ਗੈਸ ਸਿਲੰਡਰ ਦੇ ਗਾਹਕਾਂ ਲਈ ਆਈ ਵੱਡੀ ਖੁਸ਼ਖ਼ਬਰੀ-ਇਸ ਤਰਾਂ ਹੋਵੇਗੀ ਮੋਟੀ ਕਮਾਈ,ਚੱਕਲੋ ਫਾਇਦਾ

ਅੱਜ ਅਸੀਂ ਤੁਹਾਨੂੰ ਗੈਸ ਏਜੰਸੀ ਨਾਲ ਕਮਾਈ ਦੇ ਸਾਧਨ ਬਾਰੇ ਦਸਾਂਗੇ। ਇਸ ਤਰ੍ਹਾਂ ਤੁਸੀ ਜਿਥੇ ਤੁਸੀ ਆਪਣੀ ਏਜੰਸੀ ਲੈ ਸਕਦੇ ਹੋ ਉਥੇ ਪੈਸੇ ਵੀ ਵੱਡੀ ਪੱਧਰ ‘ਤੇ ਕਮਾ ਸਕਦੇ ਹੋ। ਪ੍ਰਧਾਨ ਮੰਤਰੀ ਉਜਵਲਾ ਯੋਜਨਾ (PM UjjawalaYojana) ਜ਼ਰੀਏ ਦੇਸ਼ ਦੇ ਕਰੋੜਾਂ ਗ਼ਰੀਬ ਪਰਿਵਾਰਾਂ ਕੋਲ ਵੀ ਹੁਣ ਐੱਲਪੀਜੀ ਗੈਸ ਕੁਨੈਕਸ਼ਨ ਹੋ ਗਿਆ ਹੈ, ਜਿਸ ਕਾਰਨ ਗੈਸ ਸਿਲੰਡਰਾਂ ਦੀ ਖਪਤ (LPG Consumption in India) ਵੀ ਕਈ ਗੁਣਾ ਵਧ ਗਈ ਹੈ। ਇਹ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਲਈ ਬਹੁਤ ਹੀ ਮੁਨਾਫੇ ਵਾਲਾ ਸੌਦਾ ਹੋ ਸਕਦਾ ਹੈ।ਪ੍ਰਧਾਨ ਮੰਤਰੀ ਵੱਲੋਂ ਯੋਜਨਾ ਦੇ 2.0 ਪੜਾਅ ਵਿੱਚ ਇੱਕ ਕਰੋੜ ਨਵੇਂ ਐਲਪੀਜੀ ਕੁਨੈਕਸ਼ਨਾਂ ਨਾਲ ਵਿੱਤੀ ਵਰ੍ਹੇ 2021-22 ‘ਚ ਇਹ ਹੋਰ ਮੁਨਾਫੇਦਾਰ ਹੋ ਗਿਆ ਹੈ। ਕਿਉਂਕਿ ਗੈਸ ਸਿਲੰਡਰਾਂ ਦੀ ਖਪਤ ਵੱਧ ਨਾਲ ਏਜੰਸੀਆਂ ਦੀ ਵੀ ਲੋੜ ਪਵੇਗੀ। ਇਸ ਲਈ ਗੈਸ ਏਜੰਸੀ ਖੋਲ੍ਹਣ ਦੇ ਚਾਹਵਾਨਾਂ ਲਈ ਹੁਣ ਹੀ ਮੌਕਾ ਹੈ।

