ਪੀਐਮ ਕਿਸਾਨ ਯੋਜਨਾਂ ਦਾ ਲਾਭ ਲੈਣ ਵਾਲਿਆਂ ਲਈ ਵੱਡੀ ਖੁਸ਼ਖ਼ਬਰੀ-ਹੋ ਜਾਓ ਤਿਆਰ,ਦੇਖੋ ਪੂਰੀ ਖ਼ਬਰ

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (PM Kisan Samman Nidhi) ਤਹਿਤ ਹੁਣ ਤਕ ਕਿਸਾਨਾਂ ਨੂੰ ਦੋ-ਦੋ ਹਜ਼ਾਰ ਰੁਪਏ ਦੀਆਂ 7 ਕਿਸ਼ਤਾਂ ਮਿਲ ਚੁੱਕੀਆਂ ਹਨ। ਹੁਣ 8ਵੀਂ ਕਿਸ਼ਤ ਆਉਣ ਦਾ ਇੰਤਜ਼ਾਰ ਹੈ। ਪੀਐੱਮ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਲਾਭਪਾਤਰੀ ਬੈਨੀਫਿਸ਼ਰੀ ਲਿਸਟ ‘ਚ ਆਪਣਾ ਨਾਂ ਚੈੱਕ ਕਰ ਸਕਦੇ ਹਨ। ਇਹ ਲਿਸਟ pmkisan.gov.in ਪੋਰਟਲ ‘ਤੇ ਅਪਲੋਡ ਹੋ ਜਾਂਦੀ ਹੈ ਜਿਸ ਵਿਚ ਖੇਤੀ ਅਤੇ ਕਿਸਾਨ ਕਲਿਆਣ ਮੰਤਰਾਲੇ, ਪੀਐੱਮ ਕਿਸਾਨ ਸਨਮਾਨ ਨਿਧੀ ਤਹਿਤ ਲਾਭ ਹਾਸਲ ਕਰਨ ਵਾਲੇ ਕਿਸਾਨਾਂ ਦੇ ਨਾਂ ਸ਼ਾਮਲ ਕਰਦਾ ਹੈ। ਦੇਸ਼ ਦੇ ਕਿਸਾਨਾਂ ਦੀ ਆਮਦਨੀ ਵਧਾਉਣ ਲਈ ਕੇਂਦਰ ਸਰਕਾਰ ਨੇ ਸਾਲ 2018 ‘ਚ ਪੀਐੱਮ ਕਿਸਾਨ ਯੋਜਨਾ (PM Kisan Yojana) ਦੀ ਸ਼ੁਰੂਆਤ ਕੀਤੀ ਸੀ। ਹੁਣ ਤਕ ਇਸ ਯੋਜਨਾ ਨਾਲ 11 ਕਰੋੜ ਤੋਂ ਜ਼ਿਆਦਾ ਕਿਸਾਨਾਂ ਨੂੰ ਜੋੜਿਆ ਜਾ ਚੁੱਕਾ ਹੈ।
ਇਸ ਯੋਜਨਾ ਤਹਿਤ ਰਜਿਸਟਰਡ ਕਿਸਾਨਾਂ ਨੂੰ ਸਾਲਾਨਾ 6,000 ਰੁਪਏ ਦੀ ਰਕਮ ਦਿੱਤੀ ਜਾਂਦੀ ਹੈ। ਇਹ ਰਕਮ ਕਿਸਾਨਾਂ ਦੇ ਖਾਤੇ ‘ਚ ਹਰ ਚਾਰ ਮਹੀਨੇ ਦੇ ਵਕਫ਼ੇ ‘ਤੇ 2,000 ਰੁਪਏ ਦੀ ਕਿਸ਼ਤਾਂ ਦੇ ਰੂਪ ‘ਚ ਭੇਜੀ ਜਾਂਦੀ ਹੈ। ਨਾਂ ਕਿਵੇਂ ਚੈੱਕ ਕਰੀਏ।


