ਮਾਂ ਪਿਓ ਦੀਆਂ ਅੱਖਾਂ ਸਾਹਮਣੇ ਬੱਚਿਆਂ ਦਾ ਕਤਲ ਕਰ ਰਹੇ ਹਨ ਤਾਲਿਬਾਨੀ-ਦਿਲ ਕੰਬਾਊ ਤਸਵੀਰ ਆਈ ਸਾਹਮਣੇ

ਅਫ਼ਗਾਨਿਸਤਾਨ ’ਤੇ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨੀਆਂ ਦੀ ਬੇਰਹਿਮੀ ਦੀ ਤਸਵੀਰ ਰੋਜ਼ਾਨਾ ਸਾਹਮਣੇ ਆ ਰਹੀ ਹੈ। ਅਫ਼ਗਾਨਿਸਤਾਨ ਦੇ ਸਾਬਕਾ ਗ੍ਰਹਿ ਮੰਤਰੀ ਮਸੂਦ ਅੰਦਰਾਬੀ ਨੇ ਸੋਸ਼ਲ ਮੀਡੀਆ ’ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਤਾਲਿਬਾਨੀ ਪਰਿਵਾਰ ਸਾਹਮਣੇ ਬੱਚਿਆਂ ਦਾ ਕਤਲ ਕਰ ਰਹੇ ਹਨ ਅਤੇ ਘਰਾਂ ਵਿਚ ਸੁੱਤੇ ਪਏ ਬਜ਼ੁਰਗਾਂ ਨੂੰ ਗੋਲੀਆਂ ਨਾਲ ਭੁੰਨ ਰਹੇ ਹਨ।

ਮਸੂਦ ਅਨੁਸਾਰ ਇਹ ਸਭ ਲੋਕਾਂ ਵਿਚ ਖ਼ੌਫ ਪੈਦਾ ਕਰਨ ਲਈ ਕੀਤਾ ਜਾ ਰਿਹਾ ਹੈ। ਤਾਲਿਬਾਨ ਆਪਣੀ ਬੇਰਹਿਮੀ ਨਾਲ ਸੱਤਾ ਨੂੰ ਮਜ਼ਬੂਤ ਕਰਨਾ ਚਾਹੁੰਦਾ ਹੈ। ਵਰਣਨਯੋਗ ਹੈ ਕਿ ਮਸੂਦ ਅੰਦਰਾਬੀ ਨੂੰ ਇਸੇ ਸਾਲ ਮਾਰਚ ਵਿਚ ਰਾਸ਼ਟਰਪਤੀ ਅਸ਼ਰਫ ਗਨੀ ਨੇ ਬਰਖ਼ਾਸਤ ਕੀਤਾ ਸੀ।

ਦੁਨੀਆ ਅੱਗੇ ਝੁਕਿਆ ਤਾਲਿਬਾਨ – 31 ਅਗਸਤ ਤੋਂ ਬਾਅਦ ਵੀ ਲੋਕਾਂ ਨੂੰ ਦੇਸ਼ ਛੱਡਣ ਦੀ ਦਿੱਤੀ ਇਜਾਜ਼ਤ -ਅਫ਼ਗਾਨਿਸਤਾਨ ਛੱਡਣ ਵਾਲੇ ਲੋਕ 31 ਅਗਸਤ ਤੋਂ ਬਾਅਦ ਵੀ ਦੇਸ਼ ਛੱਡ ਸਕਣਗੇ। ਤਾਲਿਬਾਨ ਨੇ ਇਸ ਦੀ ਇਜਾਜ਼ਤ ਦੇ ਦਿੱਤੀ ਹੈ। ਨਿਊਜ਼ ਏਜੰਸੀ ਏ.ਐੱਫ.ਪੀ. ਨੇ ਜਰਮਨ ਦੂਤਾਵਾਸ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਕਈ ਵਾਰ ਕਹਿ ਚੁੱਕੇ ਹਨ ਕਿ ਉਨ੍ਹਾਂ ਦੀ ਫ਼ੌਜ 31 ਅਗਸਤ ਤੋਂ ਬਾਅਦ ਅਫ਼ਗਾਨਿਸਤਾਨ ਤੋਂ ਚਲੀ ਜਾਵੇਗੀ।

