ਸੁਪਰੀਮ ਕੋਰਟ ਨੇ ਕੀਤਾ ਵੱਡਾ ਐਲਾਨ-ਇਹਨਾਂ ਲੋਕਾਂ ਨੂੰ ਮਿਲਣਗੇ 50-50 ਹਜ਼ਾਰ ਰੁਪਏ-ਚੱਕੋ ਫਾਇਦਾ

ਕੋਰੋਨਾ ਇਨਫੈਕਸ਼ਨ ਦੇ ਕਾਰਨ ਮਰਨ ਵਾਲਿਆਂ ਦੇ ਪਰਿਵਾਰਕ ਮੈਂਬਰਾਂ ਨੂੰ 50 ਹਜ਼ਾਰ ਰੁਪਏ ਦੀ ਮੁਆਵਜ਼ਾ ਰਾਸ਼ੀ ਮਿਲ ਸਕਦੀ ਹੈ। ਇਹ ਰਾਸ਼ੀ ਸੂਬਾ ਆਫਤ ਰਾਹਤ ਕੋਸ਼ ਤੋਂ ਜਾਰੀ ਕੀਤੀ ਜਾਵੇਗੀ ਤੇ ਸਬੰਧਤ ਪਰਿਵਾਰ ਦੇ ਮੈਂਬਰ ਦੇ ਆਧਾਰ ਨਾਲ ਜੁੜੇ ਖਾਤੇ ’ਚ ਸਿੱਧੇ ਟਰਾਂਸਫਰ ਕੀਤੀ ਜਾਵੇਗੀ। ਰਾਸ਼ਟਰੀ ਆਫਤ ਮੈਨੇਜਮੈਂਟ ਅਥਾਰਟੀ (ਐੱਨਡੀਐੱਮਏ) ਵਲੋਂ ਤਿਆਰ ਇਨ੍ਹਾਂ ਗਾਈਡਲਾਈਨਜ਼ ਨੂੰ ਗ੍ਰਹਿ ਮੰਤਰਾਲੇ ਨੇ ਸੁਪਰੀਮ ਕੋਰਟ ’ਚ ਪੇਸ਼ ਕੀਤਾ ਹੈ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਲਈ ਮੁਆਵਜ਼ਾ ਰਾਸ਼ੀ ਦਿੱਤੇ ਜਾਣ ਦੀਆਂ ਗਾਈਡਲਾਈਨਜ਼ ਤਿਆਰ ਕਰਨ ਦਾ ਆਦੇਸ਼ ਦਿੱਤਾ ਸੀ। ਸੁਪਰੀਮ ਕੋਰਟ ਵੀਰਵਾਰ ਨੂੰ ਇਸ ’ਤੇ ਸੁਣਵਾਈ ਕਰੇਗੀ।

ਸੁਪਰੀਮ ਕੋਰਟ ਨੂੰ ਦਿੱਤੀਆਂ ਗਈਆਂ ਗਾਈਡਲਾਈਨਜ਼ ਦੇ ਮੁਤਾਬਕ, ਕੋਰੋਨਾ ਨਾਲ ਮਰਨ ਵਾਲਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ਾ ਰਾਸ਼ੀ ਦੇਣ ਦਾ ਫ਼ੈਸਲਾ ਮੌਤ ਦੇ ਸਰਟੀਫਿਕੇਟ ਤੇ ਹੋਰ ਦਸਤਾਵੇਜ਼ਾਂ ਦੀ ਪੜਤਾਲ ਮਗਰੋਂ ਜ਼ਿਲ੍ਹਾ ਆਫਤ ਮੈਨੇਜਮੈਂਟ ਅਥਾਰਟੀ ਕਰੇਗੀ। ਮੁਆਵਜ਼ਾ ਰਾਸ਼ੀ ਦਾ ਭੁਗਤਾਨ ਸੂਬਾ ਆਫਤ ਰਾਹਤ ਕੋਸ਼ ਤੋਂ ਕੀਤਾ ਜਾਵੇਗਾ।