ਹੁਣ ਤਕ ਕਰੀਬ 33 ਲੱਖ ਫਰਜ਼ੀ ਲਾਭਪਾਤਰੀ- ਆਮ ਲੋਕਾਂ ਨੂੰ ਅੱਜ ਤੋਂ ਲੱਗੇਗਾ ਕੋਰੋਨਾ ਦਾ ਟੀਕਾ, ਨਿੱਜੀ ਹਸਪਤਾਲ ‘ਚ 250 ਰੁਪਏ ਦੀ ਹੈ ਪਹਿਲੀ ਡੋਜ਼, ਜਾਣੋ- ਕਿਵੇਂ ਕਰਵਾਈਏ ਰਜਿਸਟ੍ਰੇਸ਼ਨ
ਪੀਐੱਮ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਸਰਕਾਰ ਨੇ ਕਈ ਸੂਬਿਆਂ ਦੇ 5911788 ਬਿਨੈਕਾਰਾਂ ਦੇ ਭੁਗਤਾਨ ਦੇ ਪੈਸੇ ਨੂੰ ਰੋਕ ਦਿੱਤਾ ਹੈ। ਇਸ ਯੋਜਨਾ ਤਹਿਤ ਹੁਣ ਤਕ ਕਰੀਬ 33 ਲੱਖ ਫਰਜ਼ੀ ਲਾਭਪਾਤਰੀ ਪਾਏ ਜਾਣ ਤੋਂ ਬਾਅਦ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ। ਜਿਨ੍ਹਾਂ ਬਿਨੈਕਾਰਾਂ ਦੇ ਭੁਗਤਾਨ ਨੂੰ ਰੋਕਿਆ ਗਿਆ ਹੈ ਉਨ੍ਹਾਂ ਦੇ ਕਾਗ਼ਜ਼ਾਤ ਸ਼ੱਕੀ ਪਾਏ ਗਏ ਹਨ ਜਿਸ ਤੋਂ ਬਾਅਦ ਇਹ ਭੁਗਤਾਨ ਰੋਕਣ ਦਾ ਫ਼ੈਸਲਾ ਲਿਆ ਗਿਆ ਹੈ। ਇਨ੍ਹਾਂ ਅਯੋਗ ਲਾਭਪਾਤਰੀਆਂ ਦੇ ਖਾਤੇ ‘ਚ 2,326 ਕਰੋੜ ਰੁਪਏ ਭੇਜੇ ਜਾ ਚੁੱਕੇ ਹਨ। ਹੁਣ ਸਰਕਾਰ ਇਨ੍ਹਾਂ ਤੋਂ ਵਸੂਲੀ ਕਰ ਰਹੀ ਹੈ। ਜੇਕਰ ਤੁਸੀਂ ਵੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਅਗਲੀ ਕਿਸ਼ਤ ਦੇ ਪੈਸੇ ਆਉਣ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਤੁਹਾਨੂੰ ਵੀ ਲਿਸਟ ਵਿਚ ਆਪਣਾ ਨਾਂ ਚੈੱਕ ਕਰਨਾ ਚਾਹੀਦਾ ਹੈ।


ਕਿਵੇਂ ਚੈੱਕ ਕਰੀਏ 8ਵੀਂ ਕਿਸ਼ਤ ਦਾ ਸਟੇਟਸ
1. ਪੀਐੱਮ ਕਿਸਾਨ ਦੀ ਅਧਿਕਾਰਤ ਵੈੱਬਸਾਈਟ https://pmkisan.gov.in/ ‘ਤੇ ਲਾਗਇਨ ਕਰੋ।
2. ਇੱਥੇ ਖੱਬੇ ਪਾਸੇ ਤੁਹਾਨੂੰ Farmer’s Corner ਦੀ ਆਪਸ਼ਨ ਮਿਲੇਗੀ।
3. ‘Farmer’s Corner’ ‘ਚ ਤੁਹਾਨੂੰ ਬੇਨਿਫਿਸ਼ਅਰੀ ਲਿਸਟ ਦੀ ਆਪਸ਼ਨ ਮਿਲੇਗੀ।
4. ਹੁਣ ‘Beneficiary List’ ‘ਤੇ ਕਲਿੱਕ ਕਰੋ।
5. ਇੱਥੇ ਸੂਬਾ, ਜ਼ਿਲ੍ਹਾ, ਉਪ-ਜ਼ਿਲ੍ਹਾ, ਬਲਾਕ ‘ਤੇ ਪਿੰਡ ਚੁਣੋ ਤੇ ‘Get Report’ ‘ਤੇ ਕਲਿੱਕ ਕਰੋ।
ਇਸ ਤੋਂ ਬਾਅਦ ਤੁਹਾਡੀ ਸਕ੍ਰੀਨ ‘ਤੇ ਪੀਐੱਮ ਕਿਸਾਨ ਦੇ ਸਾਰੇ ਲਾਭਪਾਤਰੀਆਂ ਦੀ ਪੂਰੀ ਸੂਚੀ ਆ ਜਾਵੇਗੀ। ਇਹ ਸੂਚੀ ਕਈ ਪੇਜ਼ ‘ਚ ਹੁੰਦੀ ਹੈ। ਇਹ ਲਿਸਟ ਅਲਫਾਬੇਟਿਕ ਆਰਡਰ ‘ਚ ਹੁੰਦੀ ਹੈ। ਤੁਸੀਂ ਲਿਸਟ ‘ਚ ਆਪਣਾ ਨਾਂ ਲੱਭਣਾ ਹੁੰਦਾ ਹੈ। ਤੁਸੀਂ ਅੰਗ੍ਰੇਜ਼ੀ ਵਰਨਮਾਲਾ ਦੇ ਪਹਿਲੇ ਅਕਸ਼ਰ ਦੇ ਹਿਸਾਬ ਨਾਲ ਇਸ ਲਿਸਟ ‘ਚ ਆਪਣਾ ਨਾਂ ਚੈੱਕ ਕਰ ਸਕਦੇ ਹੋ।


