ਹੁਣੇ ਹੁਣੇ ਮੀਂਹ ਦੇ ਲਗਾਤਾਰ ਪੈਣ ਬਾਰੇ ਆਈ ਵੱਡੀ ਖ਼ਬਰ-ਦੇਖੋ ਪੂਰੀ ਖ਼ਬਰ

ਸ਼ ’ਚ ਇਸ ਸਾਲ ਮੌਨਸੂਨ ਲੰਬੇ ਸਮੇਂ ਤਕ ਜਾਰੀ ਰਹਿ ਸਕਦਾ ਹੈ ਕਿਉਂਕਿ ਸਤੰਬਰ ਦੇ ਅਖੀਰ ਤਕ ਉੱਤਰੀ ਭਾਰਤ ’ਚ ਬਾਰਿਸ਼ ’ਚ ਕਮੀ ਆਉਣ ਦੇ ਸੰਕੇਤ ਨਹੀਂ ਦਿਸ ਰਹੇ।ਮੌਸਮ ਵਿਗਿਆਨ ਵਿਭਾਗ ਅਨੁਸਾਰ ਦੱਖਣ-ਪੱਛਮੀ ਮੌਨਸੂਨ ਉੱਤਰ-ਪੱਛਮੀ ਭਾਰਤ ਤੋਂ ਤਾਂ ਹੀ ਵਾਪਸ ਜਾਂਦਾ ਹੈ ਜਦੋਂ ਲਗਾਤਾਰ ਪੰਜ ਦਿਨਾਂ ਤਕ ਇਲਾਕੇ ਵਿਚ ਬਾਰਿਸ਼ ਨਹੀਂ ਹੁੰਦੀ।

ਟਰੋਪੋਸਫੇਅਰ ’ਚ ਚੱਕਰਵਾਤ ਰੋਧੀ ਹਵਾ ਦਾ ਨਿਰਮਾਣ ਹੁੰਦਾ ਹੈ ਤੇ ਨਮੀ ’ਚ ਵੀ ਕਾਫ਼ੀ ਕਮੀ ਹੋਣੀ ਲਾਜ਼ਮੀ ਹੈ। ਵਿਭਾਗ ਦੇ ਡਾਇਰੈਕਟਰ ਜਨਰਲ ਮਿ੍ਰਤੂਅੰਜਯ ਮਹਾਪਾਤਰ ਨੇ ਕਿਹਾ, ‘ਅਗਲੇ 10 ਦਿਨਾਂ ਤਕ ਉੱਤਰ ਭਾਰਤ ਤੋਂ ਮੌਨਸੂਨ ਦੀ ਵਾਪਸੀ ਦੇ ਸੰਕੇਤ ਨਹੀਂ ਦਿਸ ਰਹੇ।’

ਪਿਛਲੇ ਸਾਲ ਸੋਧੀ ਗਈ ਸੀ ਵਾਪਸੀ ਦੀ ਤਰੀਕ – ਵਿਭਾਗ ਨੇ ਪਿਛਲੇ ਸਾਲ ਉੱਤਰ-ਪੱਛਮੀ ਭਾਰਤ ਤੋਂ ਮੌਨਸੂਨ ਦੀ ਵਾਪਸੀ ਦੀ ਤਰੀਕ ’ਚ ਸੋਧ ਕੀਤੀ ਸੀ। ਪਿਛਲੇ ਕੁਝ ਸਾਲਾਂ ਤੋਂ ਮੌਨਸੂਨ ਦੀ ਵਾਪਸੀ ’ਚ ਦੇਰ ਹੋਣ ਦੇ ਰੁਖ਼ ਦੇ ਮੱਦੇਨਜ਼ਰ ਅਜਿਹਾ ਕੀਤਾ ਗਿਆ ਸੀ। ਦੱਖਣ-ਪੱਛਮੀ ਮੌਨਸੂਨ ਪਹਿਲਾਂ ਰਾਜਸਥਾਨ ਤੋਂ ਵਾਪਸ ਹੋਣਾ ਸ਼ੁਰੂ ਹੁੰਦਾ ਹੈ। ਸੋਧੀ ਤਰੀਕ ਅਨੁਸਾਰ ਇਹ 17 ਸਤੰਬਰ ਤੋਂ ਜੈਸਲਮੇਰ ਤੋਂ ਵਾਪਸ ਹੋਣਾ ਸ਼ੁਰੂ ਹੁੰਦਾ ਹੈ। ਦੱਖਣ-ਪੱਛਮੀ ਮੌਨਸੂਨ ਨੇ 2017, 2018, 2019 ਤੇ 2020 ’ਚ ਦੇਰ ਨਾਲ ਵਾਪਸੀ ਸ਼ੁਰੂ ਕੀਤੀ।

ਦੇਰ ਨਾਲ ਪਵੇਗੀ ਠੰਢ – ਮੌਨਸੂਨ ਦੇ ਦੇਰ ਨਾਲ ਵਾਪਸ ਜਾਣ ਦਾ ਮਤਲਬ ਹੁੰਦਾ ਹੈ ਕਿ ਠੰਢ ਵੀ ਦੇਰ ਨਾਲ ਪੈਂਦੀ ਹੈ। ਅਧਿਕਾਰਤ ਰੂਪ ਨਾਲ ਦੱਖਣ-ਪੱਛਮੀ ਮੌਨਸੂਨ ਪਹਿਲੀ ਜੂਨ ਤੋਂ ਸ਼ੁਰੂ ਹੁੰਦਾ ਹੈ ਤੇ 30 ਸਤੰਬਰ ਤਕ ਰਹਿੰਦਾ ਹੈ |

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ

Leave a Reply

Your email address will not be published.