ਹੁਣ ਵਾਹਨ ਚਲਾਉਣ ਵਾਲਿਆਂ ਨੂੰ ਕਰਨਾ ਪਵੇਗਾ ਇਹ ਕੰਮ,ਕੇਂਦਰੀ ਸੜਕ ਮੰਤਰੀ ਨੇ ਕਰਤਾ ਐਲਾਨ

ਕੇਂਦਰੀ ਸੜਕ ਅਤੇ ਆਵਾਜਾਈ ਮੰਤਰਾਲੇ ਨੇ ਵਾਹਨਾਂ ਦੀ ਭਾਰਤ ਸੀਰੀਜ਼ ਯਾਨੀ BH ਸੀਰੀਜ਼ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਤਹਿਤ ਨਵੇਂ ਵਾਹਨਾਂ ਨੂੰ BH ਸੀਰੀਜ਼ ‘ਚ ਰਜਿਸਟਰਡ ਕਰਵਾਇਆ ਜਾ ਸਕਦਾ ਹੈ। ਇਹ ਸਵੈ-ਇੱਛੁਕ ਹੈ ਯਾਨੀ ਵਾਹਨ ਮਾਲਕ ਚਾਹੁਣ ਤਾਂ ਆਪਣੇ ਵਾਹਨ ਨੂੰ BH ਸੀਰੀਜ਼ ‘ਚ ਰਜਿਸਟਰਡ ਕਰਵਾ ਸਕਦੇ ਹਨ।

ਇਸ ਦਾ ਸਭ ਤੋਂ ਵੱਡਾ ਫਾਇਦਾ ਉਨ੍ਹਾਂ ਲੋਕਾਂ ਤੇ ਮੁਲਾਜ਼ਮਾਂ ਨੂੰ ਹੋਵੇਗਾ ਜਿਹੜੇ ਨੌਕਰੀ ਦੇ ਸਿਲਸਿਲੇ ‘ਚ ਇਕ ਸੂਬੇ ਤੋਂ ਦੂਸਰੇ ਸੂਬੇ ‘ਚ ਸ਼ਿਫਟ ਹੁੰਦੇ ਰਹਿੰਦੇ ਹਨ। ਹੁਣ ਇਨ੍ਹਾਂ ਨੂੰ ਵਾਰ-ਵਾਰ ਆਪਣੇ ਵਾਹਨ ਦੀ ਨਵੇਂ ਸੂਬੇ ਮੁਤਾਬਕ ਟਰਾਂਸਫਰ ਦੀ ਜ਼ਰੂਰਤ ਨਹੀਂ ਪਵੇਗੀ। ਨਵੀਂ ਵਿਵਸਥਾ ਮੁਤਾਬਕ, ਜਦੋਂ ਵਾਹਨ ਮਾਲਕ ਇਕ ਸੂਬੇ ਤੋਂ ਦੂਸਰੇ ਸੂਬੇ ‘ਚ ਸ਼ਿਫਟ ਹੁੰਦਾ ਹੈ ਤਾਂ ਬੀਐੱਚ ਮਾਰਕ ਵਾਲੇ ਵਾਹਨਾਂ ਨੂੰ ਨਵੇਂ ਪੰਜੀਕਰਨ ਮਾਰਕ ਦੀ ਜ਼ਰੂਰਤ ਨਹੀਂ ਪਵੇਗੀ। ਇਹ ਸਹੂਲਤ ਰੱਖਿਆ ਮੁਲਾਜ਼ਮ ਦੇ ਨਾਲ ਹੀ ਕੇਂਦਰ ਅਤੇ ਸੂਬਾ ਸਰਕਾਰ ਦੇ ਮੁਲਾਜ਼ਮਾਂ ਲਈ ਸਵੈ-ਇੱਛੁਕ ਆਧਾਰ ‘ਤੇ ਉਪਲਬਧ ਹੋਵੇਗੀ। ਜਿਨ੍ਹਾਂ ਨਿੱਜੀ ਕੰਪਨੀਆਂ ਦੇ ਦਫ਼ਤਰ ਚਾਰ ਜਾਂ ਜ਼ਿਆਦਾ ਸੂਬਿਆਂ ‘ਚ ਹਨ, ਉਨ੍ਹਾਂ ਦੇ ਮੁਲਾਜ਼ਮ ਵੀ ਇਸ ਸਹੂਲਤ ਦਾ ਲਾਭ ਲੈ ਸਕਦੇ ਹਨ।

ਜਾਣੋ ਕਿਵੇਂ ਨਜ਼ਰ ਆਵੇਗੀ BH ਰਜਿਸਟ੍ਰੇਸ਼ਨ
ਬੀਐੱਚ ਰਜਿਸਟ੍ਰੇਸ਼ਨ ਦਾ ਫਾਰਮੈਟ YY BH 4144 XX YY ਰੱਖਿਆ ਗਿਆ ਹੈ ਯਾਨੀ ਪਹਿਲਾਂ ਰਜਿਸਟ੍ਰੇਸ਼ਨ ਦਾ ਸਾਲ BH-ਭਾਰਤ ਸੀਰੀਜ਼ ਦਾ ਕੋਡ 4-0000 ਤੋਂ 9999 (randomized) XX- ਅਲਫਾਬੈਟਸ (AA to ZZ).

