ਹੁਣੇ ਹੁਣੇ ਪੰਜਾਬ ਚ’ ਇਸ ਰੂਟ ਤੇ ਸਫ਼ਰ ਕਰਨ ਵਾਲੇ ਹੋ ਜਾਓ ਸਾਵਧਾਨ ਕਿਉਂਕਿ…

ਪਟਿਆਲਾ ਦੇ ਰਾਜਪੁਰਾ ਰੋਡ ’ਤੇ ਸਰਹਿੰਦ ਬਾਈਪਾਸ ਨੇੜੇ ਬਣ ਰਹੇ ਨਵੇਂ ਬੱਸ ਅੱਡੇ ਦੇ ਮੂਹਰੇ ਬੱਸਾਂ ਦੇ ਬੱਸ ਅੱਡੇ ’ਚ ਦਾਖ਼ਲੇ ਲਈ ਸੜਕ ‘ਤੇ ਬਣਾਏ ਜਾ ਰਹੇ ਫਲਾਈਓਵਰ ਦੇ ਨਿਰਮਾਣ ਕਾਰਜਾਂ ਨੂੰ ਤੇਜੀ ਨਾਲ ਮੁਕੰਮਲ ਕਰਨ ਸਬੰਧੀ ਰਾਜਪੁਰਾ ਰੋਡ ’ਤੇ ਚੌਰਾ ਚੌਂਕ ਤੋਂ ਅਰਬਨ ਅਸਟੇਟ ਚੌਂਕ ਤੱਕ ਸੜਕ ਉੱਪਰ ਆਵਾਜਾਈ ਬੰਦ ਕੀਤੀ ਗਈ ਹੈ। ਇਸ ਦੌਰਾਨ ਲੋਕਾਂ ਨੂੰ ਬਦਲਵੇਂ ਰਸਤੇ ਅਪਨਾਉਣ ਲਈ ਨਵਾਂ ਟ੍ਰੈਫਿਕ ਪਲਾਨ ਜਾਰੀ ਕੀਤਾ ਗਿਆ ਹੈ। ਇਹ ਜਾਣਕਾਰੀ ਟ੍ਰੈਫਿਕ ਪੁਲਸ ਦੇ ਐੱਸ. ਪੀ. ਪਲਵਿੰਦਰ ਸਿੰਘ ਚੀਮਾ ਨੇ ਦਿੱਤੀ।

ਉਨ੍ਹਾਂ ਨੇ ਇਸ ਸਬੰਧੀ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਐੱਸ. ਐੱਲ. ਗਰਗ, ਡੀ. ਐੱਸ. ਪੀ. ਟ੍ਰੈਫਿਕ ਰਾਜੇਸ਼ ਸਨੇਹੀ ਅਤੇ ਹੋਰ ਟ੍ਰੈਫਿਕ ਅਧਿਕਾਰੀਆਂ ਨਾਲ ਇਕ ਮੀਟਿੰਗ ਕਰ ਕੇ ਨਿਰਵਿਘਨ ਆਵਾਜਾਈ ਲਈ ਪ੍ਰਬੰਧ ਕੀਤੇ। ਸ. ਚੀਮਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਫਲਾੲਓਵਰ ਦੀ ਸਲੈਬ ਪੈਣ ਤੱਕ ਬੇਰੋਕ ਤੇ ਨਿਰਵਿਘਨ ਆਵਾਜਾਈ ਲਈ ਟ੍ਰੈਫਿਕ ਪੁਲਸ ਨੂੰ ਸਹਿਯੋਗ ਦਿੰਦੇ ਹੋਏ ਬਦਲਵੇਂ ਰਸਤੇ ਅਪਨਾਉਣ ਤਾਂ ਕਿ ਉਨ੍ਹਾਂ ਨੂੰ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਐੱਸ. ਪੀ. ਚੀਮਾ ਨੇ ਦੱਸਿਆ ਕਿ ਹੈਵੀ ਟ੍ਰੈਫਿਕ ਟਰੱਕਾਂ ਆਦਿ ਲਈ ਪਟਿਆਲਾ-ਸਰਹਿੰਦ ਰੋਡ ਤੋਂ ਨਾਰਦਨ ਬਾਈਪਾਸ (ਸਰਹਿੰਦ ਰੋਡ ਬਾਈਪਾਸ) ਹੋ ਕੇ ਅਰਬਨ ਅਸਟੇਟ ਚੌਂਕ ਤੋਂ ਚੰਡੀਗੜ੍ਹ-ਰਾਜਪੁਰਾ ਨੂੰ ਜਾਇਆ ਜਾ ਸਕੇਗਾ। ਜਦੋਂਕਿ ਚੰਡੀਗੜ੍ਹ, ਰਾਜਪੁਰਾ, ਅੰਬਾਲਾ, ਦਿੱਲੀ ਆਦਿ ਜਾਣ ਵਾਲੀਆਂ ਬੱਸਾਂ, ਬੱਸ ਅੱਡੇ ਤੋਂ ਡੀ. ਐੱਮ. ਡਬਲਿਯੂ. ਰੇਲਵੇ ਸਟੇਸ਼ਨ ਦੇ ਨਾਲ-ਨਾਲ ਸੜਕ ਤੋਂ ਨਾਰਦਨ ਬਾਈਪਾਸ (ਸਰਹਿੰਦ ਬਾਈਪਾਸ ਰੋਡ) ਹੋ ਕੇ ਅਰਬਨ ਅਸਟੇਟ ਚੌਂਕ ਤੋਂ ਅੱਗੇ ਜਾਣਗੀਆਂ।