ਕੀ ਚਾਹੀਦਾ ਹੈ। -ਗੈਸ ਏਜੰਸੀ ਲਈ ਪੱਕਾ ਰਿਹਾਇਸ਼ ਸਬੂਤ ਸਭ ਤੋਂ ਜ਼ਰੂਰੀ ਹੈ। ਇਸ ਨਾਲ ਹੀ ਗੈਸ ਏਜੰਸੀ ਲਈ ਜਗ੍ਹਾ ਅਤੇ ਗੋਦਾਮ ਦੀ ਜ਼ਰੂਰਤ ਹੁੰਦੀ ਹੈ, ਜੋ ਕਿ ਪਹਿਲਾਂ ਤਿਆਰ ਰੱਖਣੀ ਜ਼ਰੂਰੀ ਹੈ। ਕੰਪਨੀਆਂ ਵੱਲੋਂ ਇਸ ਸਬੰਧੀ ਇਸ਼ਤਿਹਾਰ ਵੀ ਕੱਢੇ ਜਾਂਦੇ ਹਨ, ਜਿਨ੍ਹਾਂ ਵਿੱਚ ਪੂਰੀ ਜਾਣਕਾਰੀ ਹੁੰਦੀ ਹੈ। ਆਓ ਜਾਣਦੇ ਹਾਂ ਕਿਵੇਂ ਇੰਡੇਨ, ਭਾਰਤ ਤੇ ਐਚਪੀ ਆਦਿ ਕੰਪਨੀਆਂ ਦੀ ਡਿਸਟ੍ਰੀਬਿਊਟਰਸ਼ਿਪ ਤੁਹਾਨੂੰ ਮਿਲ ਸਕਦੀ ਹੈ।

ਏਜੰਸੀ ਲੈਣ ਲਈ ਯੋਗਤਾ- ਗੈਸ ਏਜੰਸੀ ਖੋਲ੍ਹਣ ਜਾਂ ਡਿਸਟ੍ਰੀਬਿਊਟਰਸ਼ਿਪ ਲਈ ਭਾਰਤੀ ਨਾਗਰਿਕ ਹੋਣਾ ਜ਼ਰੂਰੀ ਹੈ। ਤੁਹਾਡਾ ਘੱਟੋ-ਘੱਟ 10ਵੀਂ ਪਾਸ ਹੋਣਾ ਬੇਹੱਦ ਜ਼ਰੂਰੀ ਹੈ। ਉਮਰ 21 ਸਾਲ ਤੋਂ ਲੈ ਕੇ 60 ਸਾਲ ਵਿਚਕਾਰ ਹੋਣੀ ਚਾਹੀਦੀ ਹੈ।ਪਰਿਵਾਰ ਦਾ ਕੋਈ ਵੀ ਮੈਂਬਰ ਆਇਲ ਮਾਰਕੀਟਿੰਗ ਕੰਪਨੀ ‘ਚ ਕੰਮ ਨਹੀਂ ਕਰਦਾ ਹੋਣਾ ਚਾਹੀਦਾ ਹੈ। ਤੁਹਾਡੇ ਕੋਲ ਗੈਸ ਸਿਲੰਡਰ ਦੇ ਭੰਡਾਰਨ ਲਈ ਵੱਡੀ ਜਗ੍ਹਾ ਯਾਨੀ ਗੁਦਾਮ ਹੋਣਾ ਜ਼ਰੂਰੀ ਹੈ। ਇਸ ਨਾਲ ਹੀ ਤੁਹਾਡੇ ਕੋਲ ਦਫ਼ਤਰ ਲਈ ਸਪੇਸ ਵੀ ਹੋਣੀ ਚਾਹੀਦੀ ਹੈ।