ਸਰਕਾਰ ਨੇ ਸੁਪਰੀਮ ਕੋਰਟ ’ਚ ਸਾਫ਼ ਕਰ ਦਿੱਤਾ ਕਿ ਕੋਰੋਨਾ ਨਾਲ ਹੋਣ ਵਾਲੀ ਮੌਤ ਦੀ ਰਜਿਸਟ੍ਰੇਸ਼ਨ ਲਈ ਵੱਖਰੇ ਤੌਰ ’ਤੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ ਤੇ ਮੁਆਵਜ਼ਾ ਰਾਸ਼ੀ ਦਾ ਭੁਗਤਾਨ ਵੀ ਉਨ੍ਹਾਂ ਦੇ ਤਹਿਤ ਜਾਰੀ ਮੌਤ ਦੇ ਸਰਟੀਫਿਕੇਟ ਦੇ ਮਾਮਲੇ ’ਚ ਕੀਤਾ ਜਾਵੇਗਾ। ਕਿਸੇ ਵਿਅਕਤੀ ਦੀ ਕੋਰੋਨਾ ਨਾਲ ਮੌਤ ਹੋਣ ’ਤੇ ਵਿਵਾਦ ਦੀ ਸਥਿਤੀ ’ਚ ਜ਼ਿਲ੍ਹਾ ਪੱਧਰ ’ਤੇ ਗਠਿਤ ਸ਼ਿਕਾਇਤ ਕਮੇਟੀ ਫ਼ੈਸਲਾ ਕਰੇਗੀ। ਇਸ ਕਮੇਟੀ ’ਚ ਐਡੀਸ਼ਨਲ ਜ਼ਿਲ੍ਹਾ ਅਧਿਕਾਰੀ, ਮੁੱਖ ਮੈਡੀਕਲ ਅਧਿਕਾਰੀ ਤੇ ਇਕ ਮਾਹਿਰ ਦੇ ਨਾਲ-ਨਾਲ ਉਸ ਜ਼ਿਲ੍ਹੇ ’ਚ ਸਥਿਤ ਮੈਡੀਕਲ ਕਾਲਜ ਦੇ ਮੈਡੀਸਨ ਵਿਭਾਗ ਦੇ ਮੁਖੀ ਵੀ ਸ਼ਾਮਲ ਹੋਣਗੇ।

ਫਾਰਮ ਜਮ੍ਹਾਂ ਕਰਨ ਦੇ 30 ਦਿਨ ਦੇ ਅੰਦਰ ਹੋਵੇਗਾ ਭੁਗਤਾਨ – ਮੁਆਵਜ਼ਾ ਰਾਸ਼ੀ ਦੇ ਦਾਅਵੇ ਲਈ ਸੂਬਾ ਸਰਕਾਰਾਂ ਇਕ ਫਾਰਮ ਜਾਰੀ ਕਰਨਗੀਆਂ ਤੇ ਉਸ ਨੂੰ ਸਬੰਧਤ ਦਸਤਾਵੇਜ਼ਾਂ ਨਾਲ ਜ਼ਿਲ੍ਹਾ ਅਧਿਕਾਰੀ ਕੋਲ ਜਮ੍ਹਾਂ ਕਰਾਉਣਾ ਪਵੇਗਾ। ਫਾਰਮ ਤੇ ਦਸਤਾਵੇਜ਼ ਜਮ੍ਹਾਂ ਹੋਣ ਦੇ ਬਾਅਦ 30 ਦਿਨਾਂ ਦੇ ਅੰਦਰ ਮੁਆਵਜ਼ਾ ਰਾਸ਼ੀ ਦਾ ਭੁਗਤਾਨ ਕਰਨਾ ਪਵੇਗਾ। ਗਾਈਡਲਾਈਨਜ਼ ’ਚ ਸਾਫ਼ ਕਰ ਦਿੱਤਾ ਗਿਆ ਹੈ ਕਿ ਮੁਆਵਜ਼ਾ ਰਾਸ਼ੀ ਦਾ ਭੁਗਤਾਨ ਸਿਰਫ਼ ਮਰਨ ਵਾਲੇ ਦੇ ਪਰਿਵਾਰਕ ਮੈਂਬਰਾਂ ਦੇ ਖਾਤੇ ’ਚ ਟਰਾਂਸਫਰ ਕੀਤਾ ਜਾਵੇਗਾ, ਪਰ ਅਜਿਹਿਆਂ ਖਾਤਿਆਂ ਦਾ ਆਧਾਰ ਨਾਲ ਜੁੜਿਆ ਹੋਣਾ ਜ਼ਰੂਰੀ ਹੈ।

