ਹੁਣੇ ਹੁਣੇ SBI ਬੈਂਕ ਨੇ ਗਾਹਕਾਂ ਨੂੰ ਦਿੱਤੀ ਇਹ ਵੱਡੀ ਖੁਸ਼ਖ਼ਬਰੀ-ਲੱਗਣਗੀਆਂ ਮੌਜ਼ਾਂ,ਦੇਖੋ ਪੂਰੀ ਖ਼ਬਰ

ਭਾਰਤੀ ਸਟੇਟ ਬੈਂਕ ਨੇ ਹੋਮ ਲੋਨ ਸਸਤਾ ਕਰ ਦਿੱਤਾ ਹੈ। ਹੁਣ 6.7 ਫ਼ੀਸਦੀ ਦੀ ਦਰ ‘ਤੇ ਵੀ ਹੋਮ ਲੋਨ ਮਿਲੇਗਾ। ਬੈਂਕ ਨੇ ਸੋਮਵਾਰ ਨੂੰ ਹੋਮ ਲੋਨ ਦੀ ਵਿਆਜ ਦਰ ਵਿਚ 0.10 ਫ਼ੀਸਦੀ ਦੀ ਕਟੌਤੀ ਕਰ ਦਿੱਤੀ ਹੈ। ਗਾਹਕ ਇਸ ਦਾ ਫਾਇਦਾ 31 ਮਾਰਚ, 2021 ਤੱਕ ਲੈ ਸਕਦੇ ਹਨ।

ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਹੋਮ ਲੋਨ ਦੀ ਪ੍ਰੋਸੈਸਿੰਗ ਫ਼ੀਸ ‘ਤੇ ਵੀ 100 ਫ਼ੀਸਦੀ ਛੋਟ ਦੇ ਦਿੱਤੀ ਹੈ। ਵਿਆਜ ਵਿਚ ਰਿਆਇਤ ਕਰਜ਼ ਦੀ ਰਕਮ ਅਤੇ ਸਿਬਿਲ ਸਕੋਰ ਦੇ ਆਧਾਰ ‘ਤੇ ਮਿਲੇਗੀ।

ਬੈਂਕ ਮੁਤਾਬਕ, 75 ਲੱਖ ਰੁਪਏ ਤੱਕ ਦੇ ਕਰਜ਼ ਲਈ ਵਿਆਜ ਦਰਾਂ 6.7 ਫ਼ੀਸਦੀ ਤੋਂ ਸ਼ੁਰੂ ਹੋ ਰਹੀਆਂ ਹਨ, ਜਦੋਂ ਕਿ ਇਸ ਤੋਂ ਜ਼ਿਆਦਾ ਰਕਮ ਦੇ ਕਰਜ਼ ਲਈ ਵਿਆਜ ਦਰਾਂ 6.75 ਫ਼ੀਸਦੀ ਤੋਂ ਸ਼ੁਰੂ ਹਨ। ਇਸ ਦੇ ਨਾਲ ਹੀ ਬੈਂਕ ਨੇ ਇਹ ਵੀ ਕਿਹਾ ਕਿ ਉਸ ਦੇ ਹੋਮ ਲੋਨ ਦੀਆਂ ਵਿਆਜ ਦਰਾਂ ਸਿਬਿਲ ਸਕੋਰ ਨਾਲ ਲਿੰਕਡ ਹਨ।

ਬੈਂਕ ਨੇ ਕਿਹਾ ਹੈ ਕਿ 0.5 ਫ਼ੀਸਦੀ ਦੀ ਵਾਧੂ ਰਿਆਇਤ ਵੀ ਮਿਲੇਗੀ ਅਤੇ ਇਸ ਲਈ ਯੋਨੋ ਐਪ ਜ਼ਰੀਏ ਅਪਲਾਈ ਕਰਨਾ ਹੋਵੇਗਾ। ਉੱਥੇ ਹੀ, ਪ੍ਰੋਸੈਸਿੰਗ ਫ਼ੀਸ ਵਿਚ ਛੋਟ ਨਾਲ 20 ਲੱਖ ਦੇ ਲੋਨ ‘ਤੇ ਘੱਟੋ-ਘੱਟ 18 ਤੋਂ 20 ਹਜ਼ਾਰ ਰੁਪਏ ਦੀ ਬਚਤ ਹੋਵੇਗੀ ਕਿਉਂਕਿ ਆਮ ਤੌਰ ‘ਤੇ ਪ੍ਰੋਸੈਸਿੰਗ ਫ਼ੀਸ ਲੋਨ ਦੀ 0.8 ਫ਼ੀਸਦੀ ਤੋਂ 1 ਫ਼ੀਸਦੀ ਹੁੰਦੀ ਹੈ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

Leave a Reply

Your email address will not be published.