ਔਰਤ ਨੇ ਆਨਲਾਇਨ ਮੰਗਵਾਇਆ ਸੀ iPhone 12 ਤੇ ਡੱਬੇ ਵਿਚੋਂ ਜੋ ਨਿਕਲਿਆ ਦੇਖ ਕੇ ਪੈਰਾਂ ਹੇਠੋਂ ਖਿਸਕੀ ਜਮੀਨ-ਦੇਖੋ ਪੂਰੀ ਖ਼ਬਰ

ਆਨਲਾਈਨ ਸ਼ੋਪਿੰਗ ਦੀ ਇੱਕ ਅਜੀਬ ਜਿਹੀ ਘਟਨਾ ਸਾਹਮਣੇ ਆਈ ਹੈ ਜਿਸ ਵਿੱਚ ਚੀਨ ਦੀ ਇੱਕ ਔਰਤ ਨੇ ਇੱਕ Apple iPhone ਆਰਡਰ ਕੀਤਾ ਪਰ ਇਸ ਦੀ ਬਜਾਏ ਉਸ ਨੂੰ ਇੱਕ ਐਪਲ-ਫਲੇਵਰਡ ਡ੍ਰਿੰਕ ਪ੍ਰਾਪਤ ਹੋਈ। ਚੀਨ ਵਿੱਚ Liu ਨਾਂ ਦੀ ਇੱਕ ਮਹਿਲਾ ਨੂੰ ਕਥਿਤ ਤੌਰ ‘ਤੇ iPhone 12 Pro Max ਜਿਸ ਨੂੰ ਉਸ ਨੇ ਆਨਲਾਈਨ ਆਰਡਰ ਕੀਤਾ ਸੀ, ਦੇ ਬੋਕਸ ਅੰਦਰ ਐਪਲ-ਫ਼ਲੇਵਰਡ ਯੋਗਰਟ ਡ੍ਰਿੰਕ ਦੀ ਇੱਕ ਬੋਤਲ ਪ੍ਰਾਪਤ ਹੋਈ। ਮਹਿਲਾ ਨੇ ਨਵੇਂ ਆਈਫੋਨ ਲਈ 1,500 ਡਾਲਰ ($1,500) ਦਾ ਭੁਗਤਾਨ ਕੀਤਾ ਸੀ ਅਤੇ ਉਹ ਇਸ ਦੀ ਡਿਲੀਵਰੀ ਦਾ ਇੰਤਜ਼ਾਰ ਕਰ ਰਹੀ ਸੀ ਅਤੇ ਜਦੋਂ ਉਸ ਨੂੰ ਇਹ ਪੈਕੇਜ ਪ੍ਰਾਪਤ ਹੋਇਆ ਤਾਂ ਉਹ ਬੋਕਸ ਵਿੱਚ ਫ਼ੋਨ ਦੀ ਬਜਾਏ ਐਪਲ ਦੀ ਡ੍ਰਿੰਕ ਨੂੰ ਦੇਖ ਕੇ ਹੈਰਾਨ ਰਹਿ ਗਈ।

ਹਾਲਾਂਕਿ, ਈਬੇ (eBay) ਜਾਂ ਇੱਥੋਂ ਤੱਕ ਕਿ ਐਮਾਜ਼ੋਨ (Amazon) ਵਰਗੇ ਤੀਜੀ-ਧਿਰ ਵਿਕਰੇਤਾਵਾਂ (Third-Party Sellers) ਤੋਂ ਚੀਜ਼ਾਂ ਮੰਗਵਾਉਣ ਵੇਲੇ ਅਜਿਹੀਆਂ ਘਟਨਾਵਾਂ ਆਮ ਹੁੰਦੀਆਂ ਹਨ ਪਰ ਇਸ ਘਟਨਾ ਵਿੱਚ ਉਸ ਮਹਿਲਾ ਦਾ ਦਾਅਵਾ ਹੈ ਕਿ ਉਸ ਨੇ ਸਿੱਧੇ ਤੌਰ ‘ਤੇ ਐਪਲ ਦੀ ਅਧਿਕਾਰਿਤ (Official) ਵੈੱਬਸਾਈਟ ਤੋਂ ਇਹ ਆਰਡਰ ਕੀਤਾ ਸੀ।

ਇਸ ਘਟਨਾ ਨਾਲ Liu ਹੱਕੀ-ਬੱਕੀ (ਹੈਰਾਨ) ਰਹਿ ਗਈ ਅਤੇ ਉਸ ਨੇ ਚੀਨੀ ਸੋਸ਼ਲ ਮੀਡੀਆ ਸਾਈਟ Weibo ‘ਤੇ ਇਸ ਘਟਨਾ ਦਾ ਵੀਡੀਓ ਅੱਪਲੋਡ ਕਰ ਦਿੱਤਾ। ਆਰਡਰ ਨੂੰ ਡਿਲਿਵਰ ਕਰਨ ਲਈ ਜ਼ਿੰਮੇਵਾਰ, ਦੋਵੇਂ ਐਪਲ ਅਤੇ ਐੱਕਸਪ੍ਰੈਸ ਮੇਲ ਸਰਵਿਸ (Express Mail Service), ਕੋਰੀਅਰ ਸਰਵਿਸ ਕੰਪਨੀ ਨੇ ਦੱਸਿਆ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।ਰਿਪੋਰਟਾਂ ਦੇ ਅਨੁਸਾਰ ਉਸ ਔਰਤ ਨੂੰ ਡਾਇਰੈਕਟਲੀ (ਸਿੱਧੇ ਤੌਰ ‘ਤੇ) ਪੈਕੇਜ ਨਹੀਂ ਡਿਲਿਵਰ ਕੀਤਾ ਗਿਆ ਸੀ ਬਲਕਿ ਇਸ ਦੀ ਬਜਾਏ ਇਸ ਨੂੰ ਸਟੋਰੇਜ ਯੂਨਿਟ ਨੂੰ ਸੌਂਪ ਦਿੱਤਾ ਗਿਆ ਸੀ। ਫਿਲਹਾਲ ਇਹ ਅਜੇ ਅਸਪੱਸ਼ਟ ਹੈ ਕਿ ਚੋਰੀ ਕਿੱਥੇ ਹੋਈ ਹੈ।

