ਖੁਸ਼ਖ਼ਬਰੀ-ਹੁਣ ਕਿਸਾਨਾਂ ਨੂੰ 6 ਹਜ਼ਾਰ ਦੀ ਜਗ੍ਹਾ ਤੇ ਮਿਲਣਗੇ 36,000 ਰੁਪਏ,ਬਸ ਕਰਨਾ ਪਵੇਗਾ ਇਹ ਕੰਮ

ਦੇਸ਼ ਦੇ ਕਿਸਾਨਾਂ ਦੀ ਇਨਕਮ ਵਧਾਉਣ ਲਈ ਮੋਦੀ ਸਰਕਾਰ ਨੇ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਹਨ। ਪੀਐੱਮ ਕਿਸਾਨ ਸਨਮਾਨ ਨਿਧੀ (PM Kisan Samman Nidhi) ਇਨ੍ਹਾਂ ਵਿਚੋਂ ਪ੍ਰਮੁੱਖ ਹੈ। ਇਸ ਯੋਜਨਾ ਤਹਿਤ ਸਰਕਾਰ ਦੇਸ਼ ਭਰ ਦੇ ਛੋਟੇ ਕਿਸਾਨਾਂ ਨੂੰ ਆਰਥਿਕ ਮਦਦ ਦਿੰਦੀ ਹੈ ਤੇ ਖਾਤਿਆਂ ‘ਚ ਸਾਲਾਨਾ 6000 ਰੁਪਏ ਭੇਜੇ ਜਾਂਦੇ ਹਨ। ਇਹ ਪੈਸੇ ਸਾਲ ਵਿਚ ਤਿੰਨ ਵਾਰ ਬਰਾਬਰ ਕਿਸ਼ਤਾਂ ‘ਚ ਦਿੱਤੇ ਜਾਂਦੇ ਹਨ।

ਇਸ ਯੋਜਨਾ ਦਾ ਫਾਇਦਾ ਲੈ ਰਹੇ ਕਿਸਾਨਾਂ ਲਈ ਇਕ ਹੋਰ ਚੰਗੀ ਖ਼ਬਰ ਹੈ। ਇਹ ਕਿਸਾਨ ਚਾਹੁਣ ਤਾਂ ਇਨ੍ਹਾਂ 6 ਹਜ਼ਾਰ ਰੁਪਏ ਦੇ ਬਦਲੇ ਬਾਅਦ ‘ਚ ਸਾਲਾਨਾ 36,000 ਰੁਪਏ ਲੈ ਸਕਦੇ ਹਨ। ਹਾਲਾਂਕਿ ਇਸ ਦੇ ਲਈ ਉਨ੍ਹਾਂ ਨੂੰ ਫਿਲਹਾਲ ਆਪਣੇ ਪੈਸੇ ਛੱਡਣੇ ਪੈਣਗੇ। ਇਸ ਤੋਂ ਬਾਅਦ ਉਨ੍ਹਾਂ ਨੂੰ ਹਰ ਮਹੀਨੇ 3 ਹਜ਼ਾਰ ਰੁਪਏ ਪੈਨਸ਼ਨ ਮਿਲੇਗੀ।