ਜੇਕਰ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗਾ ਤਾਂ ਕਿਵੇਂ ਕਰਵਾਈਏ – ਪੀਐੱਮ ਕਿਸਾਨ ਯੋਜਨਾ ‘ਚ ਰਜਿਸਟ੍ਰੇਸ਼ਨ ਆਨਲਾਈਨ ਤੇ ਆਫਲਾਈਨ ਕਰਵਾ ਸਕਦੇ ਹੋ। ਕਿਸਾਨ ਚਾਹੁਣ ਤਾਂ ਕਾਮਨ ਸਰਵਿਸ ਸੈਂਟਰ ਜਾ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ, ਨਹੀਂ ਤਾਂ ਆਨਲਾਈਨ https://pmkisan.gov.in/ ਰਜਿਸਟ੍ਰੇਸ਼ਨ ਕਰ ਸਕਦੇ ਹਨ। ਖ਼ੁਦ ਆਨਲਾਈਨ ਰਜਿਸਟ੍ਰੇਸ਼ਨ ਕਰਨ ਲਈ…
https://pmkisan.gov.in/ ‘ਤੇ ਜਾ ਕੇ ਫਾਰਮ ਕਾਰਨਰ ‘ਤੇ ਜਾਓ।
‘New Farmer Registration’ ਬਦਲ ‘ਤੇ ਕਲਿੱਕ ਕਰੋ।
ਇਸ ਤੋਂ ਬਾਅਦ ਆਧਾਰ ਨੰਬਰ ਭਰਨਾ ਪਵੇਗਾ। ਨਾਲ ਹੀ ਕੈਪਚਾ ਕੋਡ ਭਰ ਕੇ ਸੂਬਾ ਚੁਣਾ ਪਵੇਗਾ ਤੇ ਫਿਰ ਪ੍ਰੋਸੈੱਸ ਅੱਗੇ ਵਧਾਉਣਾ ਪਵੇਗਾ।
ਤੁਹਾਡੇ ਸਾਹਮਣੇ ਜਿਹੜਾ ਫਾਰਮ ਆਵੇਗਾ, ਉਸ ਵਿਚ ਤੁਹਾਨੂੰ ਆਪਣੀ ਪੂਰੀ ਪਰਸਨਲ ਜਾਣਕਾਰੀ ਭਰਨੀ ਪਵੇਗੀ। ਨਾਲ ਹੀ ਬੈਂਕ ਅਕਾਊਂਟ ਦਾ ਵੇਰਵਾ ਤੇ ਖੇਤ ਨਾਲ ਜੁੜੀ ਜਾਣਕਾਰੀ ਵੀ ਭਰਨੀ ਪਵੇਗੀ।
ਇਸ ਤੋਂ ਬਾਅਦ ਤੁਸੀਂ ਫਾਰਮ ਸਬਮਿਟ ਕਰ ਸਕਦੇ ਹੋ।
ਹੈਲਪਲਾਈਟ ‘ਤੇ ਵੀ ਲੈ ਸਕਦੇ ਹੋ ਜਾਣਕਾਰੀ
ਕਿਸਾਨ ਪੀਐੱਮ ਕਿਸਾਨ ਹੈਲਪਲਾਈਨ ਰਾਹੀਂ ਵੀ ਜਾਣਕਾਰੀ ਲੈ ਸਕਦੇ ਹਨ ਤੇ ਕੋਈ ਸਮੱਸਿਆ ਹੋਵੇ ਤਾਂ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਪੀਐੱਮ ਕਿਸਾਨ ਹੈਲਪਲਾਈਨ ਨੰਬਰ 155261 ਹੈ। ਇਸ ਤੋਂ ਇਲਾਵਾ ਪੀਐੱਮ ਕਿਸਾਨ ਟੋਲ ਫ੍ਰੀ ਨੰਬਰ 18001155266 ਤੇ ਪੀਐੱਮ ਕਿਸਾਨ ਲੈਂਡਲਾਈਨ ਨੰਬਰ 011-23381092, 23382401 ਵੀ ਹੈ। ਪੀਐੱਮ ਕਿਸਾਨ ਦੀ ਇਕ ਹੋਰ ਹੈਲਪਲਾਈਨ 0120-6025109 ਤੇ ਈ-ਮੇਲ ਆਈਡੀ [email protected] ਹੈ।


