ਪੰਜਾਬ ਦੇ ਬਿਜਲੀ ਖਪਤਵਾਰਾਂ ਲਈ ਆਈ ਵੱਡੀ ਖ਼ਬਰ-ਲੱਗੇਗਾ ਵੱਡਾ ਝੱਟਕਾ,ਦੇਖੋ ਪੂਰੀ ਖ਼ਬਰ

ਪੰਜਾਬ ਦੇ ਬਿਜਲੀ ਖ਼ਪਤਕਾਰਾਂ ਨੂੰ ਇਕ ਵਾਰ ਫਿਰ ਬਿਜਲੀ ਦਾ ਝਟਕਾ ਲੱਗ ਸਕਦਾ ਹੈ ਅਤੇ ਪਹਿਲਾਂ ਤੋਂ ਹੀ ਮਹਿੰਗੀ ਬਿਜਲੀ ਦੀਆਂ ਕੀਮਤਾਂ ਹੋਰ ਵੱਧ ਸਕਦੀਆਂ ਹਨ। ਲਹਿਰਾ ਮੁਹੱਬਤ ਥਰਮਲ ਪਲਾਂਟ ‘ਚ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਫਲੂ ਗੈਸ ਡੀ-ਅਲਫੋਰੀਸੇਸ਼ਨ (ਐਫ. ਜੀ. ਡੀ.) ਇਕਾਈਆਂ ਦੀ ਸਥਾਪਨਾ ਉਤਪਾਦਨ ਲਾਗਤ ਨੂੰ ਵਧਾਉਣ ਜਾ ਰਹੀ ਹੈ।

ਪੀ. ਐਸ. ਪੀ. ਸੀ. ਐਲ. ਵੱਲੋਂ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨਿਰਦੇਸ਼ਾਂ ਮੁਤਾਬਕ ਥਰਮਲ ਪਲਾਂਟ ਵਿਖੇ ਗੈਸਾਂ ਦੇ ਨਿਕਾਸ ਨੂੰ ਘਟਾਉਣ ਅਤੇ ਹਵਾ ਦੀ ਗੁਣਵੱਤਾ ‘ਚ ਸੁਧਾਰ ਲਈ ਡਰਾਈ ਐਫ. ਜੀ. ਡੀ. ਸਿਸਟਮ ਲਾਉਣ ਦੀ ਯੋਜਨਾ ਬਣਾਈ ਗਈ ਹੈ।

ਪਹਿਲਾਂ ਪੀ. ਐਸ. ਪੀ. ਸੀ. ਐਲ. ਵੱਲੋਂ ਵੈੱਟ ਫਲੂ ਗੈਸ ਪ੍ਰਣਾਲੀ ਸਥਾਪਿਤ ਕਰਨ ਦੀ ਯੋਜਨਾ ਬਣਾਈ ਗਈ ਸੀ ਪਰ ਇਸ ‘ਤੇ ਹੋਣ ਵਾਲੇ ਖ਼ਰਚੇ ਨੂੰ ਧਿਆਨ ‘ਚ ਰੱਖਦੇ ਹੋਏ ਹੁਣ ਅੱਧੀ ਕੀਮਤ ‘ਤੇ ਡਰਾਈ ਸਿਸਟਮ ਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਪੀ. ਐਸ. ਪੀ. ਸੀ. ਐਲ. ਨੇ ਬੋਰਡ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਐਫ. ਜੀ. ਡੀ. ਯੂਨਿਟ ਲਾਉਣ ਲਈ ਦਬਾਅ ਨਾ ਪਾਉਣ ਕਿਉਂਕਿ ਥਰਮਲ ਪਲਾਂਟ ਸਿਰਫ ਝੋਨੇ ਦੇ ਸੀਜ਼ਨ ਦੌਰਾਨ ਚਲਾਏ ਜਾਂਦੇ ਹਨ, ਜਦੋਂ ਪ੍ਰਦੂਸ਼ਣ ਘੱਟ ਹੁੰਦਾ ਹੈ।

ਇਸ ਬਾਰੇ ਪੀ. ਐਸ. ਪੀ. ਸੀ. ਐਲ. ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ ਸਮੇਂ ‘ਚ ਲਹਿਰਾ ਮੁਹੱਬਤ ਥਰਮਲ ਪਲਾਂਟ ਦਾ ਮੌਜੂਦਾ ਲੋਡ 15 ਫ਼ੀਸਦੀ ਹੈ। ਇਸ ਬਾਰੇ ਆਲ ਇੰਡੀਆ ਪਾਵਰ ਇੰਜੀਨੀਅਰਜ਼ ਫੈੱਡਰੇਸ਼ਨ ਦੇ ਬੁਲਾਰੇ ਵੀ. ਕੇ. ਗੁਪਤਾ ਨੇ ਕਿਹਾ ਕਿ ਪੀ. ਐਸ. ਪੀ. ਸੀ. ਐਲ. ਨੂੰ ਲਹਿਰਾ ਮੁਹੱਬਤ ਵਿਖੇ ਉਪਰੋਕਤ ਸਿਸਟਮ ਲਾਉਣ  ਲਈ 150 ਕਰੋੜ ਰੁਪਏ ਵੱਧ ਖਰਚ ਕਰਨੇ ਪੈਣਗੇ। ਇਸ ਦਾ ਅਸਰ ਪੀ. ਐਸ. ਪੀ. ਸੀ. ਐਲ. ਦੀ ਆਮਦਨ ‘ਤੇ ਵੀ ਪੈ ਸਕਦਾ ਹੈ, ਜਿਸ ਕਾਰਨ ਬਿਜਲੀ ਦੀਆਂ ਕੀਮਤਾਂ ‘ਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ।

ਪੀ. ਐਸ. ਪੀ. ਸੀ. ਐਲ. ਦੇ ਚੀਫ ਮੈਨੇਜਿੰਗ ਡਾਇਰੈਕਟਰ ਵੈਣੂੰ ਪ੍ਰਸਾਦ ਦਾ ਕਹਿਣਾ ਹੈ ਕਿ ਰੋਪੜ ਥਰਮਲ ਪਲਾਂਟ ਵਿਖੇ ਐਫ. ਜੀ. ਡੀ. ਸਿਸਟਮ ਨਹੀਂ ਲਾਇਆ ਜਾਵੇਗਾ ਕਿਉਂਕਿ 2 ਯੂਨਿਟਾਂ ਪਹਿਲਾਂ ਹੀ ਬੰਦ ਕੀਤੀਆਂ ਜਾ ਚੁੱਕੀਆਂ ਹਨ, ਜਦੋਂ ਕਿ ਬਾਕੀ ਚਾਰ ਯੂਨਿਟਾਂ ਅਗਲੇ 2 ਸਾਲਾਂ ਤੱਕ ਬੰਦ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਕਿਹਾ ਕਿ ਖ਼ਰਚੇ ਦੀ ਬੱਚਤ ਲਈ ਲਹਿਰਾ ਮੁਹੱਬਤ ਵਿਖੇ ਡਰਾਈ ਐਫ. ਜੀ. ਡੀ. ਸਿਸਟਮ ਲਾਇਆ ਜਾ ਰਿਹਾ ਹੈ।

Leave a Reply

Your email address will not be published.