ਨਸ਼ੇ ਚ’ਧੁੱਤ ਵਿਅਕਤੀ ਨੇ ਮਾਸੂਮ ਬੱਚੀ ਨੂੰ ਇਸ ਤਰਾਂ ਦਿੱਤੀ ਦਰਦਨਾਕ ਮੌਤ ਤੇ ਛਾਇਆ ਸੋਗ

ਮਾਛੀਵਾੜਾ ਬੱਸ ਅੱਡੇ ਨੇੜੇ ਇਕ ਦਰਦਨਾਕ ਹਾਦਸਾ ਵਾਪਰਿਆ, ਜਿਸ ਵਿਚ ਨਸ਼ੇ ’ਚ ਧੁੱਤ ਵਿਅਕਤੀ ਨੇ ਤੇਜ਼ ਰਫ਼ਤਾਰ ਕਾਰ ਕਰਿਆਨਾ ਦੁਕਾਨ ਵਿਚ ਵਾੜ ਦਿੱਤੀ। ਇਸ ਘਟਨਾ ਦੌਰਾਨ ਇਕ ਮਾਸੂਮ ਬੱਚੀ ਦੀ ਮੌਤ ਹੋ ਗਈ, ਜਦੋਂ ਕਿ 3 ਵਿਅਕਤੀ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਬੀਤੀ ਰਾਤ 9.30 ਵਜੇ ਦੇ ਕਰੀਬ ਇਕ ਤੇਜ਼ ਰਫ਼ਤਾਰ ਇੰਡੀਗੋ ਕਾਰ ਕੁਹਾੜਾ ਰੋਡ ਵੱਲੋਂ ਆ ਰਹੀ ਸੀ, ਜਿਸ ਦਾ ਚਾਲਕ ਨਸ਼ੇ ਵਿਚ ਧੁੱਤ ਹੋਣ ਕਾਰਨ ਕਾਰ ਦਾ ਸੰਤੁਲਨ ਗੁਆ ਬੈਠਾ।

ਉਸ ਨੇ ਬੱਸ ਅੱਡੇ ਨੇੜੇ ਬਣੀ ਇਕ ਕਰਿਆਨਾ ਦੁਕਾਨ ਵਿਚ ਗੱਡੀ ਵਾੜ ਦਿੱਤੀ, ਜਿੱਥੇ ਕਿ ਪਹਿਲਾਂ ਤੋਂ ਹੀ 2 ਛੋਟੇ ਬੱਚੇ ਅਤੇ ਕਈ ਹੋਰ ਗਾਹਕ ਸਮਾਨ ਲੈ ਰਹੇ ਸਨ। ਕਾਰ ਚਾਲਕ ਨੇ ਦੁਕਾਨ ‘ਤੇ ਚਾਕਲੇਟ ਲੈਣ ਆਈਆਂ 2 ਮਾਸੂਮ ਬੱਚੀਆਂ ‘ਤੇ ਕਾਰ ਚੜ੍ਹਾ ਦਿੱਤੀ। ਇਸ ਦੌਰਾਨ ਮਾਸੂਮ ਬੱਚੀ ਸ੍ਰਿਸ਼ਟੀ (4) ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਉਸ ਦੀ ਭੈਣ ਅਦਿਤੀ ਗੰਭੀਰ ਰੂਪ ‘ਚ ਜ਼ਖਮੀ ਹੋ ਗਈ।

ਮਾਸੂਮ ਬੱਚੀ ਸ੍ਰਿਸ਼ਟੀ ਆਪਣੇ ਪਿਤਾ ਜਮੌਤ ਦਾਸ ਵਾਸੀ ਮਾਛੀਵਾੜਾ ਨਾਲ ਘਰੋਂ ਜ਼ਿੱਦ ਕਰ ਕੇ ਚਾਕਲੇਟ ਲੈਣ ਦੁਕਾਨ ‘ਤੇ ਆਈ ਸੀ। ਇਸ ਤੋਂ ਇਲਾਵਾ ਦੁਕਾਨ ਵਿਚ ਸਮਾਨ ਲੈਣ ਆਏ ਜੋਗੀ ਕੁਮਾਰ ਅਤੇ ਗੌਰਵ ਵੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਲੋਕਾਂ ਵੱਲੋਂ ਹਸਪਤਾਲ ਲਿਆਂਦਾ ਗਿਆ।

ਜੋਗੀ ਕੁਮਾਰ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਵੱਲੋਂ ਉਸ ਨੂੰ ਪਟਿਆਲਾ ਵਿਖੇ ਰੈਫ਼ਰ ਕਰ ਦਿੱਤਾ ਗਿਆ, ਜਦੋਂ ਕਿ ਗੌਰਵ ਅਤੇ ਅਦਿਤੀ ਹਸਪਤਾਲ ਵਿਖੇ ਇਲਾਜ ਅਧੀਨ ਹਨ। ਸਹਾਇਕ ਥਾਣੇਦਾਰ ਜਰਨੈਲ ਸਿੰਘ ਨੇ ਦੱਸਿਆ ਕਿ ਮੌਕੇ ’ਤੇ ਮੌਜੂਦ ਲੋਕਾਂ ਨੇ ਕਾਰ ਚਾਲਕ ਨੂੰ ਕਾਬੂ ਕਰ ਕੇ ਪੁਲਸ ਹਵਾਲੇ ਕਰ ਦਿੱਤਾ ਹੈ ਅਤੇ ਜਾਂਚ ਕਰਨ ਉਪਰੰਤ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ

 

Leave a Reply

Your email address will not be published.