ਹਾਲਾਂਕਿ Weibo ਉਪਭੋਗਤਾਵਾਂ/ਯੂਜ਼ਰਜ਼ ਦੇ ਕੁੱਝ ਸਿਧਾਂਤ ਹਨ। ਗਲੋਬਲ ਟਾਈਮਜ਼ ਦੀ ਇੱਕ ਰਿਪੋਰਟ ਮੁਤਾਬਿਕ ਕੁੱਝ ਉਪਭੋਗਤਾਵਾਂ ਨੇ ਅੰਦਾਜ਼ਾ ਲਗਾਇਆ ਹੈ ਕਿ ਸ਼ਾਇਦ ਡਿਲਿਵਰੀ ਕਰਨ ਵਾਲੇ ਵਿਅਕਤੀ ਨੇ ਆਈਫੋਨ ਨੂੰ ਇੱਕ ਡ੍ਰਿੰਕ ਬੋਕਸ ਨਾਲ ਬਦਲ ਦਿੱਤਾ ਹੋਵੇ। ਉੱਥੇ ਹੀ ਇੱਕ ਸਾਈਬਰਸਿਕਿਓਰਿਟੀ ਮਾਹਿਰ/ਐੱਕਸਪਰਟ ਨੇ ਅੰਦਾਜ਼ਾ ਲਗਾਇਆ ਕਿ, ਹੋ ਸਕਦਾ ਹੈ ਕਿ Liu ਨੇ ਇੱਕ ਜਾਅਲੀ ਵੈੱਬਸਾਈਟ ਤੋਂ ਇਹ ਆਰਡਰ ਕੀਤਾ ਹੋਵੇ।ਆਈਫੋਨਾਂ ਦੀ ਚੋਰੀ ਹੋਣਾ ਕਾਫ਼ੀ ਆਮ ਘਟਨਾ ਹੈ। ਨਵੰਬਰ 2017 ਵਿੱਚ ਲੁਟੇਰਿਆਂ ਨੇ 370k ਡਾਲਰ ($370k) ਦੀ ਕੀਮਤ ਵਾਲੇ iPhone X Handsets ਨਾਲ ਭਰੇ ਇੱਕ UPS ਟਰੱਕ ‘ਤੇ ਕਬਜ਼ਾ/ਹਾਈਜੈਕ ਕਰ ਲਿਆ ਸੀ ਜਦੋਂ ਇਹ ਟਰੱਕ ਸੈਨ ਫ੍ਰਾਂਸਿਸਕੋ (San Francisco) ਵਿੱਚ ਇੱਕ ਐਪਲ ਸਟੋਰ ‘ਤੇ ਜਾ ਰਿਹਾ ਸੀ।

Liu ਨਾਲ ਵਾਪਰੀ ਘਟਨਾ ਨਾਲ ਮਿਲਦੀ-ਜੁਲਦੀ ਇੱਕ ਘਟਨਾ ਵਿੱਚ, ਭਾਰਤ ‘ਚ ਇੱਕ ਆਦਮੀ ਨੇ ਸਾਲ 2018 ‘ਚ ਆਨਲਾਈਨ ਸ਼ੋਪਿੰਗ ਪੋਰਟਲ ਫਲਿੱਪਕਾਰਟ (Flipkart) ਤੋਂ 55,000 ਰੁਪਏ ਦੀ ਕੀਮਤ ਦਾ ਇੱਕ iPhone 8 ਆਰਡਰ ਕੀਤਾ ਸੀ। ਪਰ ਐਪਲ ਦੇ ਬੋਕਸ ਵਿੱਚ ਉਸ ਨੂੰ ਆਈਫ਼ੋਨ ਦੇ ਬਜਾਏ ਇੱਕ ਪੈਕ ਕੀਤਾ ਹੋਇਆ ਸਾਬਣ ਪ੍ਰਾਪਤ ਹੋਇਆ ਸੀ। Liu ਦੇ ਕੇਸ ਦੇ ਉਲਟ ਹਾਲਾਂਕਿ ਭਾਰਤੀ ਆਦਮੀ ਨੇ ਕਿਸੀ ਤੀਜੀ-ਧਿਰ ਵਿਕਰੇਤਾ ਤੋਂ ਇਹ ਫ਼ੋਨ ਮੰਗਵਾਇਆ ਸੀ ਨਾ ਕਿ ਐਪਲ ਦੀ ਆਪਣੀ ਅਧਿਕਾਰਿਤ ਵੈੱਬਸਾਈਟ ਤੋਂ ਜਿਵੇਂ ਕਿ Liu ਨੇ ਦਾਅਵਾ ਕੀਤਾ।

Leave a Reply

Your email address will not be published.