ਕਿਸਾਨਾਂ ਦੀ ਆਦਮਨ ਵਧਾਉਣ ਤੇ ਉਨ੍ਹਾਂ ਦੇ ਹਿੱਤਾਂ ਨੂੰ ਧਿਆਨ ‘ਚ ਰੱਖਦੇ ਹੋਏ ਕੇਂਦਰ ਸਰਕਾਰ ਕਈ ਯੋਜਨਾਵਾਂ ਚਲਾ ਰਹੀ ਹੈ। ਕਿਸਾਨ ਕ੍ਰੈਡਿਟ ਕਾਰਡ (Kisan Credit Card) ਰਾਹੀਂ ਕਿਸਾਨਾਂ ਨੂੰ ਖੇਤੀ ਲਈ ਸਸਤੀ ਦਰ ‘ਤੇ ਕਰਜ਼ ਮਿਲ ਰਿਹਾ ਹੈ। ਇਸ ਤਹਿਤ ਹੁਣ ਤਕ 1.82 ਕਰੋੜ ਕਿਸਾਨਾਂ ਨੂੰ ਕ੍ਰੈਡਿਟ ਕਾਰਡ ਜਾਰੀ ਕੀਤਾ ਜਾ ਚੁੱਕਾ ਹੈ। ਸਰਕਾਰ ਦਾ ਟੀਚਾ ਵੱਧ ਤੋਂ ਵੱਧ ਕਿਸਾਨਾਂ ਨੂੰ ਕ੍ਰੈਡਿਕ ਕਾਰਡ ਦੇਣਾ ਹੈ। ਇਸ ਯੋਜਨਾ ‘ਚ ਕਿਸਾਨ ਨੂੰ 3 ਲੱਖ ਰੁਪਏ ਤਕ ਦਾ ਕਰਜ਼ ਦਿੱਤਾ ਜਾਂਦਾ ਹੈ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ (Nirmala Sitharaman) ਨੇ ਟਵੀਟ ਰਾਹੀਂ ਦੱਸਿਆ ਕਿ ਪੀਐੱਮ ਨਰਿੰਦਰ ਮੋਦੀ ਵੱਲੋਂ ਕਿਸਾਨ ਕ੍ਰੈਡਿਟ ਕਾਰਡ ਮੁਹਿੰਮ ਦੀ ਸ਼ੁਰੂਆਤ ਕੀਤੀ ਨੂੰ ਇਕ ਸਾਲ ਪੂਰਾ ਹੋ ਗਿਆ ਹੈ। ਪਿਛਲੇ ਸਾਲ 29 ਫਰਵਰੀ ਨੂੰ ਉਨ੍ਹਾਂ ਵੱਧ ਤੋਂ ਵੱਧ ਕਿਸਾਨਾਂ ਨੂੰ ਕ੍ਰੈਡਿਟ ਕਾਰਡ ਦੇਣ ਲਈ ਇਹ ਮੁਹਿੰਮ ਸ਼ੁਰੂ ਕੀਤੀ ਸੀ।
ਉਨ੍ਹਾਂ ਦੱਸਿਆ ਕਿ ਕਿਸਾਨ ਕ੍ਰੈਡਿਟ ਕਾਰਡ ਮਹਿਜ਼ 15 ਦਿਨਾਂ ‘ਚ ਹੀ ਮਿਲ ਰਿਹਾ ਹੈ। ਕਿਸਾਨ ਕ੍ਰੈਡਿਟ ਕਾਰਡ ‘ਤੇ ਲਏ ਗਏ ਕਰਜ਼ ‘ਤੇ 3 ਲੱਖ ਰੁਪਏ ਤਕ ਕੋਈ ਸਰਵਿਸ ਚਾਰਜ ਵੀ ਨਹੀਂ ਲਗਦਾ ਹੈ।ਦੱਸ ਦੇਈਏ ਕਿ ਕਿਸਾਨ ਕ੍ਰੈਡਿਟ ਕਾਰਡ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਸਕੀਮ (PM Kisan Samman Nidhi Scheme) ਨਾਲ ਜੋੜ ਦਿੱਤਾ ਗਿਆ ਹੈ।
ਇਸ ਨਾਲ ਉਨ੍ਹਾਂ ਕਿਸਾਨਾਂ ਨੂੰ ਸਹੂਲਤ ਮਿਲਦੀ ਹੈ ਜਿਹੜੇ ਪਹਿਲਾਂ ਤੋਂ ਕਿਸਾਨ ਸਨਮਾਨ ਨਿਧੀ ਸਕੀਮ ਤਹਿਤ ਰਜਿਸਟਰਡ ਹਨ। ਇਸ ਤਹਿਤ ਲਏ ਗਏ ਕਰਜ਼ ‘ਤੇ 7 ਫ਼ੀਸਦ ਦੀ ਦਰ ਨਾਲ ਵਿਆਹ ਲਗਦਾ ਹੈ। ਜੇਕਰ ਕਿਸਾਨ ਕਰਜ਼ ਸਮੇਂ ਸਿਰ ਚੁਕਾ ਦਿੰਦਾ ਹੈ ਤਾਂ ਉਸ ਨੂੰ ਇਸ ‘ਤੇ ਮਹਿਜ਼ 4 ਫ਼ੀਸਦ ਵਿਆਜ ਦੇਣਾ ਪੈਂਦਾ ਹੈ।
ਕਿਸਾਨ ਕ੍ਰੈਡਿਟ ਕਾਰਡ ਦੇ ਫਾਇਦੇ
ਕਿਸਾਨ ਕ੍ਰੈਡਿਟ ਕਾਰਡ ਤਹਿਤ ਬੈਂਕ ਦੀ ਦਰ ‘ਤੇ ਵਿਆਜ ਦਿੱਤਾ ਜਾਂਦਾ ਹੈ।
ਕਿਸਾਨ ਕ੍ਰੈਡਿਟ ਕਾਰਡ ਧਾਰਕਾਂ ਲਈ ਮੁਫ਼ਤ ਏਟੀਐੱਮ ਕਾਰਡ ਮੁਹੱਈਆ ਕਰਵਾਇਆ ਜਾਂਦਾ ਹੈ।
ਕਿਸਾਨ ਕ੍ਰੈਡਿਟ ਕਾਰਡ ‘ਚ 3 ਲੱਖ ਰੁਪਏ ਤਕ ਦੇ ਕਰਜ਼ ਲਈ 2 ਫ਼ੀਸਦੀ ਪ੍ਰਤੀ ਸਾਲ ਦੀ ਦਰ ਨਾਲ ਵਿਆਜ ਛੋਟ ਮਿਲਦੀ ਹੈ।
ਇਸ ਤਹਿਤ ਸਮੇਂ ਤੋਂ ਪਹਿਲਾਂ ਕਰਜ਼ ਚੁਕਾਉਣ ‘ਤੇ 3 ਫ਼ੀਸਦ ਪ੍ਰਤੀ ਸਾਲਦੀ ਦਰ ਨਾਲ ਵਾਧੂ ਵਿਆਜ ਛੋਟ ਮਿਲਦੀ ਹੈ।
ਕਿਸਾਨ ਕ੍ਰੈਡਿਟ ਕਾਰਡ ਦੇ ਕਰਜ਼ ‘ਤੇ ਫ਼ਸਲ ਬੀਮੇ ਦੀ ਕਵਰੇਜ ਮਿਲਦੀ ਹੈ।