ਹੁਣੇ ਹੁਣੇ ਏਥੇ ਸਵਾਰੀਆਂ ਨਾਲ ਭਰਿਆ ਜਹਾਜ਼ ਕੀਤਾ ਹਾਈਜੈਕ-ਹਰ ਪਾਸੇ ਮੱਚੀ ਹਾਹਾਕਾਰ

ਅਫਗਾਨਿਸਤਾਨ ਵਿਚ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਪਹੁੰਚੇ ਯੂਕਰੇਨ ਦੇ ਜਹਾਜ਼ ਨੂੰ ਹਾਈਜੈਕ ਕਰ ਲਿਆ ਗਿਆ ਹੈ। ਯੂਕਰੇਨ ਸਰਕਾਰ ਦੇ ਮੰਤਰੀ ਨੇ ਮੰਗਲਵਾਰ ਨੂੰ ਇਹ ਦਾਅਵਾ ਕੀਤਾ ਹੈ। ਮੰਤਰੀ ਮੁਤਾਬਕ, ਐਤਵਾਰ ਨੂੰ ਇਹ ਜਹਾਜ਼ ਹਾਈਜੈਕ ਕੀਤਾ ਗਿਆ ਸੀ, ਜਿਸ ਨੂੰ ਕੁਝ ਅਣਪਛਾਤੇ ਲੋਕਾਂ ਨੇ ਆਪਣੇ ਕਬਜ਼ੇ ਵਿਚ ਲੈ ਲਿਆ।

ਯੂਕਰੇਨ ਸਰਕਾਰ ਵਿਚ ਡਿਪਟੀ ਵਿਦੇਸ਼ ਮੰਤਰੀ Yevgeny Yenin ਨੇ ਜਾਣਕਾਰੀ ਦਿੱਤੀ ਹੈ ਕਿ ਸਾਡੇ ਜਹਾਜ਼ ਨੂੰ ਅਣਜਾਣ ਲੋਕਾਂ ਵੱਲੋਂ ਹਾਈਜੈਕ ਕਰ ਲਿਆ ਗਿਆ ਹੈ। ਮੰਗਲਵਾਰ ਨੂੰ ਇਸ ਜਹਾਜ਼ ਨੂੰ ਈਰਾਨ ਲਿਜਾਇਆ ਗਿਆ ਹੈ ਜਿਸ ਵਿਚ ਅਣਜਾਣ ਲੋਕ ਹਨ। ਇੰਨਾ ਹੀ ਨਹੀਂ ਸਾਡੇ ਦੂਜੇ ਤਿੰਨ ਜਹਾਜ਼ ਵੀ ਲੋਕਾਂ ਨੂੰ ਬਾਹਰ ਕੱਢਣ ਵਿਚ ਸਫਲ ਨਹੀਂ ਹੋ ਪਾਏ ਕਿਉਂਕਿ ਸਾਡੇ ਨਾਗਰਿਕ ਹਵਾਈ ਅੱਡੇ ਤੱਕ ਨਹੀਂ ਪਹੁੰਚੇ ਸਨ।

ਯੂਕਰੇਨ ਦੇ ਦਾਅਵੇ ਤੋਂ ਵੱਖ ਈਰਾਨ ਦੇ ਮੰਤਰੀ ਅੱਬਾਸ ਅਸਲਾਨੀ ਦਾ ਦਾਅਵਾ ਹੈ ਕਿ ਇਹ ਜਹਾਜ਼ ਨੌਰਥ ਈਸਟ ਈਰਾਨ ਦੇ ਮਸ਼ਹਾਦ ਹਵਾਈ ਅੱਡੇ ‘ਤੇ ਆਇਆ ਸੀ ਪਰ ਇਹ ਬਾਲਣ ਭਰਵਾਉਣ ਮਗਰੋਂ ਯੂਕਰੇਨ ਲਈ ਰਵਾਨਾ ਹੋ ਗਿਆ ਸੀ ਅਤੇ ਕੀਵ ਹਵਾਈ ਅੱਡੇ ‘ਤੇ ਲੈਂਡ ਵੀ ਕਰ ਗਿਆ ਸੀ।

ਹਾਲੇ ਵੀ ਕਰੀਬ 100 ਯੂਕਰੇਨ ਨਾਗਰਿਕ ਅਫਗਾਨਿਸਤਾਨ ਵਿਚ – ਏਜੰਸੀ ਮੁਤਾਬਕ ਜਿਹੜੇ ਲੋਕਾਂ ਨੇ ਇਸ ਜਹਾਜ਼ ਨੂੰ ਹਾਈਜੈਕ ਕੀਤਾ ਸੀ ਉਹ ਸਾਰੇ ਹਥਿਆਰਾਂ ਨਾਲ ਲੈਸ ਸਨ।ਹਾਲੇ ਇਹ ਜਾਣਕਾਰੀ ਨਹੀਂ ਮਿਲੀ ਹੈ ਕਿ ਕਿਸ ਨੇ ਇਸ ਜਹਾਜ਼ ਨੂੰ ਹਾਈਜੈਕ ਕੀਤਾ ਹੈ। ਯੂਕਰੇਨ ਵੱਲੋਂ ਲਗਾਤਾਰ ਆਪਣੇ ਲੋਕਾਂ ਨੂੰ ਅਫਗਾਨਿਸਤਾਨ ਤੋਂ ਸੁਰੱਖਿਅਤ ਬਾਹਰ ਕੱਢਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਹੁਣ ਤੱਕ 83 ਲੋਕਾਂ ਨੂੰ ਕਾਬੁਲ ਤੋਂ ਕੀਵ ਤੱਕ ਲਿਆਂਦਾ ਗਿਆ ਹੈ। ਇਹਨਾਂ ਵਿਚ 31 ਯੂਕਰੇਨੀ ਨਾਗਰਿਕ ਸ਼ਾਮਲ ਸਨ।

ਅਫਗਾਨਿਸਤਾਨ ਵਿਚ ਹਾਲੇ ਵੀ ਕਰੀਬ 100 ਤੋਂ ਵੱਧ ਯੂਕਰੇਨੀ ਨਾਗਰਿਕ ਮੌਜੂਦ ਹਨ ਜਿਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਥੇ ਦੱਸ ਦਈਏ ਕਿ ਅਫਗਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ੇ ਦੇ ਬਾਅਦ ਤੋਂ ਹੀ ਕਾਬੁਲ ਹਵਾਈ ਅੱਡੇ ਤੋਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਰਿਹਾ ਹੈ। ਅਮਰੀਕਾ, ਬ੍ਰਿਟੇਨ, ਫਰਾਂਸ, ਜਰਮਨੀ, ਯੂਕਰੇਨ ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ ਆਪਣੇ ਨਾਗਰਿਕ ਬਾਹਰ ਕੱਢਣ ਵਿਚ ਲੱਗੇ ਹੋਏ ਹਨ।

Leave a Reply

Your email address will not be published.