ਕਨੇਡਾ ਚ’ ਵਿਜ਼ਟਰ ਵੀਜ਼ਿਆਂ ਤੇ ਗਏ ਲੋਕਾਂ ਲਈ ਆਈ ਬਹੁਤ ਚੰਗੀ ਖ਼ਬਰ,ਹੋ ਗਿਆ ਇਹ ਐਲਾਨ-ਦੇਖੋ ਪੂਰੀ ਖ਼ਬਰ

ਕਰੋਨਾ ਨੇ ਜਿਥੇ ਸਾਰੀ ਦੁਨੀਆਂ ਨੂੰ ਪ੍ਰਭਾਵਿਤ ਕੀਤਾ ਹੈ ਉਥੇ ਹੀ ਇਸ ਦਾ ਸਭ ਤੋਂ ਵੱਧ ਪ੍ਰਭਾਵ ਆਵਾਜਾਈ ਉਪਰ ਪਿਆ ਹੈ। ਲੋਕਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਸਭ ਦੇਸ਼ਾਂ ਵੱਲੋਂ ਤਾਲਾਬੰਦੀ ਦੌਰਾਨ ਹਵਾਈ ਉਡਾਨਾਂ ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਜਿਸ ਕਾਰਨ ਬਹੁਤ ਸਾਰੇ ਯਾਤਰੀ ਵਿਦੇਸ਼ਾਂ ਵਿੱਚ ਫਸ ਗਏ ਸਨ। ਸਭ ਦੇਸ਼ਾਂ ਵੱਲੋਂ ਆਪਣੇ ਦੇਸ਼ ਦੀਆਂ ਸਰਹੱਦਾਂ ਨੂੰ ਸਖ਼ਤ ਪਾਬੰਦੀਆਂ ਦੇ ਨਾਲ ਬੰਦ ਕੀਤਾ ਗਿਆ।

ਤਾਂ ਜੋ ਦੇਸ਼ ਵਿੱਚ ਕਰੋਨਾ ਦੇ ਪ੍ਰਸਾਰ ਨੂੰ ਰੋਕਿਆ ਜਾ ਸਕੇ। ਕਰੋਨਾ ਕੇਸਾਂ ਵਿਚ ਆਈ ਕਮੀ ਨੂੰ ਦੇਖਦੇ ਹੋਏ ਮੁੜ ਤੋਂ ਹਵਾਈ ਆਵਾਜਾਈ ਨੂੰ ਸ਼ੁਰੂ ਕੀਤਾ ਗਿਆ ਸੀ।ਇਸ ਸਮੇਂ ਵਿੱਚ ਸਾਰੀ ਦੁਨੀਆਂ ਨੂੰ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪਿਆ। ਦੁਨੀਆ ਵੱਲੋਂ ਮੁੜ ਪੈਰਾਂ ਸਿਰ ਹੋਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਕਿ ਬ੍ਰਿਟੇਨ ਵਿੱਚ ਆਏ ਕਰੋਨਾ ਦੇ ਨਵੇਂ ਸਟਰੇਨ ਨੇ ਦੁਨੀਆਂ ਨੂੰ ਮੁੜ ਤੋਂ ਚਿੰਤਾ ਵਿਚ ਪਾ ਦਿੱਤਾ।

ਹੁਣ ਕੈਨੇਡਾ ਵਿੱਚ ਵਿਜ਼ਟਰ ਵੀਜਾ ਤੇ ਗਏ ਹੋਏ ਲੋਕਾਂ ਲਈ ਇੱਕ ਵੱਡੀ ਰਾਹਤ ਦੀ ਚੰਗੀ ਖਬਰ ਦਾ ਐਲਾਨ ਹੋਇਆ ਹੈ। ਕੈਨੇਡਾ ਸਰਕਾਰ ਵੱਲੋਂ ਵਿਦੇਸ਼ੀ ਨਾਗਰਿਕਾਂ ਨੂੰ ਇਮੀਗ੍ਰੇਸ਼ਨ ਵਿਭਾਗ ਵੱਲੋਂ ਵੀਜ਼ਾ ਮਿਆਦ ਵਿੱਚ ਵਾਧਾ ਕਰਨ ਦਾ ਇਕ ਹੋਰ ਮੌਕਾ ਦਿੱਤਾ ਗਿਆ ਹੈ।ਇਸ ਤੋਂ ਪਹਿਲਾਂ ਵੀ ਸਰਕਾਰ ਵੱਲੋਂ ਵਿਜ਼ਟਰ ਵੀਜ਼ੇ ਤੇ ਕੈਨੇਡਾ ਆਏ ਹੋਏ ਲੋਕਾਂ ਨੂੰ ਵੀਜ਼ਾ ਮਿਆਦ ਖਤਮ ਹੋਣ ਤੇ ਕੈਨੇਡਾ ਵਿਚ ਰਹਿਣ ਦਾ ਮੌਕਾ ਦਿੱਤਾ ਗਿਆ ਸੀ।

