ਹੁਣੇ ਹੁਣੇ ‘ਸਿਰ ਫੋੜ ਦਿਓ’ ਦਾ ਆਦੇਸ਼ ਦੇਣ ਵਾਲੇ SDM ‘ਤੇ ਹੋ ਗਈ ਵੱਡੀ ਕਾਰਵਾਈ-ਤਾਜ਼ਾ ਵੱਡੀ ਖ਼ਬਰ

ਹਰਿਆਣਾ ਸਰਕਾਰ ਨੇ ਬੁੱਧਵਾਰ ਨੂੰ ਐਸਡੀਐਮ ਕਰਨਾਲ, ਆਯੂਸ਼ ਸਿਨਹਾ ਦੇ ਤਬਾਦਲੇ ਦਾ ਐਲਾਨ ਕੀਤਾ। ਸੂਬਾ ਸਰਕਾਰ ਨੇ ਬੁੱਧਵਾਰ ਨੂੰ ਜਾਰੀ ਇੱਕ ਆਦੇਸ਼ ਵਿੱਚ ਕਿਹਾ ਕਿ ਸਿਨਹਾ ਨੂੰ ਹੁਣ ਨਾਗਰਿਕ ਸਰੋਤ ਸੂਚਨਾ ਵਿਭਾਗ (ਸੀਐਮਆਈਡੀ) ਵਿੱਚ ਹਰਿਆਣਾ ਸਰਕਾਰ ਦੇ ਵਧੀਕ ਸਕੱਤਰ ਵਜੋਂ ਤਾਇਨਾਤ ਕੀਤਾ ਜਾਵੇਗਾ।

ਦੱਸ ਦੇਈਏ ਕਿ ਐਸਡੀਐਮ ਕਰਨਾਲ, ਆਯੂਸ਼ ਸਿਨਹਾ ਨੇ ਪੁਲਿਸ ਨੂੰ ਕਿਸਾਨਾਂ ਦਾ ਸਿਰ ਫੋੜ ਦੇਣ ਦੀ ਗੱਲ ਕਹੀ ਸੀ। ਐਸਡੀਐਮ ਆਯੂਸ਼ ਸਿਨਹਾ ਦਾ ‘ਸਿਰ ਫੋੜ ਦਿਓ ਵਾਲਾ ਆਦੇਸ਼ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ ਅਤੇ ਕਿਸਾਨ ਜਥੇਬੰਦੀਆਂ ਸਮੇਤ ਕਈ ਰਾਜਨੀਤਕ ਪਾਰਟੀਆਂ ਵੀ ਅਧਿਕਾਰੀ ਵਿਰੁੱਧ ਕਾਰਵਾਈ ਦੀ ਮੰਗ ਕਰ ਰਹੀਆਂ ਸਨ

 

ਕਰਨਾਲ ਵਿੱਚ ਕਿਸਾਨਾਂ ਦੇ ਪ੍ਰਦਰਸ਼ਨ ਦੌਰਾਨ ਕਿਸਾਨਾਂ ਦੇ ‘ਸਿਰ ਫੋੜ ਦਿਓ ਦੇ ਆਦੇਸ਼ ਤੋਂ ਬਾਅਦ, ਹਰਿਆਣਾ ਸਰਕਾਰ ਨੇ ਉਨ੍ਹਾਂ ਦੀ ਭਾਸ਼ਾ ਦੀ ਨਿੰਦਾ ਕਰਦਿਆਂ ਇਸ ਪੂਰੇ ਮਾਮਲੇ ਦੀ ਜਾਂਚ ਹਰਿਆਣਾ ਦੇ ਗ੍ਰਹਿ ਸਕੱਤਰ ਨੂੰ ਸੌਂਪੀ ਅਤੇ ਅੱਜ ਖੁਦ ਗ੍ਰਹਿ ਸਕੱਤਰ ਨੇ ਇਸ ਦੀ ਰਿਪੋਰਟ ਸੌਂਪੀ ਹੈ। ਸਾਰਾ ਮਾਮਲਾ ਕਰਨਾਲ ਦੇ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਗਿਆ ਸੀ।

 

Leave a Reply

Your email address will not be published.