ਹੁਣੇ ਹੁਣੇ ਮੌਸਮ ਵਿਭਾਗ ਵੱਲੋਂ ਮੀਂਹ ਪੈਣ ਬਾਰੇ ਆਈ ਇਹ ਤਾਜ਼ਾ ਵੱਡੀ ਖਬਰ

ਕੌਮੀ ਰਾਜਧਾਨੀ ਤੇ ਉੱਤਰ ਪੱਛਮ ਭਾਰਤ ਦੇ ਆਸਪਾਸ ਦੇ ਇਲਾਕੇ ਬ੍ਰੇਕ ਮਾਨਸੂਨ ਦੇ ਇਕ ਹੋਰ ਗੇੜ ‘ਚ ਦਾਖਲ ਹੋ ਸਕਦੇ ਹਨ। ਅਜਿਹਾ ਇਸ ਮੌਸਮ ‘ਚ ਤੀਜੀ ਵਾਰ ਹੋਣ ਜਾ ਰਿਹਾ ਹੈ। ਕਿਉਂਕਿ ਮਾਨਸੂਨ ਘੱਟ ਦਬਾਅ ਵਾਲੇ ਖੇਤਰ ਹਿਮਾਲਿਆ ਦੇ ਕਰੀਬ ਪਹੁੰਚ ਗਿਆ ਹੈ। ਇਸ ਦੇ ਉੱਥੇ ਇਕ ਹੋਰ ਦਿਨ ਰਹਿਣ ਦੀ ਸੰਭਾਵਨਾ ਹੈ।

ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਜਾਣਕਾਰੀ ਦਿੱਤੀ ਕਿ ਮਾਨਸੂਨ ਹਿਮਾਲਿਆ ਦੇ ਨੇੜੇ ਹੈ। ਇਸ ਦੇ ਉੱਥੇ 26 ਅਗਸਤ ਤਕ ਰਹਿਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ ਦੇ ਸੀਨੀਅਰ ਵਿਗਿਆਨੀ ਆਰਕੇ ਜੇਨਾਮਨੀ ਨੇ ਦੱਸਿਆ ਕਿ ਖੇਤਰ ‘ਚ ਅਜੇ ਮਾਨਸੂਨ ਕਮਜ਼ੋਰ ਹੈ। ਉਨ੍ਹਾਂ ਕਿਹਾ, ‘ਜੇਕਰ ਮਾਨਸੂਨ ਹਿਮਾਲਿਆ ਦੇ ਕਰੀਬ ਜਾਂਦਾ ਹੈ ਤੇ ਉੱਥੇ ਲਗਾਤਾਰ ਦੋ ਤੋਂ ਤਿੰਨ ਦਿਨ ਰਹਿੰਦਾ ਹੈ ਤਾਂ ਅਸੀਂ ਉਸ ਨੂੰ ਬ੍ਰੇਕ ਮਾਨਸੂਨ ਕਹਿੰਦੇ ਹਾਂ।’

ਮੌਸਮ ਵਿਭਾਗ ਨੇ ਦਿੱਤੀ ਜਾਣਕਾਰੀ – ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਕਿਹਾ ਕਿ 27 ਅਗਸਤ ਨੂੰ ਉੱਤਰ-ਪੱਛਮ ਤੇ ਉਸ ਦੇ ਨਾਲ ਲੱਗਦੇ ਪੱਛਮੀ ਮੱਧ ਬੰਗਾਲ ਦੀ ਖਾੜੀ ‘ਚ ਚੱਕਰਵਾਤੀ ਖੇਤਰ ਬਣ ਦੀ ਸੰਭਾਵਨਾ ਹੈ। ਇਸ ਦੇ 29 ਅਗਸਤ ਤੋਂ ਪੱਛਮੀ ਮਾਨਸੂਨ ਦੇ ਘੱਟ ਦਬਾਅ ਵਾਲੇ ਖੇਤਰ ਦੇ ਹੇਠਾਂ ਖਿੱਚਣ ਦੀ ਸੰਭਾਵਨਾ ਹੈ

। ਜਿਸ ਨਾਲ ਦਿੱਲੀ ਸਮੇਤ ਉੱਤਰ ਪੱਛਮੀ ਭਾਰਤ ‘ਚ ਮਹੀਨੇ ਦੇ ਅੰਤ ‘ਚ ਬਾਰਸ਼ ਹੋ ਸਕਦੀ ਹੈ। ਸ਼ਹਿਰ ‘ਚ ਇਸ ਮਹੀਨੇ ‘ਚ ਹੁਣ ਤਕ ਆਮ 210.6 ਮਿਮੀ ਬਾਰਸ਼ ਦੇ ਮੁਕਾਬਲੇ 214.5 ਮਿਮੀ ਬਾਰਸ਼ ਹੋਈ ਹੈ। ਆਮ ਤੌਰ ‘ਤੇ ਰਾਜਧਾਨੀ ‘ਚ ਇਸ ਮਹੀਨੇ 247.7 ਮਿਮੀ ਬਾਰਸ਼ ਹੁੰਦੀ ਹੈ।

ਦਿੱਲੀ ‘ਚ ਪਿਛਲੇ ਕਈ ਦਿਨਾਂ ਤੋਂ ਮੌਸਮ ਦੇ ਮਿਜਾਜ਼ ਬਦਲੇ ਹੋਏ ਹਨ। ਦੂਜੇ ਪਾਸੇ ਦਿੱਲੀ ‘ਚ ਮੀਂਹ ਪੈਣ ਨਾਲ ਸੜਕਾਂ ਨਹਿਰਾਂ ਦਾ ਰੂਪ ਧਾਰ ਲੈਂਦੀਆਂ ਹਨ। ਓਧਰ ਪੰਜਾਬ ‘ਚ ਮੌਸਮ ਸਾਫ ਬਣਿਆ ਹੋਇਆ ਹੈ ਤੇ ਇਕ ਵਾਰ ਫਿਰ ਤੋਂ ਹੁੰਮਸ ਭਰੀ ਗਰਮੀ ਦਾ ਦੌਰ ਜਾਰੀ ਹੈ।

 

Leave a Reply

Your email address will not be published.