ਜੇਕਰ ਤੁਹਾਡੇ ਖਾਤੇ ਚ’ ਕਿਸਾਨ ਨਿਧੀ ਯੋਜਨਾਂ ਦੇ ਨਹੀਂ ਆਏ ਪੈਸੇ ਤਾਂ ਤੁਰੰਤ ਕਰੋ ਇਹ ਕੰਮ

ਪੀਐਮ ਨਰੇਂਦਰ ਮੋਦੀ ਨੇ ਪੀਐਮ ਕਿਸਾਨ ਯੋਜਨਾ ਦੀ 9ਵੀਂ ਕਿਸ਼ਤ ਜਾਰੀ ਕਰ ਦਿੱਤੀ ਹੈ। ਹੁਣ ਕਿਸਾਨਾਂ ਦੇ ਖਾਤੇ 2000 ਰੁਪਏ ਆਉਣੇ ਸ਼ੁਰੂ ਹੋ ਗਏ ਹਨ। ਕੇਂਦਰ ਸਰਕਾਰ ਦੀ ਸਭ ਤੋਂ ਮਹੱਤਵਪੂਰਨ ਯੋਜਨਾ ਪ੍ਰਧਾਨ ਮੰਤਰੀ ਸੰਮਾਨ ਨਿਧੀ ਯੋਜਨਾ (PM Kisan Samman Nidhi Scheme 2020) ਜ਼ਰੀਏ ਹੁਣ ਤਕ 12 ਕਰੋੜ ਤੋਂ ਵੱਧ ਕਿਸਾਨਾਂ ਦੇ ਸਿੱਧਾ ਬੈਂਕ ਖਾਤਿਆਂਚ ਪੈਸੇ ਜਾ ਚੁੱਕੇ ਹਨ। ਜੇਕਰ ਖਾਤੇ ‘ਚ ਹੁਣ ਤਕ ਇਸ ਸਕੀਮ ਦੇ ਪੈਸੇ ਨਹੀਂ ਆਏ ਤਾਂ ਤੁਰੰਤ ਕੇਂਦਰੀ ਖੇਤੀਬਾੜੀ ਮੰਤਰਾਲੇ ਨੂੰ ਇਸ ਦੀ ਸ਼ਿਕਾਇਤ ਕਰ ਸਕਦੇ ਹੋ।

ਇੱਥੇ ਕਰੋ ਸ਼ਿਕਾਇਤ – ਜੇਕਰ ਤੁਹਾਡੇ ਖਾਤੇ ‘ਚ 2000 ਰੁਪਏ ਨਹੀਂ ਆਏ ਤਾਂ ਤਹਾਨੂੰ ਸਭ ਤੋਂ ਪਹਿਲਾਂ ਆਪਣੇ ਇਲਾਕੇ ਦੇ ਲੇਖਪਾਲ ਤੇ ਖੇਤੀ ਅਧਿਕਾਰੀ ਨਾਲ ਸੰਪਰਕ ਕਰੋ। ਜੇਕਰ ਇਹ ਲੋਕ ਗੱਲ ਨਹੀਂ ਸੁਣਦੇ ਜਾਂ ਇਸ ਤੋਂ ਬਾਅਦ ਵੀ ਖਾਤੇ ‘ਚ ਰੁਪਏ ਨਹੀ ਆਉਂਦੇ ਤਾਂ ਤੁਸੀਂ ਇਸ ਨਾਲ ਜੁੜੀ ਹੈਲਪਲਾਈਨ ‘ਤੇ ਵੀ ਫੋਨ ਕਰ ਸਕਦੇ ਹੋ। ਇਹ ਡੈਸਕ (PM-KISAN Help Desk) ਸੋਮਵਾਰ ਤੋਂ ਸ਼ੁੱਕਰਵਾਰ ਤਕ ਖੁੱਲ੍ਹਾ ਹੁੰਦਾ ਹੈ। ਇਸ ਤੋਂ ਇਲਾਵਾ ਤੁਸੀਂ ਈਮੇਲ [email protected] ‘ਤੇ ਵੀ ਸੰਪਰਕ ਕਰ ਸਕਦੇ ਹੋ। ਜੇਕਰ ਫਿਰ ਵੀ ਕੰਮ ਨਾ ਹੋਵੇ ਤਾਂ ਨੰਬਰ 011-23381092 ((Direct HelpLine) ‘ਤੇ ਫੋਨ ਕਰੋ।

ਖੇਤੀ ਮੰਤਰਾਲੇ ਨੂੰ ਕਰੋ ਸ਼ਿਕਾਇਤ – ਖੇਤੀ ਮੰਤਰਾਲੇ ਦੇ ਮੁਤਾਬਕ ਜੇਕਰ ਕਿਸੇ ਕਿਸਾਨ ਦੇ ਬੈਂਕ ਖਾਤੇ ‘ਚ Pradhan Mantri Kisan Samman Nidhi Scheme ਦਾ ਪੈਸੇ ਨਹੀਂ ਪਹੁੰਚ ਰਿਹਾ ਤਾਂ ਇਸਦਾ ਹੱਲ ਤੁਰੰਤ ਕੀਤਾ ਜਾਵੇਗਾ। ਕਿਸਾਨ ਦੇ ਖਾਤੇ ‘ਚ ਪੈਸਾ ਪਹੁੰਚਿਆ ਨਹੀਂ ਹੈ ਜਾਂ ਫਿਰ ਕੋਈ ਤਕਨੀਕੀ ਦਿੱਕਤ ਹੈ ਤਾਂ ਉਸ ਨੂੰ ਹਰ ਹਾਲ ‘ਚ ਠੀਕ ਕੀਤਾ ਜਾਵੇਗਾ। ਸਰਕਾਰ ਦੀ ਹਰ ਸੰਭਵ ਕੋਸਿਸ਼ ਹੈ ਕਿ ਇਸ ਯੋਜਨਾ ਦਾ ਫਾਇਦਾ ਹਰ ਕਿਸਾਨ ਨੂੰ ਮਿਲੇ।

ਤੁਸੀਂ ਇਸ ਯੋਜਨਾ ਦਾ ਸਟੇਟਸ ਖੁਦ ਵੀ ਚੈੱਕ ਕਰ ਸਕਦੇ ਹੋ ਤੇ ਅਪਲਾਈ ਵੀ ਕਰ ਸਕਦੇ ਹੋ। ਯੋਜਨਾ ਦੇ ਵੈਲਫੇਅਰ ਸੈਕਸ਼ਨ ‘ਚ ਵੀ ਸੰਪਰਕ ਕਾਇਮ ਕਰ ਸਕਦੇ ਹੋ। ਇਨ੍ਹਾਂ ਦਾ ਫੋਲ ਨੰਬਰ 011-23382401 ਹੈ ਜਦਕਿ ਈਮੇਲ ਆਈਡੀ [email protected] ਹੈ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ

Leave a Reply

Your email address will not be published.