ਸਿਧਾਰਥ ਸ਼ੁਕਲਾ ਦੀ ਮੌਤ ਨਾਲ ਸ਼ਹਿਨਾਜ਼ ਤੋਂ ਵੱਧ ਸਦਮੇ ਚ’ ਡੁੱਬੀ ਇਹ ਕੁੜੀ-ਗਈ ਕੋਮਾ ਵਿਚ

ਰਿਐਲਿਟੀ ਟੀ. ਵੀ. ਸ਼ੋਅ ‘ਬਿੱਗ ਬੌਸ 13’ ਦੇ ਜੇਤੂ ਸਿਧਾਰਥ ਸ਼ੁਕਲਾ ਦੀ ਮੌਤ ਨਾਲ ਉਨ੍ਹਾਂ ਦਾ ਪਰਿਵਾਰ, ਦੋਸਤ ਅਤੇ ਪ੍ਰਸ਼ੰਸਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਆਸਿਮ ਰਿਆਜ਼ ਤੋਂ ਰਾਜਕੁਮਾਰ ਰਾਓ ਤੱਕ ਦੇ ਕਈ ਸਿਤਾਰਿਆਂ ਨੇ ਸਿਧਾਰਥ ਸ਼ੁਕਲਾ ਦੀ ਅੰਤਿਮ ਯਾਤਰਾ ‘ਚ ਸ਼ਿਰਕਤ ਕੀਤੀ। ਇਸ ਦੇ ਨਾਲ ਹੀ ਆਪਣੀ ਖ਼ਾਸ ਦੋਸਤ ਸ਼ਹਿਨਾਜ਼ ਕੌਰ ਗਿੱਲ ਅਤੇ ਮਾਂ ਰੀਟਾ ਸ਼ੁਕਲਾ ਦੀ ਹਾਲਤ ਦੇਖ ਕੇ ਸਾਰਿਆਂ ਦੀਆਂ ਅੱਖਾਂ ਨਮ ਹੋ ਗਈਆਂ। ਉਸ ਦੇ ਪ੍ਰਸ਼ੰਸਕ ਹਾਲੇ ਵੀ ਅਦਾਕਾਰ ਦੀ ਅਚਾਨਕ ਮੌਤ ‘ਤੇ ਵਿਸ਼ਵਾਸ ਕਰਨ ‘ਚ ਅਸਮਰੱਥ ਹਨ। ਸਿਧਾਰਥ ਸ਼ੁਕਲਾ ਦੀ ਮੌਤ ਨਾਲ ਉਸ ਦੇ ਪ੍ਰਸ਼ੰਸਕ ਨਿਰਾਸ਼ ਹਨ ਪਰ ਉਸ ਦਾ ਇੱਕ ਪ੍ਰਸ਼ੰਸਕ ਵੀ ਹੈ, ਜਿਸ ਨੂੰ ਹੁਣ ਅਰਦਾਸਾਂ ਦੀ ਜ਼ਰੂਰਤ ਹੈ।

ਦਰਅਸਲ, ਸਿਧਾਰਥ ਸ਼ੁਕਲਾ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਉਸ ਦੇ ਇੱਕ ਪ੍ਰਸ਼ੰਸਕ ਨੂੰ ਅਜਿਹਾ ਸਦਮਾ ਲੱਗਾ ਕਿ ਉਹ ਕੋਮਾ ‘ਚ ਚਲੀ ਗਈ। ਮਸ਼ਹੂਰ ਫੋਟੋਗ੍ਰਾਫਰ ਵਿਰਲ ਭਯਾਨੀ ਨੇ ਇੱਕ ਪੋਸਟ ਸਾਂਝੀ ਕੀਤੀ ਹੈ, ਜਿਸ ਨਾਲ ਉਸ ਨੇ ਇਹ ਜਾਣਕਾਰੀ ਦਿੱਤੀ ਹੈ। ਉਸ ਨੇ ਸਿਧਾਰਥ ਸ਼ੁਕਲਾ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ ਨਾਲ ਡਾ: ਜੈਯੇਸ਼ ਠਾਕਰ ਨਾਂ ਦੇ ਇੱਕ ਯੂਜ਼ਰ ਦੀ ਇੱਕ ਪੋਸਟ ਹੈ।

ਇਸ ਪੋਸਟ ‘ਚ ਲਿਖਿਆ ਗਿਆ ਹੈ, ”ਦੋਸਤੋ, ਆਪਣੇ ਪਰਿਵਾਰ ਜਾਂ ਦੋਸਤਾਂ ਨਾਲ ਗੱਲ ਕਰੋ। ਇਕੱਲੇ ਨਾ ਹੋਵੋ ਹਾਲ ਹੀ ‘ਚ ਸਿਡਨਾਜ਼ ਦਾ ਇੱਕ ਫੈਨ ਬਾਥਰੂਮ ‘ਚ ਬੇਹੋਸ਼ ਪਾਇਆ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਕਿਰਪਾ ਕਰਕੇ ਆਪਣਾ ਖਿਆਲ ਰੱਖੋ। ਉਸ ਲਈ ਅਰਦਾਸਾਂ ਕਰੋ।”

ਵਾਇਰਲ ਭਯਾਨੀ ਦੁਆਰਾ ਸਾਂਝੀ ਕੀਤੀ ਗਈ ਪੋਸਟ ‘ਚ ਲਿਖਿਆ ਗਿਆ ਹੈ, ”ਸਿਧਾਰਥ ਸ਼ੁਕਲਾ ਦਾ ਇੱਕ ਪ੍ਰਸ਼ੰਸਕ ਉਸ ਦੀ ਮੌਤ ਦੀ ਖ਼ਬਰ ਸੁਣ ਕੇ ਅੰਸ਼ਕ ਕੋਮਾ ‘ਚ ਚਲੀ ਗਈ। ਅਸੀਂ ਉਸ ਦੀ ਸਿਹਤਯਾਬੀ ਲਈ ਸ਼ੁਭਕਾਮਨਾਵਾਂ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਸਾਰੇ #ਸਿਡਨਾਜ਼ ਫੈਨਜ਼ ਮਜ਼ਬੂਤ ਹੋਣਗੇ।”

ਸਿਧਾਰਥ ਸ਼ੁਕਲਾ ਨੇ ਵੀਰਵਾਰ ਨੂੰ ਇਸ ਦੁਨੀਆ ਨੂੰ ਅਲਵਿਦਾ ਆਖ ਦਿੱਤਾ। ਸਿਧਾਰਥ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਵੀਰਵਾਰ ਸਵੇਰੇ ਸਿਧਾਰਥ ਦਾ ਪਰਿਵਾਰ ਉਸ ਨੂੰ ਕੂਪਰ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਇਸ ਖ਼ਬਰ ਤੋਂ ਬਾਅਦ ਪੂਰੇ ਦੇਸ਼ ‘ਚ ਸੋਗ ਦੀ ਲਹਿਰ ਛਾਈ ਹੋਈ ਹੈ।

Leave a Reply

Your email address will not be published.