ਏਅਰਪੋਰਟ ਤੇ ਸਲਮਾਨ ਖਾਨ ਨੂੰ ਰੋਕ ਲਿਆ ISF ਦੇ ਜਵਾਨ ਨੇ ਫ਼ਿਰ ਜੋ ਹੋਇਆ ਦੇਖ ਕੇ ਰਹਿ ਜਾਓਗੇ ਹੈਰਾਨ

ਸਲਮਾਨ ਖ਼ਾਨ ਬੀਤੇ ਦਿਨੀਂ ‘ਟਾਈਗਰ 3’ ਦੀ ਸ਼ੂਟਿੰਗ ਲਈ ਰੂਸ ਰਵਾਨਾ ਹੋਏ ਹਨ। ਰੂਸ ਜਾਣ ਸਮੇਂ ਸਲਮਾਨ ਦੀ ਏਅਰਪੋਰਟ ਤੋਂ ਇਕ ਵੀਡੀਓ ਵਾਇਰਲ ਸੀ। ਇਸ ਵੀਡੀਓ ’ਚ ਸੀ. ਆਈ. ਐੱਸ. ਐੱਫ. ਇੰਸਪੈਕਟਰ ਨੇ ਉਨ੍ਹਾਂ ਨੂੰ ਚੈਕਿੰਗ ਲਈ ਰੋਕਿਆ ਸੀ।

ਰਿਪੋਰਟ ਹੈ ਕਿ ਉਸ ਇੰਸਪੈਕਟਰ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਕ ਮੀਡੀਆ ਆਰਗੇਨਾਈਜ਼ੇਸ਼ਨ ਨਾਲ ਗੱਲਬਾਤ ਕਰਨ ’ਤੇ ਉਸ ਦਾ ਫੋਨ ਜ਼ਬਤ ਕਰ ਲਿਆ ਗਿਆ ਹੈ। ਨਾਲ ਹੀ ਮੀਡੀਆ ਨਾਲ ਗੱਲ ਨਾ ਕਰਨ ਦੀ ਵੀ ਹਦਾਇਤ ਮਿਲੀ ਹੈ।

‘ਟਾਈਗਰ 3’ ਲਈ ਮੁੰਬਈ ’ਚ ਸ਼ੂਟ ਕਰਨ ਤੋਂ ਬਾਅਦ ਸਲਮਾਨ ਖ਼ਾਨ ਤੇ ਕੈਟਰੀਨਾ ਕੈਫ ਵੀਰਵਾਰ ਰਾਤ ਨੂੰ ਰੂਸ ਲਈ ਰਵਾਨਾ ਹੋਏ ਸਨ। ਸਲਮਾਨ ਨਾਲ ਉਨ੍ਹਾਂ ਦਾ ਭਤੀਜਾ ਨਿਰਵਾਨ ਵੀ ਸੀ। ਸਲਮਾਨ ਏਅਰਪੋਰਟ ’ਤੇ ਜਿਵੇਂ ਹੀ ਗੱਡੀ ਤੋਂ ਉਤਰੇ ਤਾਂ ਉਨ੍ਹਾਂ ਨੂੰ ਫੋਟੋਗ੍ਰਾਫਰਾਂ ਨੇ ਘੇਰ ਲਿਆ। ਸਲਮਾਨ ਖ਼ਾਨ ਐਂਟਰੀ ਕਰਨ ਲੱਗੇ ਤਾਂ ਉਨ੍ਹਾਂ ਨੂੰ ਸੀ. ਆਈ. ਐੱਸ. ਐੱਫ. ਇੰਸਪੈਕਟਰ ਨੇ ਰੋਕ ਲਿਆ।

ਵਾਇਰਲ ਵੀਡੀਓ ’ਚ ਇੰਸਪੈਕਟਰ ਦੇ ਕਾਫੀ ਚਰਚੇ ਸਨ। ਕੁਝ ਲੋਕ ਉਸ ਨੂੰ ਹੀਰੋ ਵਰਗਾ ਹੈਂਡਸਮ ਦੱਸ ਰਹੇ ਸਨ ਤਾਂ ਕੁਝ ਡਿਊਟੀ ਨਿਭਾਉਣ ਲਈ ਤਾਰੀਫ਼ ਕਰ ਰਹੇ ਸਨ।ਰਿਪੋਰਟ ਮੁਤਾਬਕ ਸਲਮਾਨ ਨੂੰ ਰੋਕਣ ਵਾਲੇ ਸੋਮਨਾਥ ਮੋਹੰਤੀ ਦਾ ਫੋਨ ਮੀਡੀਆ ਨਾਲ ਗੱਲਬਾਤ ਕਰਕੇ ਪ੍ਰੋਟੋਕਾਲ ਤੋੜਨ ਲਈ ਸੀਜ਼ ਕਰ ਲਿਆ ਗਿਆ ਹੈ। ਇਹ ਵੀ ਯਕੀਨੀ ਕੀਤਾ ਗਿਆ ਹੈ ਕਿ ਉਹ ਇਸ ਘਟਨਾ ਬਾਰੇ ਅੱਗੇ ਮੀਡੀਆ ਨਾਲ ਗੱਲ ਨਾ ਕਰੇ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ

Leave a Reply

Your email address will not be published.