3 ਸਰਕਾਰੀ ਕੰਪਨੀਆਂ ਦਿੰਦੀਆਂ ਹਨ ਡਿਸਟ੍ਰੀਬਿਊਟਰਸ਼ਿਪ – ਦੇਸ਼ ਵਿਚ ਐੱਲਪੀਜੀ ਦੀਆਂ ਤਿੰਨ ਸਰਕਾਰੀ ਕੰਪਨੀਆਂ ਹਨ। ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (Indian Oil Corporation Limited) ਇੰਡੇਨ ਗੈਸ ਦੀ ਡਿਸਟ੍ਰੀਬਿਊਟਰਸ਼ਿਪ ਦਿੰਦੀ ਹੈ। ਉੱਥੇ ਹੀ ਭਾਰਤ ਪੈਟਰੋਲੀਅਮ (Bharat Petroleum) ਭਾਰਤ ਗੈਸ ਲਈ ਅਤੇ ਹਿੰਦੁਸਤਾਨ ਪੈਟਰੋਲੀਅਮ (Hindustan Petroleum) ਐੱਚਪੀ ਗੈਸ ਲਈ ਡਿਸਟ੍ਰੀਬਿਊਟਰਸ਼ਿਪ ਦਿੰਦੀ ਹੈ। ਤਿੰਨੇ ਕੰਪਨੀਆਂ ਸਮੇਂ-ਸਮੇਂ ‘ਤੇ ਨਵੇਂ ਡਿਸਟ੍ਰੀਬਿਊਟਰ ਬਣਾਉਣ ਲਈ ਅਰਜ਼ੀਆਂ ਮੰਗਦੀਆਂ ਹਨ। ਉੱਥੇ ਹੀ ਪੇਂਡੂ ਇਲਾਕਿਆਂ ‘ਚ ਨੈੱਟਵਰਕ ਨੂੰ ਮਜ਼ਬੂਤ ਬਣਾਉਣ ਲਈ ਕੇਂਦਰ ਸਰਕਾਰ ਦੀ ਰਾਜੀਵ ਗਾਂਧੀ ਗ੍ਰਾਮੀਣ ਐੱਲਪੀਜੀ ਵੰਡ ਯੋਜਨਾ (RGGLV) ਤਹਿਤ ਵੀ ਅਰਜ਼ੀਆਂ ਮੰਗੀਆਂ ਜਾਂਦੀਆਂ ਹਨ। ਇਸ ਵਿੱਚ ਕੰਪਨੀਆਂ ਇਸ਼ਤਿਹਾਰ ਜਾਂ ਨੋਟੀਫਿਕੇਸ਼ਨ ‘ਚ ਏਜੰਸੀ ਤੇ ਗੁਦਾਮ ਦੀ ਜ਼ਮੀਨ ਲਈ ਵਾਰਡ, ਮੁਹੱਲੇ ਜਾਂ ਪੱਕੀ ਜਗ੍ਹਾ ਬਣਾਉਂਦੀਆਂ ਹਨ।

ਇੰਟਰਵਿਊ ਤੇ ਵੈਰੀਫਿਕੇਸ਼ਨ ਜ਼ਰੂਰੀ – ਕੰਪਨੀਆਂ ਆਨਲਾਈਨ ਜਾਂ ਆਫਲਾਈਨ ਐਪਲੀਕੇਸ਼ਨ ਮੰਗਦੀਆਂ ਹਨ। ਅਪਲਾਈ ਕਰਨ ਤੋਂ ਬਾਅਦ ਨਿਰਧਾਰਤ ਤਰੀਕ ‘ਤੇ ਉਮੀਦਵਾਰ ਦਾ ਇੰਟਰਵਿਊ ਕੀਤਾ ਜਾਂਦਾ ਹੈ। ਸਾਰੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਸਫ਼ਲ ਹੋਣ ‘ਤੇ ਬਿਨੈਕਾਰ ਨੂੰ ਖੇਤਰ ਅਨੁਸਾਰ ਗੈਸ ਏਜੰਸੀ ਅਲਾਟ ਕੀਤੀ ਜਾਂਦੀ ਹੈ। ਸਫਲ ਉਮੀਦਵਾਰ ਨੂੰ ਗੈਸ ਏਜੰਸੀ ਸ਼ੁਰੂ ਕਰਨ ਲਈ ਇੱਕ ਸਮਾਂ ਹੱਦ ਦਿੱਤੀ ਜਾਂਦੀ ਹੈ।ਗੈਸ ਏਜੰਸੀ ਲਈ ਸਰਕਾਰ ਵੱਲੋਂ ਤੈਅ ਮਾਪਦੰਡਾਂ ਦੇ ਆਧਾਰ ‘ਤੇ ਤਰਜੀਹ ਦਿੱਤੀ ਜਾਂਦੀ ਹੈ। ਜਨਰਲ ਵਰਗ ਦੇ ਉਮੀਦਵਾਰ ਲਈ 50 ਫ਼ੀਸਦ ਰਾਖਵਾਂਕਰਨ ਹੁੰਦਾ ਹੈ, ਉੱਥੇ ਹੀ ਅਨੁਸੂਚਿਤ ਜਾਤੀ, ਜਨਜਾਤੀ ਦੇ ਲੋਕਾਂ ਲਈ ਨਿਯਮ ਅਨੁਸਾਰ ਛੋਟ ਦਿੱਤੀ ਜਾਂਦੀ ਹੈ।

Leave a Reply

Your email address will not be published.