ਇਸ ਤੋਂ ਇਲਾਵਾ ਹਲਕੇ ਵਾਹਨਾਂ ਲਈ ਪਟਿਆਲਾ-ਰਾਜਪੁਰਾ ਰੋਡ ਤੋਂ ਵੱਡੀ ਨਦੀ ਰੋਡ ਤੋਂ ਹੁੰਦੇ ਹੋਏ ਨਾਰਦਨ ਬਾਈਪਾਸ (ਸਰਹਿੰਦ ਰੋਡ ਬਾਈਪਾਸ) ਤੋਂ ਦੀ ਹੋ ਕੇ ਅਰਬਨ ਅਸਟੇਟ ਚੌਂਕ ਤੋਂ ਅੱਗੇ ਜਾਇਆ ਜਾ ਸਕੇਗਾ। ਪਟਿਆਲਾ-ਰਾਜਪੁਰਾ ਰੋਡ ਤੋਂ ਚੌਰਾ ਰੋਡ ਤੋਂ ਨੂਰਪੁਰ ਖੇੜੀਆਂ ਹੋ ਕੇ ਬਹਾਦਰਗੜ੍ਹ ਜਾਇਆ ਜਾ ਸਕੇਗਾ। ਇਸ ਦੇ ਨਾਲ ਹੀ ਰਾਜਪੁਰਾ ਰੋਡ ਤੋਂ ਚੌਰਾ ਰੋਡ ਤੋਂ ਨੂਰਪੁਰ ਖੇੜੀਆਂ ਹੋ ਕੇ ਕਮਾਂਡੋ ਕੰਪਲੈਕਸ ਤੋਂ ਵੀ ਰਾਜਪੁਰਾ ਰੋਡ ’ਤੇ ਚੜ੍ਹਿਆ ਜਾ ਸਕੇਗਾ। ਇਸੇ ਤਰ੍ਹਾਂ ਹੀ ਹਲਕੇ ਵਾਹਨ ਰਾਜਪੁਰਾ ਰੋਡ ਤੋਂ ਚੌਰਾ ਰੋਡ ਤੋਂ ਨੂਰਪੁਰ ਖੇੜੀਆਂ ਹੋ ਕੇ ਅਰਬਨ ਅਸਟੇਟ ਚੌਂਕ ਫੇਜ਼-3 ਤੋਂ ਵੀ ਇਸ ਰਾਜਪੁਰਾ ਰੋਡ ’ਤੇ ਚੜ੍ਹ ਸਕਣਗੇ।

ਐੱਸ. ਪੀ. ਪਲਵਿੰਦਰ ਸਿੰਘ ਚੀਮਾ ਨੇ ਅੱਗੇ ਦੱਸਿਆ ਕਿ ਚੰਡੀਗੜ੍ਹ, ਰਾਜਪੁਰਾ, ਅੰਬਾਲਾ, ਦਿੱਲੀ ਆਦਿ ਤੋਂ ਆਉਣ ਵਾਲੀ ਟ੍ਰੈਫਿਕ ਲਈ ਵੀ ਬਦਲਵਾਂ ਰਸਤਾ ਬਣਾਇਆ ਗਿਆ ਹੈ। ਸ. ਚੀਮਾ ਨੇ ਦੱਸਿਆ ਕਿ ਹੈਵੀ ਟ੍ਰੈਫਿਕ ਲਈ ਅਰਬਨ ਅਸਟੇਟ ਚੌਂਕ ਤੋਂ ਦੱਖਣੀ ਬਾਈਪਾਸ ਤੋਂ ਦੇਵੀਗੜ੍ਹ ਰੋਡ ਕੱਟ ਤੋਂ ਸਨੌਰੀ ਅੱਡਾ ਹੋ ਕੇ ਟਰੱਕ ਯੂਨੀਅਨ ਪਟਿਆਲਾ/ਲੱਕੜ ਮੰਡੀ ਹੁੰਦੇ ਹੋਏ ਪਟਿਆਲਾ ਸ਼ਹਿਰ ’ਚ ਦਾਖ਼ਲ ਹੋਇਆ ਜਾ ਸਕੇਗਾ, ਜਦੋਂਕਿ ਹਲਕੇ ਵਾਹਨਾਂ ਲਈ ਅਰਬਨ ਅਸਟੇਟ ਚੌਂਕ ਤੋਂ ਨਾਰਦਨ (ਸਰਹਿੰਦ ਬਾਈਪਾਸ ਰੋਡ) ਬਾਈਪਾਸ ਪਟਿਆਲਾ ਹੋ ਕੇ ਵੱਡੀ ਨਦੀ ਰੋਡ/ਡੀ. ਐੱਮ. ਡਬਲਿਯੂ. ਰੋਡ ਜਾਂ ਫਿਰ ਸਰਹਿੰਦ ਪਟਿਆਲਾ ਰੋਡ ਹੋ ਕੇ ਪਟਿਆਲਾ ਸ਼ਹਿਰ ਅੰਦਰ ਦਾਖ਼ਲ ਹੋਣ ਦੇ ਬਦਲਵੇਂ ਪ੍ਰਬੰਧ ਕੀਤੇ ਗਏ ਹਨ।

Leave a Reply

Your email address will not be published.