ਨੋਟੀਫਿਕੇਸ਼ਨ ‘ਚ ਦੱਸਿਆ ਗਿਆ ਹੈ ਕਿ ਬੀਐੱਚ ਸੀਰੀਜ਼ ਤਹਿਤ ਮੋਟਰ ਵ੍ਹੀਕਲਜ਼ ਟੈਕਸ ਦੋ ਸਾਲ ਜਾਂ 4,6, 8 ਸਾਲ…ਇਸ ਹਿਸਾਬ ਨਾਲ ਲਗਾਇਆ ਜਾਵੇਗਾ। ਇਹ ਯੋਜਨਾ ਨਵੇਂ ਸੂਬੇ ‘ਚ ਟਰਾਂਸਫਰ ਹੋਣ ‘ਤੇ ਨਿੱਜੀ ਵਾਹਨਾਂ ਦੀ ਮੁਫ਼ਤ ਆਵਾਜਾਈ ਦੀ ਸਹੂਲਤ ਮੁਹੱਈਆ ਕਰਵੇਗੀ। 14ਵੇਂ ਸਾਲ ਤੋਂ ਬਾਅਦ ਮੋਟਰ ਵ੍ਹੀਕਲਜ਼ ਟੈਕਸ ਸਾਲਾਨਾ ਰੂਪ ‘ਚ ਲਗਾਇਆ ਜਾਵੇਗਾ ਜੋ ਉਸ ਵਾਹਨ ਲਈ ਪਹਿਲਾਂ ਵਸੂਲੀ ਗਈ ਰਕਮ ਦਾ ਅੱਧਾ ਹੋਵੇਗਾ।

ਨਵੀਂ ਰਜਿਸਟ੍ਰੇਸ਼ਨ ਕਰਵਾਉਣਾ ਮੱਥਾਪੱਚੀ ਦਾ ਕੰਮ, ਹੁਣ ਮਿਲੀ ਮੁਕਤੀ- ਹੁਣ ਕਿਸੇ ਵੀ ਪੈਸੰਜਰ ਵ੍ਹੀਕਲ ਦੀ ਟਰਾਂਸਫਰ ਟੇਢੀ ਖੀਰ ਮੰਨਿਆ ਜਾਂਦਾ ਹੈ। ਵਾਹਨ ਮਾਲਕ ਨੂੰ ਤਿੰਨ ਵੱਡੇ ਕੰਮ ਕਰਨੇ ਪੈਂਦੇ ਹਨ। (1) ਦੂਸਰੇ ਸੂਬੇ ‘ਚ ਇਕ ਨਵੇਂ ਰਜਿਸਟਰਡ ਚਿੰਨ੍ਹ ਦੇ ਅਸਾਈਨਮੈਂਟ ਲਈ ਮੂਲ ਸੂਬੇ ਤੋਂ ਨੋ ਆਬਜੈਕਸ਼ਨ ਸਰਟੀਫਿਕੇਟ (NoC)। (2) ਨਵੇਂ ਸੂਬੇ ‘ਚ ਪ੍ਰੋ. ਰਾਟਾ ਬੇਸਿਸ ‘ਤੇ ਰੋਡ ਟੈਕਸ ਦੇ ਭੁਗਤਾਨ ਤੋਂ ਬਾਅਦ ਨਵੇਂ ਰਜਿਸਟ੍ਰੇਸ਼ਨ ਚਿੰਨ੍ਹ ਦੀ ਅਲਾਟਮੈਂਟ। (3) ਮੂਲ ਸੂਬੇ ‘ਚ ਰੋਡ ਟੈਕਸ ਦੀ ਵਾਪਸੀ ਲਈ ਅਪਲਾਈ। ਨਵੀਂ ਵਿਵਸਥਾ ‘ਚ ਇਨ੍ਹਾਂ ਤੋਂ ਮੁਕਤੀ ਮਿਲ ਜਾਵੇਗੀ।

Leave a Reply

Your email address will not be published.