀਆਂ ਦੇ ਜਾਂਦਿਆਂ ਹੀ ਕੀਮਤਾਂ ‘ਚ ਗਿਰਾਵਟ ਆ ਜਾਵੇਗੀ। ਪ੍ਰਧਾਨ ਨੇ ਕਿਹਾ ਕਿ ਇਹ ਇਕ ਅੰਤਰਰਾਸ਼ਟਰੀ ਮਾਮਲਾ ਹੈ ਤੇ ਮੰਗ ‘ਚ ਵਾਧੇ ਕਾਰਨ ਕੀਮਤਾਂ ਵੱਧਦੀਆਂ ਜਾ ਰਹੀਆਂ ਹਨ। ਸਰਦੀਆਂ ‘ਚ ਅਜਿਹਾ ਹੋ ਜਾਂਦਾ ਹੈ।

ANI ਦੇ ਵਿਸ਼ੇਸ਼ ਇਕ ਇੰਟਰਵਿਊ ‘ਚ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਸਰਦੀਆਂ ਦਾ ਮੌਸਮ ਜਾਂਦਿਆਂ ਹੀ ਕੀਮਤਾਂ ਹੇਠਾਂ ਆ ਜਾਣਗੀਆਂ। ਕੇਂਦਰੀ ਮੰਤਰੀ ਨੇ ਕਿਹਾ ਕਿ ਉੱਤਰ ਪੂਰਬ ਖੇਤਰ ਜਿਸ ‘ਚ ਅਰੁਣਾਚਲ ਪ੍ਰਦੇਸ਼, ਅਸਾਮ, ਮਨੀਪੁਰ, ਮੇਘਾਲਿਆ, ਮਿਜੋਰਮ, ਨਾਗਾਲੈਂਡ, ਤ੍ਰਿਪੁਰਾ ਤੇ ਸਿਕਿਮ ਸ਼ਾਮਲ ਹੈ, ਇਹ ਸੂਬਾ ਦੇਸ਼ ਦੇ ਤੇਲ ਤੇ ਗੈਸ ਖੇਤਰ ਲਈ ਜ਼ਰੂਰੀ ਹੈ।


ਦੇਸ਼ ‘ਚ ਪਹਿਲਾਂ ਤੇਲ ਦੇ ਜਮਾਵ ਦੀ ਖੋਜ ਅਸਾਮ ਦੇ ਡਿਗਬੋਰਡ ਤੇ ਦੁਲੀਆਜਾਨ ਖੇਤਰਾਂ ਕੋਲ ਕੀਤੀ ਗਈ ਸੀ ਤੇ ਦੇਸ਼ ਦੇ ਲਗਪਗ 18 ਫੀਸਦੀ ਤੇਲ ਸਰੋਤ ਉੱਤਰ ਪੂਰਬ ਖੇਤਰ ਅਸਾਮ, ਅਰੁਣਾਚਲ, ਨਾਗਾਲੈਂਡ, ਮਿਜੋਰਮ, ਤ੍ਰਿਪੁਰਾ ‘ਚ ਸਥਿਤ ਹੈ। ਇੱਥੇ ਜ਼ਿਆਦਾਤਰ ਖੇਤਰ ਤੇਲ ਤੇ ਗੈਸ ਖੇਤਰ ਨਾਲ ਭਰੇ ਹੋਏ ਹਨ।

ਉਨ੍ਹਾਂ ਕਿਹਾ ਕਿ 2014 ‘ਚ ਮੋਦੀ ਸਰਕਾਰ ਦੇ ਸੱਤਾ ‘ਚ ਆਉਣ ਤੋਂ ਬਾਅਦ ਅਸੀਂ ਕੱਚੀ ਪਾਈਪਲਾਈਨ, ਗੈਸ, ਪਾਈਪਲਾਈਨ ਦੀ ਬੁਨਿਆਦੀ ਸਰਚਨਾ ਬਣਾਉਣ, ਖੋਜ, ਸੋਧ ਤੇ ਗੈਸ ਉਤਪਾਦਨ ਸਮਰੱਥਾ ਵਧਾਉਣ ਦਾ ਫ਼ੈਸਲਾ ਕੀਤਾ ਸੀ। ਗੌਰਤਲਬ ਹੈ ਕਿ ਦੇਸ਼ ‘ਚ ਰਸੋਈ ਗੈਸ, ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਲਗਾਤਾਰ ਵਾਧਾ ਜਾਰੀ ਹੈ। ਇਸ ਮਾਮਲੇ ‘ਤੇ ਵਿਰੋਧੀ ਪਾਰਟੀਆਂ ਵੱਲੋਂ ਲਗਾਤਾਰ ਸਰਕਾਰ ‘ਤੇ ਸਵਾਲ ਚੁੱਕੇ ਜਾ ਰਹੇ ਹਨ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

Leave a Reply

Your email address will not be published.