ਕਿਸਾਨਾਂ ਲਈ ਆ ਗਈਆਂ ਬਿਨਾਂ ਬਿਜਲੀ ਤੋਂ ਚੱਲਣ ਵਾਲੀਆਂ ਮੋਟਰਾਂ, ਜਾਣੋ ਕੀਮਤ

ਖੇਤੀ ਵਿੱਚ ਪਾਣੀ ਸਭਤੋਂ ਜਰੂਰੀ ਹੁੰਦਾ ਹੈ ਅਤੇ ਪਾਣੀ ਨੂੰ ਨਹਿਰਾਂ ਜਾਂ ਜ਼ਮੀਨ ਵਿੱਚੋਂ ਕੱਢਕੇ ਖੇਤਾਂ ਤੱਕ ਪਹੁੰਚਾਣ ਲਈ ਕਿਸਾਨਾਂ ਨੂੰ ਵਾਟਰ ਪੰਪ ਯਾਨੀ ਪਾਣੀ ਵਾਲੀ ਮੋਟਰ ਲਵਾਉਣੀ ਪੈਂਦੀ ਹੈ। ਇਸ ਵਾਟਰ ਪੰਪ ‘ਤੇ ਕਾਫ਼ੀ ਖਰਚਾ ਵੀ ਹੁੰਦਾ ਹੈ ਅਤੇ ਨਾਲ ਹੀ ਇਸਨੂੰ ਚਲਾਉਣ ਲਈ ਬਿਜਲੀ ਦੀ ਜ਼ਰੂਰਤ ਪੈਂਦੀ ਹੈ ਜਿਸ ਕਾਰਨ ਖਰਚਾ ਬਹੁਤ ਜ਼ਿਆਦਾ ਹੁੰਦਾ ਹੈ। ਕਈ ਇਲਾਕਿਆਂ ਵਿੱਚ ਬਿਜਲੀ ਦੇ ਕੱਟ ਲੱਗਣ ਕਾਰਨ ਸਿੰਚਾਈ ਦੀ ਸਮੱਸਿਆ ਆਉਂਦੀ ਹੈ।

ਪਰ ਅੱਜ ਅਸੀ ਤੁਹਾਨੂੰ ਕੁਝ ਅਜਿਹੇ ਵਾਟਰ ਪੰਪਾਂ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿਨ੍ਹਾਂ ਨੂੰ ਕਿਸਾਨ ਬਿਨਾਂ ਬਿਜਲੀ ਦੇ ਚਲਾ ਸਕਦੇ ਹਨ। ਇਹ ਇੱਕ ਪੋਰਟੇਬਲ ਵਾਟਰ ਪੰਪ ਹੈ ਯਾਨੀ ਕਿਸਾਨ ਇਸਨੂੰ ਕਿਤੇ ਵੀ ਆਸਾਨੀ ਨਾਲ ਲਿਜਾ ਸਕਦੇ ਹਨ। ਇਹ ਪੰਪ ਡੀਜ਼ਲ ਅਤੇ ਪੈਟਰੋਲ ਇੰਜਣਾਂ ਵਿੱਚ ਆਉਂਦੇ ਹਨ।

ਪੁੰਜਾਬ ਦੇ ਕੋਟਕਪੂਰਾ ਸ਼ਹਿਰ ਵਿੱਚ ਛਿੱਬਰ ਐਗਰੀ ਇਕੁਈਪਮੈਂਟਸ ਨਾਮ ਦੀ ਕੰਪਨੀ ਅਜਿਹੇ ਹੀ 4 ਕਿਸਮਾਂ ਦੇ ਵਾਟਰ ਪੰਪ ਬਣਾਉਂਦੀ ਹੈ। ਇਹ ਵਾਟਰ ਪੰਪ ਖਾਸ ਤੌਰ ਉੱਤੇ ਛੋਟੇ ਕਿਸਾਨਾਂ ਲਈ ਬਣਾਏ ਗਏ ਹਨ। ਇਨ੍ਹਾਂ ਵਿੱਚੋਂ ਇੱਕ ਵਾਟਰ ਪੰਪ ਅਜਿਹਾ ਹੈ ਜੋ ਕਿ ਪਾਣੀ ਵਿੱਚ ਕਿਸ਼ਤੀ ਦੀ ਤਰ੍ਹਾਂ ਤੈਰਦਾ ਹੋਇਆ ਕੰਮ ਕਰਦਾ ਹੈ। ਇਸ ਵਿੱਚ 52 cc ਦਾ 2 ਸਟਰੋਕ ਇੰਜਨ ਲਗਾਇਆ ਗਿਆ ਹੈ ਅਤੇ ਇਸਦੇ ਨਾਲ ਕੰਪਨੀ 25 ਫੁੱਟ ਪਾਇਪ ਫਰੀ ਦਿੰਦੀ ਹੈ।

ਇਸ ਪੰਪ ਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਪੰਪ ਨੂੰ ਤੁਸੀ ਸਿਰਫ 12500 ਰੁਪਏ ਵਿੱਚ ਖਰੀਦ ਸਕਦੇ ਹੋ ਅਤੇ ਪੁਰੇ ਭਾਰਤ ਵਿੱਚ ਤੁਹਾਨੂੰ ਇਸੇ ਕੀਮਤ ਉੱਤੇ ਫਰੀ ਡਿਲੀਵਰੀ ਦਿੱਤੀ ਜਾਵੇਗੀ। ਕੰਪਨੀ ਇਸਦੀ ਇੱਕ ਸਾਲ ਦੀ ਵਾਰੰਟੀ ਵੀ ਦੇਵੇਗੀ। ਇਹ ਸਾਰੀਆਂ ਮੋਟਰਾਂ ਇੱਕ ਲੀਟਰ ਤੋਂ ਵੀ ਘੱਟ ਪਟਰੋਲ ਜਾਂ ਡੀਜ਼ਲ ਵਿੱਚ ਇਕ ਘੰਟਾ ਚੱਲ ਸਕਦੀਆਂ ਹਨ। ਇਨ੍ਹਾਂ ਸਾਰੀਆਂ ਮੋਟਰਾਂ ਬਾਰੇ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…..

Contact For More Info:-Chhibber Agri Equipment’s
Address: Opp. Hotel Blue Hill, Faridkot Road, Kotkapura, Panjab. – 151204,
Mob.:- 9855219706, 9814231007

Leave a Reply

Your email address will not be published.