ਮੋਦੀ ਸਰਕਾਰ ਨੇ ਕਿਸਾਨ ਮਾਨਧਨ ਯੋਜਨਾ (Kisan Mandhan Yojana) ਤਹਿਤ ਕਿਸਾਨਾਂ ਲਈ ਪੈਨਸ਼ਨ ਦੀ ਵਿਵਸਥਾ ਕੀਤੀ ਹੈ। ਜੇਕਰ ਤੁਸੀਂ ਵੀ ਪੀਐੱਮ ਕਿਸਾਨ ਸਨਮਾਨ ਨਿਧੀ ਦੇ ਲਾਭਪਾਤਰੀ ਹੋ ਤੇ ਤੁਹਾਡੀ ਉਮਰ 60 ਸਾਲ ਤੋਂ ਘੱਟ ਹੈ ਤਾਂ ਤੁਹਾਨੂੰ ਵੀ ਹਰ ਮਹੀਨੇ 3000 ਰੁਪਏ ਮਿਲ ਸਕਦੇ ਹਨ। ਇਸ ਦੇ ਲਈ ਤੁਹਾਨੂੰ ਅਲੱਗ ਤੋਂ ਕੋਈ ਦਸਤਾਵੇਜ਼ ਜਮ੍ਹਾਂ ਕਰਨ ਦੀ ਜ਼ਰੂਰਤ ਨਹੀਂ ਹੈ ਤੇ ਨਾ ਹੀ ਕੋਈ ਪੈਸਾ ਦੇਣ ਦੀ ਲੋੜ ਹੈ। ਤੁਹਾਨੂੰ ਹਰ ਸਾਲ ਮਿਲਣ ਵਾਲੇ 6,000 ਰੁਪਿਆਂ ‘ਚੋਂ ਹੀ ਤੁਹਾਡੇ ਪ੍ਰੀਮੀਅਮ ਦੇ ਪੈਸੇ ਕੱਟ ਜਾਣਗੇ ਤੇ ਤੁਹਾਡੀ ਉਮਰ 60 ਸਾਲ ਹੋਣ ‘ਤੇ ਤੁਹਾਨੂੰ ਹਰ ਮਹੀਨੇ 3000 ਰੁਪਏ ਪੈਨਸ਼ਨ ਮਿਲੇਗੀ।

ਕਿਸ ਨੂੰ ਮਿਲੇਗਾ ਫਾਇਦਾ- 1. ਜਿਨ੍ਹਾਂ ਕਿਸਾਨਾਂ ਦੀ ਉਮਰ 18 ਤੋਂ 40 ਸਾਲ ਹੈ, ਉਹ ਇਸ ਪੈਨਸ਼ਨ ਯੋਜਨਾ ਦਾ ਲਾਭ ਲੈ ਸਕਦੇ ਹਨ।

2. ਇਸ ਯੋਜਨਾ ਦਾ ਲਾਭ ਉਨ੍ਹਾਂ ਕਿਸਾਨਾਂ ਨੂੰ ਮਿਲੇਗਾ, ਜਿਨ੍ਹਾਂ ਕੋਲ ਵੱਧ ਤੋਂ ਵੱਧ 2 ਹੈਕਟੇਅਰ ਖੇਤੀ ਲਾਇਕ ਜ਼ਮੀਨ ਹੈ।

3. ਇਸ ਯੋਜਨਾ ‘ਚ ਅਲੱਗ-ਅਲੱਗ ਉਮਰ ਦੇ ਕਿਸਾਨਾਂ ਨੂੰ ਅਲੱਗ-ਅਲੱਗ ਦਰ ਨਾਲ ਪੈਸੇ ਜਮ੍ਹਾਂ ਕਰਨੇ ਪੈਂਦੇ ਹਨ।

ਕਿਸ ਆਧਾਰ ‘ਤੇ ਜਮ੍ਹਾਂ ਹੁੰਦੇ ਹਨ ਪੈਸੇ
ਇਸ ਯੋਜਨਾ ਤਹਿਤ 18 ਸਾਲ ਦੇ ਕਿਸਾਨਾਂ ਨੂੰ ਹਰ ਮਹੀਨੇ 55 ਰੁਪਏ ਜਮ੍ਹਾਂ ਕਰਨੇ ਪੈਂਦੇ ਹਨ।30 ਸਾਲ ਦੇ ਕਿਸਾਨਾਂ ਨੂੰ ਹਰ ਮਹੀਨੇ 110 ਰੁਪਏ ਜਮ੍ਹਾਂ ਕਰਨੇ ਪੈਂਦੇ ਹਨ।55 ਸਾਲ ਦੇ ਕਿਸਾਨਾਂ ਨੂੰ ਹਰ ਮਹੀਨੇ 200 ਰੁਪਏ ਜਮ੍ਹਾਂ ਕਰਨੇ ਪੈਂਦੇ ਹਨ।

Leave a Reply

Your email address will not be published.