ਪੰਜਾਬੀ ਮੁੰਡੇ ਹਰਚਰਨ ਸਿੰਘ ਦੇ ਮਾਮਲੇ ਚ’ ਹੁਣ ਆ ਗਿਆ ਇਹ ਨਵਾਂ ਮੋੜ-ਹੋਇਆ ਵੱਡਾ ਖੁਲਾਸਾ

ਦੁਨੀਆ ਵਿੱਚ ਜਿੱਥੇ ਸਾਰੇ ਮਾਪਿਆਂ ਵੱਲੋਂ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਕਈ ਤਰਾਂ ਦੇ ਸੁਪਨੇ ਵੇਖੇ ਜਾਂਦੇ ਹਨ। ਉਥੇ ਹੀ ਕਈ ਸੁਪਨਿਆ ਨੂੰ ਪੂਰਾ ਕਰਨ ਲਈ ਵੀ ਆਪਣੇ ਬੱਚਿਆਂ ਤੋਂ ਆਸਾਂ ਰੱਖੀਆਂ ਜਾਂਦੀਆਂ ਹਨ। ਪਰ ਬਹੁਤ ਸਾਰੇ ਬੱਚੇ ਜਵਾਨੀ ਦੀ ਦਹਿਲੀਜ਼ ਵਿੱਚ ਕਦਮ ਰੱਖਦੇ ਹੀ ਕਈ ਵਾਰ ਗ਼ਲਤ ਰਸਤੇ ਦਾ ਸ਼ਿਕਾਰ ਹੋ ਜਾਂਦੇ ਹਨ।

ਬੱਚਿਆਂ ਵੱਲੋਂ ਕੀਤੀਆਂ ਜਾਂਦੀਆਂ ਗਲਤੀਆਂ ਦਾ ਖਮਿਆਜਾ ਪਿੱਛੋਂ ਪਰਿਵਾਰਾਂ ਨੂੰ ਭੁਗਤਣਾ ਪੈ ਜਾਂਦਾ ਹੈ। ਬਹੁਤ ਸਾਰੇ ਅਜਿਹੇ ਨੌਜਵਾਨ ਹਨ ਜਿਨ੍ਹਾਂ ਵੱਲੋਂ ਜਵਾਨੀ ਦੇ ਦੌਰ ਵਿੱਚ ਗਲਤੀ ਕੀਤੀ ਜਾਂਦੀ ਹੈ। ਜਿਸ ਦੀ ਸਜ਼ਾ ਉਹਨਾਂ ਨੂੰ ਆਪਣੀ ਜ਼ਿੰਦਗੀ ਤੋਂ ਹੱਥ ਧੋ ਕੇ ਮਿਲਦੀ ਹੈ।ਜਿੱਥੇ ਕਈ ਲੋਕਾਂ ਵੱਲੋਂ ਆਪਣੀ ਇੱਜ਼ਤ ਨੂੰ ਬਚਾਉਣ ਲਈ ਦੂਸਰੇ ਨੌਜਵਾਨਾਂ ਦਾ ਕਤਲ ਤੱਕ ਕਰ ਦਿੱਤਾ ਜਾਂਦਾ ਹੈ।

ਜਿਸ ਨਾਲ ਕਈ ਮਾਪਿਆਂ ਦੇ ਘਰ ਦੇ ਚਿਰਾਗ ਬੁਝ ਜਾਂਦੇ ਹਨ। ਹੁਣ ਪੰਜਾਬੀ ਮੁੰਡੇ ਹਰਚਰਨ ਦੇ ਮਾਮਲੇ ਵਿੱਚ ਇੱਕ ਵੱਡਾ ਨਵਾਂ ਮੋੜ ਆ ਗਿਆ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਉੱਤਰ ਪ੍ਰਦੇਸ਼ ਦੇ ਵਿਚ ਪਿਛਲੇ ਦਿਨੀਂ ਜਿੱਥੇ ਇਕ 16 ਸਾਲਾਂ ਦੇ ਨੌਜਵਾਨ ਹਰਚਰਨ ਸਿੰਘ ਨੂੰ ਕੁੜੀ ਵੱਲੋਂ ਆਪਣੇ ਘਰ ਬੁਲਾਇਆ ਗਿਆ ਅਤੇ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਲੜਕੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।

ਜਿਸ ਤੋਂ ਬਾਅਦ ਉਸ ਦੀ ਲਾਸ਼ ਨੂੰ ਕਮਾਦ ਦੇ ਖੇਤ ਵਿਚ ਸੁੱਟ ਦਿੱਤਾ ਗਿਆ ਸੀ। ਪੀੜਤ ਪਰਿਵਾਰ ਵੱਲੋਂ ਜਿੱਥੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਇਹ ਨੌਜਵਾਨ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ।, ਹੁਣ ਇਸ ਮਾਮਲੇ ਵਿਚ ਇਕ ਨਵਾਂ ਮੋੜ ਆ ਗਿਆ ਹੈ। ਜਿੱਥੇ ਲੜਕੇ ਦੇ ਪਰਿਵਾਰ ਵੱਲੋਂ ਲੜਕੀ ਦੇ ਪਰਿਵਾਰ ਉਪਰ ਉਨਾਂ ਦੇ ਬੇਟੇ ਤੇ ਕਤਲ ਦਾ ਇਲਜ਼ਾਮ ਲਾਇਆ ਗਿਆ ਹੈ। ਉਥੇ ਹੀ ਲੜਕੀ ਦੇ ਪਿਤਾ ਜੋ ਇਸ ਸਮੇਂ ਅਮਰੀਕਾ ਵਿਚ ਰਹਿ ਰਹੇ ਹਨ ਉਨ੍ਹਾਂ ਨੇ ਦੱਸਿਆ ਹੈ ਕਿ ਇਹ ਦੋਸ਼ ਸਰਾਸਰ ਗਲਤ ਹੈ।

ਕਿਉਂਕਿ ਲੜਕੇ ਦੀ ਲਾਸ਼ ਉਹਨਾਂ ਦੇ ਗੁਆਂਢੀਆਂ ਦੇ ਖੇਤਾਂ ਵਿਚੋਂ ਬਰਾਮਦ ਹੋਈ ਹੈ। ਜਿੱਥੇ ਉਨ੍ਹਾਂ ਵੱਲੋਂ ਕਮਾਦ ਦੇ ਖੇਤ ਦੇ ਆਲੇ ਦੁਆਲੇ ਕੰਡਿਆਲੀ ਤਾਰ ਲਗਾਈ ਗਈ ਹੈ। ਜਿਸ ਵਿਚ ਕਰੰਟ ਛੱਡਿਆ ਗਿਆ ਸੀ, ਜਿਸ ਨਾਲ ਟਕਰਾਉਣ ਤੋਂ ਬਾਅਦ ਹੀ ਲੜਕੇ ਹਰਚਰਨ ਦੀ ਮੌਤ ਹੋਈ ਹੋਵੇਗੀ। ਕਿਉਂਕਿ ਹਰਚਰਨ ਦੀ ਲਾਸ਼ ਵੀ ਉਸ ਕਮਾਦ ਦੇ ਖੇਤਾਂ ਵਿੱਚੋਂ ਹੀ ਪ੍ਰਾਪਤ ਹੋਈ ਸੀ।

Leave a Reply

Your email address will not be published.