ਪੰਜਾਬ: ਅਸਮਾਨੋਂ ਆਈ ਮੌਤ,ਵਿਹੜੇ ਚ’ ਬੱਚਿਆਂ ਨੂੰ ਟਿਊਸ਼ਨ ਪੜਾ ਰਹੀ ਕੁੜੀ ਦੇ ਵੱਜੀ ਗੋਲੀ,ਮੌਕੇ ਤੇ….

ਸੰਤੋਖਪੁਰਾ ਵਿਚ ਘਰ ਦੇ ਵਿਹੜੇ ਵਿਚ ਬੈਠ ਕੇ ਮੋਬਾਇਲ ਚਲਾ ਰਹੀ ਐੱਮ. ਕਾਮ. ਦੀ ਵਿਦਿਆਰਥਣ ਦੇ ਪੱਟ ਵਿਚ ਅਚਾਨਕ ਗੋਲ਼ੀ ਆ ਲੱਗੀ। ਪਹਿਲਾਂ ਤਾਂ ਵਿਦਿਆਰਥਣ ਨੇ ਸਮਝਿਆ ਕਿ ਕਿਸੇ ਨੇ ਸ਼ਰਾਰਤ ਕਰਦਿਆਂ ਪੱਥਰ ਮਾਰਿਆ ਹੈ ਪਰ ਜਦੋਂ ਉਸ ਨੇ ਬੈਂਚ ਹੇਠਾਂ ਵੇਖਿਆ ਤਾਂ ਉਥੋਂ ਗੋਲ਼ੀ ਮਿਲੀ।

ਗੋਲ਼ੀ ਮਿਲਣ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਦਰਅਸਲ ਕਿਸੇ ਅਣਪਛਾਤੀ ਥਾਂ ’ਤੇ ਕਿਸੇ ਨੇ ਹਵਾਈ ਫਾਇਰ ਕੀਤਾ, ਜਿਸ ਤੋਂ ਬਾਅਦ ਉਹ ਗੋਲ਼ੀ ਹੇਠਾਂ ਆ ਕੇ ਵਿਦਿਆਰਥਣ ਨੂੰ ਆ ਲੱਗੀ।ਜਾਣਕਾਰੀ ਦਿੰਦਿਆਂ ਸੰਤੋਖਪੁਰਾ ਨਿਵਾਸੀ ਬ੍ਰਹਮਜੀਤ ਕੌਰ ਪੁੱਤਰੀ ਦਲਬੀਰ ਸਿੰਘ ਨੇ ਦੱਸਿਆ ਕਿ ਉਹ ਵੀਰਵਾਰ ਦੇਰ ਸ਼ਾਮ 7.30 ਵਜੇ ਵਿਹੜੇ ਵਿਚ ਬੈਠ ਕੇ ਟਿਊਸ਼ਨ ਪੜ੍ਹਾਉਣ ਉਪਰੰਤ ਫ੍ਰੀ ਹੋਈ ਸੀ।

ਬੱਚਿਆਂ ਨੂੰ ਭੇਜਣ ਤੋਂ ਬਾਅਦ ਉਹ ਬੈਠੀ ਮੋਬਾਇਲ ਚਲਾ ਰਹੀ ਸੀ ਕਿ ਇਸ ਦੌਰਾਨ ਉਸ ਦੇ ਪੱਟ ’ਤੇ ਬਹੁਤ ਜ਼ੋਰ ਨਾਲ ਕੁਝ ਵੱਜਾ। ਉਸ ਨੂੰ ਲੱਗਾ ਕਿ ਕਿਸੇ ਨੇ ਪੱਥਰ ਮਾਰਿਆ ਹੈ ਪਰ ਜਦੋਂ ਨੇੜੇ ਹੀ ਪਏ ਬੈਂਚ ਹੇਠਾਂ ਵੇਖਿਆ ਤਾਂ ਉਥੋਂ ਚੱਲੀ ਹੋਈ ਗੋਲ਼ੀ ਮਿਲੀ। ਬ੍ਰਹਮਜੀਤ ਨੇ ਤੁਰੰਤ ਅੰਦਰ ਆ ਕੇ ਆਪਣੀ ਲੱਤ ਵੇਖੀ ਤਾਂ ਉਥੇ ਨੀਲ ਪਿਆ ਹੋਇਆ ਸੀ। ਇਸ ਸਬੰਧੀ ਥਾਣਾ ਨੰਬਰ 8 ਦੀ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਹੈ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ

Leave a Reply

Your email address will not be published.