ਪੰਜਾਬ ਚ’ ਅਗਲੇ 24 ਘੰਟਿਆਂ ਚ’ ਏਥੇ ਆ ਸਕਦੀਆਂ ਨੇ ਹਨੇਰੀ ਰੂਪੀ ਤੇਜ਼ ਹਵਾਵਾਂ-ਦੇਖੋ ਪੂਰੀ ਜਾਣਕਾਰੀ

ਪੰਜਾਬ ਦੇ ਮੌਸਮ ਵਿਚ ਪਿਛਲੇ ਕੁਝ ਦਿਨਾਂ ਤੋਂ ਤਬਦੀਲੀ ਦੇਖੀ ਜਾ ਰਹੀ ਹੈ। ਜਿੱਥੇ ਲੋਕਾਂ ਨੂੰ ਸਵੇਰੇ-ਸ਼ਾਮ ਠੰਡ ਦਾ ਅਹਿਸਾਸ ਹੁੰਦਾ ਹੈ ਉਥੇ ਹੀ ਪਿਛਲੇ ਕੁਝ ਦਿਨਾਂ ਦੇ ਸਮੇਂ ਤੋਂ ਗਰਮੀ ਦਾ ਅਹਿਸਾਸ ਵੀ ਹੋ ਰਿਹਾ ਹੈ। ਅਪ੍ਰੈਲ ਵਾਲੀ ਗਰਮੀ ਇਸ ਵਾਰ ਲੋਕਾਂ ਨੂੰ ਫਰਵਰੀ ਮਹੀਨੇ ਵਿੱਚ ਹੀ ਮਹਿਸੂਸ ਹੋਣੀ ਸ਼ੁਰੂ ਹੋ ਗਈ ਸੀ।  ਜਿਸ ਕਾਰਨ ਆਉਣ ਵਾਲੇ ਗਰਮੀ ਦੇ ਮਹੀਨਿਆ ਬਾਰੇ ਸੋਚ ਕੇ ਲੋਕ ਹੈਰਾਨ ਹਨ। ਜਿੱਥੇ ਪਹਾੜਾਂ ਵਿਚ ਹੋ ਰਹੀ ਬਰਫ ਬਾਰੀ ਦਾ ਅਸਰ ਮੈਦਾਨੀ ਇਲਾਕਿਆਂ ਵਿੱਚ ਵੇਖਿਆ ਜਾਂਦਾ ਹੈ।

ਉਥੇ ਹੀ ਪੰਜਾਬ ਦੇ ਮੌਸਮ ਵਿਚ ਪਿਛਲੇ ਕੁਝ ਦਿਨਾਂ ਤੋਂ ਗਰਮੀ ਆਪਣੇ ਹੋਣ ਦਾ ਅਹਿਸਾਸ ਕਰਵਾ ਰਹੀ ਹੈ। ਪਿਛਲੇ ਦਿਨੀਂ ਜਿੱਥੇ ਹਿਮਾਚਲ ਵਿਚ ਬਰਫ ਬਾਰੀ ਹੋਈ ਹੈ, ਉੱਥੇ ਪੰਜਾਬ ਅੰਦਰ ਤਾਪਮਾਨ ਵਿੱਚ ਕਾਫੀ ਵਾਧਾ ਦਰਜ ਕੀਤਾ ਗਿਆ ਹੈ। ਪੰਜਾਬ ਵਿਚ ਅਗਲੇ 24 ਘੰਟੇ ਦੇ ਲਈ ਮੌਸਮ ਵਿਭਾਗ ਵੱਲੋਂ ਤਾਜ਼ਾ ਜਾਣਕਾਰੀ ਪੇਸ਼ ਕੀਤੀ ਗਈ ਹੈ ਜਿਸ ਅਨੁਸਾਰ ਹਨੇਰੀ ਰੂਪੀ ਤੇਜ਼ ਹਵਾਵਾਂ ਵਗ ਸਕਦੀਆਂ ਹਨ। ਦੇਸ਼ ਦੇ ਮੌਸਮ ਬਾਰੇ ਜਾਣਕਾਰੀ ਮੌਸਮ ਵਿਭਾਗ ਵੱਲੋਂ ਸਮੇਂ-ਸਮੇਂ ਤੇ ਲੋਕਾਂ ਨੂੰ ਮੁਹਈਆ ਕਰਵਾਈ ਜਾਂਦੀ ਹੈ।

ਜਿਸ ਨਾਲ ਕਿਸਾਨ ਵੀ ਵਾਤਾਵਰਣ ਦੇ ਅਨੁਕੂਲ ਆਪਣੀ ਫਸਲ ਦੀ ਪੈਦਾਵਾਰ ਕਰ ਸਕਦੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਮਹਿਕਮੇ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਆਉਣ ਵਾਲੇ 24 ਘੰਟਿਆਂ ਦੌਰਾਨ ਮੌਸਮ ਦਾ ਮਿਜ਼ਾਜ ਖੁਸ਼ਕ ਬਣਿਆ ਰਹੇਗਾ। ਇਸਦੇ ਨਾਲ ਹੀ ਹਨੇਰੀ ਰੂਪੀ ਤੇਜ਼ ਹਵਾਵਾਂ ਜਨਜੀਵਨ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ।

ਇਸ ਦਾ ਅਸਰ ਜ਼ਿਲ੍ਹਾ ਲੁਧਿਆਣੇ ਦੇ ਨੇੜੇ ਤੇੜੇ ਇਲਾਕਿਆਂ ਵਿੱਚ ਵੇਖਿਆ ਜਾ ਸਕਦਾ ਹੈ।ਮੈਦਾਨੀ ਇਲਾਕਿਆਂ ਵਿੱਚ ਘੱਟੋ ਘੱਟ ਪਾਰਾ 9.8 ਡਿਗਰੀ ਸੈਲਸੀਅਸ ਤੋਂ 16.3 ਡਿਗਰੀ ਸੈਲਸੀਅਸ ਦੇ ਵਿਚਕਾਰ ਤੇ ਵੱਧ ਤੋਂ ਵੱਧ ਪਾਰਾ 26.4 ਸੈਲਸੀਅਸ ਤੋਂ 31.9 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿ ਸਕਦਾ ਹੈ।

ਮੰਗਲ ਵਾਰ ਨੂੰ ਪੰਜਾਬ ਵਿਚ ਸਵੇਰ ਦੇ ਸਮੇਂ ਹਵਾ ਦੀ ਨਵੀਂ 90 ਫੀਸਦੀ ਰਹੀ ਤੇ ਸ਼ਾਮ ਨੂੰ ਹਵਾ ਵਿੱਚ ਨਮੀ ਦੀ ਮਾਤਰਾ 44 ਫੀਸਦੀ ਰਹੀ। ਇਸ ਤਰ੍ਹਾਂ ਹੀ ਸੂਬੇ ਅੰਦਰ ਵੱਧ ਤੋਂ ਵੱਧ ਤਾਪਮਾਨ 25.8 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ ਤਾਪਮਾਨ 10.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਵੱਲੋਂ ਸਮੇਂ ਸਮੇਂ ਤੇ ਜਾਣਕਾਰੀ ਮੁਹਇਆ ਕਰਵਾਈ ਜਾਂਦੀ ਹੈ।

Leave a Reply

Your email address will not be published. Required fields are marked *