ਦੱਸ ਦੇਈਏ ਕਿ 15 ਅਗਸਤ ਨੂੰ ਤਾਲਿਬਾਨ ਨੇ ਕਾਬੁਲ ‘ਤੇ ਕਬਜ਼ਾ ਕਰ ਲਿਆ ਸੀ ਜਿਸ ਮਗਰੋਂ ਰਾਸ਼ਟਰਪਤੀ ਅਸ਼ਰਫ ਗਨੀ ਨੇ ਦੇਸ਼ ਛੱਡ ਦਿੱਤਾ। ਉਥੇ ਹੀ ਹੁਣ ਆਮ ਲੋਕ ਵੀ ਕਿਸੇ ਵੀ ਕੀਮਤ ‘ਤੇ ਅਫ਼ਗਾਨਿਸਤਾਨ ਛੱਡ ਕੇ ਜਾਣਾ ਚਾਹੁੰਦੇ ਹਨ। ਭਾਵੇਂਕਿ ਹਜ਼ਾਰਾਂ ਲੋਕ ਦੇਸ਼ ਛੱਡ ਕੇ ਜਾ ਚੁੱਕੇ ਹਨ ਪਰ ਹੁਣ ਤਾਲਿਬਾਨ ਵੱਲੋਂ ਚਿਤਾਵਨੀ ਦਿੱਤੀ ਗਈ ਹੈ ਕਿ ਹੁਣ ਉਹ ਕਿਸੇ ਅਫ਼ਗਾਨੀ ਨੂੰ ਦੇਸ਼ ਛੱਡਣ ਦੀ ਇਜਾਜ਼ਤ ਨਹੀਂ ਦੇਵੇਗਾ।

ਤਾਲਿਬਾਨ ਦੇ ਬੁਲਾਰੇ ਜਬੀਉੱਲਾਹ ਮੁਜਾਹਿਦ ਨੇ ਮੰਗਲਵਾਰ ਨੂੰ ਮੀਡੀਆ ਨੂੰ ਕਿਹਾ ਕਿ ਹੁਣ ਕਿਸੇ ਵੀ ਅਫ਼ਗਾਨੀ ਨੂੰ ਦੇਸ਼ ਛੱਡਣ ਦੀ ਇਜਾਜ਼ਤ ਨਹੀਂ ਹੋਵੇਗੀ, ਭਾਵੇਂਕਿ ਵਿਦੇਸ਼ੀ ਨਾਗਰਿਕ ਆਪਣੇ ਦੇਸ਼ ਪਰਤ ਸਕਦੇ ਹਨ। ਅਮਰੀਕੀ ਨਿਊਜ਼ ਚੈਨਲ ਸੀ.ਐੱਨ.ਐੱਨ. ਨੂੰ ਮੁਜਾਹਿਦ ਨੇ ਦੱਸਿਆ,”ਹਵਾਈ ਅੱਡੇ ਜਾਣ ਵਾਲੀ ਸੜਕ ਨੂੰ ਬਲਾਕ ਕਰ ਦਿੱਤਾ ਗਿਆ ਹੈ। ਅਫ਼ਗਾਨੀ ਉਸ ਸੜਕ ਤੋਂ ਹਵਾਈ ਅੱਡੇ ਵੱਲ ਨਹੀਂ ਜਾ ਸਕਦੇ ਪਰ ਵਿਦੇਸ਼ੀ ਨਾਗਰਿਕਾਂ ਨੂੰ ਹਵਾਈ ਅੱਡੇ ਜਾਣ ਦੀ ਇਜਾਜ਼ਤ ਹੋਵੇਗੀ।”

Leave a Reply

Your email address will not be published.