ਪੂਰੇ ਕੋਰੋਨਾ ਕਾਲ ’ਚ ਲਾਗੂ ਰਹਿਣਗੀਆਂ ਗਾਈਡਲਾਈਨਜ਼ – ਸਰਕਾਰ ਨੇ ਸੁਪਰੀਮ ਕੋਰਟ ਨੂੰ ਇਹ ਵੀ ਸਾਫ਼ ਕਰ ਦਿੱਤਾ ਕਿ ਕੋਰੋਨਾ ਨਾਲ ਪ੍ਰਭਾਵਿਤ ਹੋਏ ਲੋਕਾਂ ਨੂੰ ਸਰਕਾਰ ਵੱਖ-ਵੱਖ ਯੋਜਨਾਵਾਂ ਦੇ ਤਹਿਤ ਮਦਦ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸਦੇ ਤਹਿਤ ਬੇਸਹਾਰਾ ਹੋਏ ਬੱਚਿਆਂ ਦੀ ਆਰਥਿਕ ਮਦਦ ਦੇ ਨਾਲ-ਨਾਲ ਦੇਸ਼ ਦੇ 80 ਕਰੋੜ ਗ਼ਰੀਬ ਲੋਕਾਂ ਨੂੰ ਮੁਫ਼ਤ ਰਾਸ਼ਨ ਸ਼ਾਮਲ ਹੈ। ਇਸ ਤੋਂ ਇਲਾਵਾ ਸੂਬਾ ਸਰਕਾਰਾਂ ਵੀ ਆਪਣੇ ਵਲੋਂ ਪ੍ਰਭਾਵਿਤ ਲੋਕਾਂ ਲਈ ਸਹਾਇਤਾ ਦੇ ਰਹੀਆਂ ਹਨ ਪਰ ਮੁਆਵਜ਼ਾ ਰਾਸ਼ੀ ਦੀ ਵਿਵਸਥਾ ਕੋਰੋਨਾ ਵਰਗੀ ਵਿਸ਼ਵ ਆਫਤ ’ਚ ਮਰਨ ਵਾਲੇ ਦੇ ਪਰਿਵਾਰਕ ਮੈਂਬਰਾਂ ਨੂੰ ਆਰਥਿਕ ਮਦਦ ਵਜੋਂ ਕੀਤੀ ਜਾ ਰਹੀ ਹੈ। ਇਹ ਗਾਈਡਲਾਈਨਜ਼ ਪੂਰੇ ਕੋਰੋਨਾ ਕਾਲ ’ਚ ਲਾਗੂ ਰਹਿਣਗੀਆਂ। ਯਾਨੀ ਹੁਣ ਤਕ ਮਰਨ ਵਾਲਿਆਂ ਦੇ ਨਾਲ-ਨਾਲ ਭਵਿੱਖ ’ਚ ਕੋਰੋਨਾ ਦੇ ਕਾਰਨ ਮਰਨ ਵਾਲਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਇਸੇ ਦੇ ਮੁਤਾਬਕ ਮੁਆਵਜ਼ਾ ਰਾਸ਼ੀ ਦਿੱਤੀ ਜਾਵੇਗੀ।

Leave a Reply

Your email address will not be published.