ਹੁਣੇ ਹੁਣੇ ਅਧਾਰ ਕਾਰਡ ਵਾਲਿਆਂ ਲਈ ਹੋ ਗਿਆ ਇਹ ਨਵਾਂ ਹੀ ਐਲਾਨ

ਆਧਾਰ ਕਾਰਡ ਅੱਜ ਦੇ ਸਮੇਂ ਭਾਰਤ ‘ਚ ਲਾਜ਼ਮੀ ਦਸਤਾਵੇਜ਼ ਹੈ। ਇਸ਼ ਦੇ ਬਿਨਾਂ ਕੋਈ ਵੀ ਸਰਕਾਰੀ ਜਾਂ ਗ਼ੈਰ-ਸਰਕਾਰੀ ਕੰਮ ਜਾਂ ਫਿਰ ਬੈਂਕ ਨਾਲ ਜੁੜਿਆ ਕੋਈ ਕੰਮ ਨਹੀਂ ਕੀਤਾ ਜਾ ਸਕਦਾ। ਇਸ ਲਈ ਤੁਹਾਡੇ ਆਧਾਰ ਨਾਲ ਜੁੜੇ ਹਰੇਕ ਨਿਯਮ ‘ਤੇ ਅਪਡੇਟ ਹੋਣਾ ਜ਼ਰੂਰੀ ਹੈ। ਹੁਣ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ ਕਿ ਕੀ ਗੱਡੀ ਦੇ ਨੰਬਰ ਵਾਂਗ ਆਧਾਰ ਕਾਰਡ ਦਾ ਨੰਬਰ ਵੀ ਮਰਜ਼ੀ ਨਾਲ ਲਿਆ ਜਾ ਸਕਦਾ ਹੈ? ਆਓ ਜਾਣਦੇ ਹਾਂ UIDAI ਨੇ ਕੀ ਜਾਣਕਾਰੀ ਦਿੱਤੀ ਹੈ।

ਦਰਅਸਲ UIDAI ਨੇ ਇਕ ਵਪਾਰੀ ਨੂੰ ਨਵਾਂ ਆਧਾਰ ਨੰਬਰ ਜਾਰੀ ਕਰਨ ਦੀ ਮੰਗ ਸਬੰਧੀ ਅਰਜ਼ੀ ਦਾ ਦਿੱਲੀ ਹਾਈ ਕੋਰਟ ‘ਚ ਵਿਰੋਧ ਕੀਤਾ ਹੈ ਤੇ ਕਿਹਾ ਕਿ ਅਜਿਹੀ ਅਪੀਲ ਲੋਕਾਂ ਵੱਲੋਂ ਆਪਣੇ ਪਸੰਦ ਦੇ ਵਾਹਨ ਰਜਿਸਟ੍ਰੇਸ਼ਨ ਨੰਬਰ ਮੰਗਣ ਵਰਗਾ ਹੋਵੇਗਾ।

ਅਥਾਰਟੀ ਵੱਲੋਂ ਪੇਸ਼ ਵਕੀਲ ਜੁਹੈਬ ਹਸਨ ਨੇ ਜੱਜ ਰੇਖਾ ਪੱਲੀ ਸਾਹਮਣੇ ਕਿਹਾ, ‘ਇਹ ਕਿਸੇ ਕਾਰ ਲਈ ਫੈਨਸੀ ਨੰਬਰ ਪਲੇਟ ਦੀ ਡਿਮਾਂਗ ਵਰਗਾ ਹੋਵੇਗਾ।’ ਅਸਲ ਵਿਚ ਜੱਜ ਪੱਲੀ ਇਕ ਅਰਜ਼ੀ ‘ਤੇ ਸੁਣਵਾਈ ਕਰ ਰਹੇ ਹਨ ਜਿਸ ਵਿਚ ਦੋਸ਼ ਲਗਾਇਆ ਗਿਆ ਹੈ ਕਿ ਆਧਰਾ ਨੰਬਰ ਸਮੇਤ ਪਟੀਸ਼ਨਰ ਦੇ ਨਿੱਜੀ ਵੇਰਵੇ ਨਾਲ ਸਮਝੌਤਾ ਕੀਤਾ ਗਿਆ ਹੈ ਯਾਨੀ ਉਨ੍ਹਾਂ ਨੂੰ ਮਰਜ਼ੀ ਦਾ ਆਧਾਰ ਨੰਬਰ ਇਸ਼ੂ ਕੀਤਾ ਜਾ ਰਿਹਾ ਹੈ।

ਹਸਨ ਨੇ ਕਿਹਾ ਕਿ ਮੌਜੂਦਾ ਢਾਂਚਾ ਆਧਾਰ ਕਾਰਡ ਧਾਰਕਾਂ ਨੂੰ ‘ਸੁਰੱਖਿਆ ਦੇ ਕਈ ਪੱਧਰ’ ਪ੍ਰਦਾਨ ਕਰਦਾ ਹੈ ਤੇ ਜੇਕਰ ਇਸ ਅਰਜ਼ੀ ਨੂੰ ਸਵੀਕਾਰ ਕਰ ਲਿਆ ਗਿਆ ਤਾਂ ਵੱਡੀ ਗਿਣਤੀ ‘ਚ ਅਜਿਹੇ ਲੋਕ ਸਾਹਮਣੇ ਆਉਣਗੇ ਜਿਹੜੇ ਆਪਣਾ ਆਧਾਰ ਨੰਬਰ ਬਦਲਵਾਉਣ ਦੀ ਮੰਗ ਕਰਨਗੇ।

ਨਾਲ ਹੀ ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ ਪਟੀਸ਼ਨਰ ਆਪਣਾ ਮੋਬਾਈਲ ਨੰਬਰ ਤੇ ਈ-ਮੇਲ ਐਡਰੈੱਸ ਜੁੜਵਾਉਣ ਤਾਂ ਜੋ ਉਨ੍ਹਾਂ ਦੇ ਆਧਾਰ ਨੰਬਰ ਦੀ ਗ਼ਲਤ ਵਰਤੋਂ ਨਾ ਹੋ ਸਕੇ। ਤੁਹਾਨੂੰ ਦੱਸ ਦੇਈਏ ਕਿ ਇਸ ਮਾਮਲੇ ਦੀ ਅਗਲੀ ਸੁਣਵਾਈ ਜਨਵਰੀ ‘ਚ ਹੋਵੇਗੀ।

Leave a Reply

Your email address will not be published.