…ਤਾਂ ਤੁਹਾਨੂੰ ਨਹੀਂ ਮਿਲੇਗਾ ਯੋਜਨਾ ਦਾ ਲਾਭ
ਇੰਸਟੀਚਿਊਸ਼ਨਲ ਕਿਸਾਨ ਇਸ ਸਕੀਮ ਦਾ ਲਾਭ ਨਹੀਂ ਲੈ ਸਕਦੇ।
ਜੇਕਰ ਕੋਈ ਵਿਅਕਤੀ ਕਿਸੇ ਸੰਵਿਧਾਨਕ ਅਹੁਦੇ ‘ਤੇ ਕਾਬਜ਼ ਹੈ ਜਾਂ ਰਹਿ ਚੁੱਕਾ ਹੈ ਤੇ ਖੇਤੀ-ਕਿਸਾਨੀ ਕਰਦਾ ਹੈ ਤਾਂ ਉਸ ਨੂੰ ਇਸ ਯੋਜਨਾ ਦਾ ਲਾਭ ਨਹੀਂ ਮਿਲੇਗਾ।
ਸੂਬਾ ਤੇ ਕੇਂਦਰ ਸਰਕਾਰ ਜਾਂ ਪਬਲਿਕ ਸੈਕਟਰ ਕੰਪਨੀ ਜਾਂ ਸਰਕਾਰੀ ਖ਼ੁਦਮੁਖ਼ਤਿਆਰ ਸੰਗਠਨਾਂ ਦੇ ਤਾਇਨਾਤ ਜਾਂ ਸੇਵਾਮੁਕਤ ਮੁਲਾਜ਼ਮ (ਮਲਟੀ ਟਾਸਕਿੰਗ ਜਾਂ ਗਰੁੱਪ ਡੀ ਜਾਂ ਚੌਥੇ ਵਰਗ ਦੇ ਮੁਲਾਜ਼ਮਾਂ ਨੂੰ ਛੱਡ ਕੇ)
10,000 ਰੁਪਏ ਤੋਂ ਜ਼ਿਆਦਾ ਦੀ ਮਾਸਿਕ ਪੈਨਸ਼ਨਲ ਪ੍ਰਾਪਤ ਕਰਨ ਵਾਲੇ ਲੋਕਾਂ ਨੂੰ ਇਸ ਯੋਜਨਾ ਦਾ ਲਾਭ ਨਹੀਂ ਮਿਲ ਸਕਦਾ। ਹਾਲਾਂਕਿ ਇਹ ਨਿਯਮ ਵੀ ਮਲਟੀ ਟਾਸਕਿੰਗ, ਗਰੁੱਪ ਡੀ ਜਾਂ ਚੌਥੇ ਵਰਗ ਦੇ ਮੁਲਾਜ਼ਮਾਂ ‘ਤੇ ਲਾਗੂ ਨਹੀਂ ਹੁੰਦਾ।
ਪਿਛਲੇ ਅਸੈੱਸਮੈਂਟ ਸਾਲ ‘ਚ ਆਮਦਨ ਕਰ ਭਰਨ ਵਾਲੇ ਲੋਕ ਇਸ ਯੋਜਨਾ ਦਾ ਲਾਭ ਨਹੀਂ ਉਠਾ ਸਕਦੇ।
ਡਾਕਟਰ, ਇੰਜੀਨੀਅਰ, ਵਕੀਲ, ਚਾਰਟਰਡ ਅਕਾਊਂਟੈਂਟ ਤੇ ਪ੍ਰੋਫੈਸ਼ਨਲ ਸੰਗਠਨਾਂ ਦੇ ਨਾਲ ਰਜਿਸਟਰਡ ਆਰਕੀਟੈਕਟਸ PM Kisan ਯੋਜਨਾ ਤਹਿਤ ਲਾਭ ਉਠਾਉਣ ਯੋਗ ਨਹੀਂ ਹਨ।

Leave a Reply

Your email address will not be published. Required fields are marked *