ਵੀਜਾਂ ਮਿਆਦ ਵਿੱਚ ਵਾਧਾ ਕਰਨ ਵਾਲੇ ਵਿਦੇਸ਼ੀ ਨਾਗਰਿਕ ਇਮੀਗ੍ਰੇਸ਼ਨ ਵਿਭਾਗ ਵੱਲੋਂ ਲਾਗੂ ਸ਼ਰਤਾਂ ਨੂੰ ਪੂਰਾ ਕਰਦੇ ਹੋਣ, ਅਗਰ ਉਹ ਕੈਨੇਡਾ ਵਿੱਚ 30 ਜਨਵਰੀ 2020 ਤੋਂ ਲੈ ਕੇ 31 ਮਈ 2008 ਦਰਮਿਆਨ ਤੇ ਪਹੁੰਚੇ ਹੋਣ, ਉਹ ਵੀਜ਼ੇ ਦੀ ਮਿਆਦ ਖਤਮ ਹੋਣ ਤੇ 90 ਦਿਨਾਂ ਦੇ ਅੰਦਰ ਆਪਣੀਆਂ online ਅਰਜ਼ੀਆਂ ਦਾਖ਼ਲ ਕਰ ਸਕਦੇ ਹਨ। ਜਿਹੜੇ ਵਿਦੇਸ਼ੀ ਨਾਗਰਿਕਾਂ ਦੀ ਵੀਜ਼ਾ ਮਿਆਦ ਖਤਮ ਹੋ ਚੁੱਕੀ ਹੈ। ਉਹਨਾਂ ਲੋਕਾਂ ਨੂੰ 200 ਡਾਲਰ ਸੈਸਿੰਗ ਫੀਸ ਵੱਖਰੇ ਤੌਰ ਤੇ ਨਾਲ ਜਮਾਂ ਕਰਵਾਉਣੀ ਹੋਵੇਗੀ।

ਅਜਿਹੇ ਕੇਸਾਂ ਦਾ ਫੈਸਲਾ ਇਮੀਗ੍ਰੇਸ਼ਨ ਅਫਸਰ ਵੱਲੋਂ ਕੀਤਾ ਜਾਵੇਗਾ। ਅਗਰ ਕੋਈ ਵੀ ਵਿਦੇਸ਼ੀ ਨਾਗਰਿਕ ਵੀਜ਼ੇ ਵਿਚ ਵਾਧੇ ਵਾਸਤੇ ਯੋਗ ਨਾ ਪਾਇਆ ਜਾਵੇ ਤਾ, ਉਸ ਕੇਸ ਦਾ ਨਿਪਟਾਰਾ ਵੀ ਇਮੀਗ੍ਰੇਸ਼ਨ ਮੰਤਰੀ ਦਾ ਡੈਲੀਗੇਟ ਕਰੇਗਾ। ਅਗਰ ਸਰਕਾਰ ਵੱਲੋਂ ਲਾਗੂ ਕੀਤੀਆਂ ਸ਼ਰਤਾਂ ਤੇ ਵਿਦੇਸ਼ੀ ਨਾਗਰਿਕ ਖਰਾ ਉਤਰਦੇ ਹਨ ਤਾਂ ਉਨ੍ਹਾਂ ਨੂੰ ਦਸਤਾਵੇਜ਼ ਸਹੀ ਪਾਏ ਜਾਣ ਤੇ ਉਹਨਾਂ ਦੇ ਘਰ ਦਸਤਾਵੇਜ਼ ਪੁੱਜਦੇ ਕੀਤੇ ਜਾਣਗੇ।

Leave a Reply

Your email address will not be published.