ਲਓ ਹੋ ਗਿਆ ਐਲਾਨ-ਸਰਕਾਰ ਇਹਨਾਂ ਲੋਕਾਂ ਨੂੰ ਘਰ ਬੈਠੇ ਦੇਵੇਗੀ ਹਜ਼ਾਰਾਂ ਰੁਪਏ-ਲੱਗਣਗੀਆਂ ਮੌਜ਼ਾਂ

ਕਰਮਚਾਰੀ ਰਾਜ ਬੀਮਾ ਨਿਗਮ (ਈਐੱਸਆਈਸੀ) ਨੇ Atal Beemit Vyakti Kalyan Yojana ਦਾ ਵਿਸਤਾਰ 30 ਜੂਨ 2022 ਤਕ ਕੀਤੇ ਜਾਣ ਦਾ ਐਲਾਨ ਕੀਤਾ। ਇਹ ਉਨ੍ਹਾਂ ਬੀਮਾਯੁਕਤ ਵਿਅਕਤੀਆਂ ਨੂੰ 3 ਮਹੀਨੇ ਦੀ ਤਨਖ਼ਾਹ ਦਾ 50 ਫੀਸਦੀ ਬੇਰੁਜ਼ਗਾਰੀ ਭੱਤਾ ਦੇਣ ਦੀ ਯੋਜਨਾ ਹੈ ਜੋ ਕਿਸੇ ਵੀ ਕਾਰਨ ਤੁਸੀਂ ਆਪਣੀ ਨੌਕਰੀ ਗੁਆ ਦਿੱਤੀ ਹੈ।

ਇਸ ਦੇ ਨਾਲ ਹੀ ਕਰਨਾਟਕ ਦੇ ਹਰੋਹੋਲੀ ਤੇ ਨਰਸਾਪੁਰ ’ਚ 100 ਬੈੱਡਾਂ ਵਾਲੇ ਦੋ ਨਵੇਂ ਹਸਸਪਤਾਲਾਂ ਲਈ 5 ਏਕੜ ਜ਼ਮੀਨ ਨੂੰ ਮਨਜ਼ੂਰੀ ਦਿੱਤੀ ਗਈ ਹੈ। ਕੇਂਦਰੀ ਸ਼੍ਰਮ ਤੇ ਰੁਜ਼ਗਾਰ ਮੰਤਰੀ ਭੁਪੇਨਦਰ ਯਾਦਵ ਈਐੱਸਆਈਸੀ ਦੀ ਰਿਸ਼ੀਕੇਸ਼, ਉੱਤਰਾਖੰਡ ’ਚ ਹੋਈ ਮੀਟਿੰਗ ’ਚ ਇਸ ਤਰ੍ਹਾਂ ਦੇ ਕਈ ਮਹੱਤਵਪੂਰਣ ਐਲਾਨ ਕੀਤੇ।

ਮੰਤਰਾਲੇ ਦੇ ਬਿਆਨ ਅਨੁਸਾਰ ਯਾਦਵ ਨੇ ਕਰਨਾਟਕ ਦੇ ਹਰੋਹੋਲੀ ਤੇ ਨਰਸਾਪੁਰ ’ਚ 100 ਬੈੱਡਾਂ ਵਾਲੇ ਦੋ ਨਵੇਂ ਈਐੱਸਆਈਸੀ ਹਸਪਤਾਲਾਂ ਲਈ 5 ਏਕੜ ਜ਼ਮੀਨ ਤੇ ਕੇਰਲ ਲਈ 7 ਨਵੇਂ ਈਐੱਸਆਈਸੀ ਡਿਸਪੈਂਸਰੀਆਂ ਸਣੇ ਹੋਰ ਪ੍ਰਸਤਾਵਾਂ ਨੂੰ ਮਨਜ਼ੂਰੀ ਦੇਣ ਦਾ ਐਲਾਨ ਕੀਤਾ।

ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਾਰਗਦਰਸ਼ਨ ਤੇ ਦਿਸ਼ਾ ਨਿਰਦੇਸ਼ਾਂ ’ਚ ਕੇਂਦਰ ਸਰਕਾਰ ਆਖਰੀ ਵਿਅਕਤੀ ਨੂੰ ਸੇਵਾਵਾਂ ਤੁਰੰਤ ਪਹੁੰਚ ਯਕੀਨੀ ਬਣਾ ਕੇ ਸੇਵਾਵਾਂ ਦੀ ਨਿਸ਼ਾਨਬੱਧ ਸਪੁਰਦਗੀ ਲਈ ਵਚਨਬੱਧ ਹੈ।ਬੈਠਕ ਦੌਰਾਨ ਇਹ ਵੀ ਫੈਸਲਾ ਲਿਆ ਗਿਆ ਕਿ ਜਿੱਥੇ ਕਿਤੇ ਵੀ ਈਐੱਸਆਈਸੀ ਹਸਪਤਾਲਾਂ ’ਚ ਜੋ ਸੁਵਧਿਾਵਾਂ ਉਪਲਬਧ ਨਹੀਂ ਹਨ, ਮਰੀਜ਼ਾਂ ਨੂੰ ਉਨ੍ਹਾਂ ਸੇਵਾਵਾਂ ਦਾ ਲਾਭ ਲੈਣ ਲਈ ਪੈਨਲ ’ਚ ਸ਼ਾਮਲ ਨਿੱਜੀ ਹਸਪਤਾਲਾਂ ’ਚ ਭੇਜਿਆ ਜਾਵੇਗਾ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ

Leave a Reply

Your email address will not be published.