ਇੰਗਲੈਂਡ ਚ ਏਨੇ ਰੁਪਏ ਲੱਗਾ ਕੇ ਲੋਕ ਇੰਡੀਆ ਤੋਂ ਜਾ ਕੇ ਧੜਾ ਧੜ ਹੋ ਰਹੇ ਸਿਧੇ ਪੱਕੇ ਲੈ ਰਹੇ PR – ਤਾਜਾ ਵੱਡੀ ਖਬਰ

ਬਹੁਤ ਸਾਰੇ ਲੋਕਾਂ ਵੱਲੋਂ ਵਿਦੇਸ਼ ਜਾਣ ਦਾ ਸੁਪਨਾ ਦੇਖਿਆ ਜਾਂਦਾ ਹੈ। ਉਥੇ ਹੀ ਕਰੋਨਾ ਦੇ ਚਲਦੇ ਹੋਏ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਉਂਕਿ ਕਰੋਨਾ ਦੇ ਕਾਰਨ ਹਵਾਈ ਉਡਾਨਾਂ ਉੱਪਰ ਵੀ ਪਾਬੰਦੀਆਂ ਲੱਗ ਗਈਆਂ ਸਨ ਜਿਸ ਕਾਰਨ ਬਹੁਤ ਸਾਰੇ ਯਾਤਰੀਆਂ ਨੂੰ ਵਿਦੇਸ਼ਾਂ ਵਿੱਚ ਜਾਣ ਲਈ ਕਾਫੀ ਲੰਮੇ ਸਮੇਂ ਤੋਂ ਇੰਤਜ਼ਾਰ ਕਰਨਾ ਪਿਆ ਹੈ।

ਇਸ ਕਰੋਨਾ ਦੇ ਕਾਰਨ ਵੀ ਬਹੁਤ ਸਾਰੇ ਦੇਸ਼ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ ਜਿਨ੍ਹਾਂ ਵੱਲੋਂ ਦੇਸ਼ ਦੇ ਆਰਥਿਕ ਵਿਕਾਸ ਨੂੰ ਦੇਖਦੇ ਹੋਏ ਕਈ ਤਰ੍ਹਾਂ ਦੇ ਐਲਾਨ ਵੀ ਕੀਤੇ ਜਾ ਰਹੇ ਹਨ। ਹੁਣ ਇੰਗਲੈਂਡ ਵਿੱਚ ਇੰਨੇ ਰੁਪਏ ਲਗਾ ਕੇ ਲੋਕ ਇੰਡੀਆ ਤੋਂ ਧੜਾਧੜ ਸਿੱਧੇ ਜਾ ਕੇ ਪੀ ਆਰ ਲੈ ਰਹੇ ਹਨ ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ।

ਬਹੁਤ ਸਾਰੇ ਦੇਸ਼ਾਂ ਵੱਲੋਂ ਇੰਗਲੈਂਡ ਜਾਣ ਦਾ ਸੁਪਨਾ ਵੇਖਿਆ ਜਾਂਦਾ ਹੈ। ਸਰਕਾਰ ਵੱਲੋਂ ਵੀਜ਼ਾ ਨਿਯਮਾਂ ਵਿੱਚ ਬਹੁਤ ਸਾਰੇ ਬਦਲਾਅ ਕੀਤੇ ਗਏ ਹਨ ਜਿਸ ਦੇ ਤਹਿਤ ਇੰਗਲੈਂਡ ਦੀ ਸਰਕਾਰ ਵੱਲੋਂ ਵੱਡੇ ਨਿਵੇਸ਼ਕਾਂ ਨੂੰ ਉੱਥੇ ਆ ਕੇ ਵਸਣ ਲਈ ਗੋਲਡਨ ਵੀਜ਼ਾ ਦਿੱਤਾ ਜਾ ਰਿਹਾ ਹੈ। ਜਿਸ ਦੀ ਸ਼ੁਰੂਆਤ ਇੰਗਲੈਂਡ ਦੀ ਸਰਕਾਰ ਵੱਲੋਂ 2008 ਵਿਚ ਕੀਤੀ ਗਈ ਸੀ। ਬਰਤਾਨੀਆ ਸਰਕਾਰ ਇਮੀਗ੍ਰੇਸ਼ਨ ਦੇ ਢਾਂਚੇ ਨੂੰ ਲੈ ਕੇ ਨਰਮੀ ਵਰਤ ਰਹੀ ਹੈ ਉੱਥੇ ਹੀ ਗੈਰ-ਕਨੂਨੀ ਤਰੀਕੇ ਨਾਲ ਰਹਿਣ ਵਾਲਿਆਂ ਖ਼ਿਲਾਫ਼ ਸਖ਼ਤੀ ਨਾਲ ਕੰਮ ਵੀ ਕੀਤਾ ਜਾ ਰਿਹਾ ਹੈ।

ਜੇਕਰ ਕੋਈ ਵਿਅਕਤੀ ਇੱਕ ਕਰੋੜ ਪੌਂਡ ਨਿਵੇਸ਼ ਕਰਦਾ ਹੈ ਤਾਂ ਉਸ ਨੂੰ ਤਿੰਨ ਸਾਲ ਦੇ ਅੰਦਰ ਅੰਦਰ ਬਰਤਾਨੀਆ ਵਿਚ ਪੱਕੇ ਤੌਰ ਤੇ ਹਮੇਸ਼ਾ ਲਈ ਰਹਿਣ ਦਾ ਅਧਿਕਾਰ ਪ੍ਰਾਪਤ ਹੁੰਦਾ ਹੈ। ਅਤੇ ਉਹ ਉਥੋਂ ਦੀ ਨਾਗਰਿਕਤਾ ਵੀ ਹਾਸਲ ਕਰਨ ਦਾ ਹੱਕਦਾਰ ਬਣ ਜਾਂਦਾ ਹੈ। ਗੋਲਡਨ ਵੀਜ਼ਾ ਨਿਯਮਾਂ ਦੇ ਤਹਿਤ ਘੱਟੋ ਘੱਟ ਵੀਹ ਲੱਖ ਪੌਂਡ ਨਿਵੇਸ਼ ਕਰਨ ਵਾਲੇ ਨੂੰ ਬਰਤਾਨੀਆ ਵਿੱਚ ਤਿੰਨ ਸਾਲ ਲਈ ਰਹਿਣ ਦਾ ਅਧਿਕਾਰ ਮਿਲ ਜਾਂਦਾ ਹੈ।ਬਰਤਾਨੀਆ ਵਿੱਚ ਇਹ ਵੀਜ਼ਾ ਹਾਸਲ ਕਰਨ ਵਾਲਿਆਂ ਵਿੱਚ ਚੀਨੀਆਂ ਦੀ ਗਿਣਤੀ ਸਭ ਤੋਂ ਵਧੇਰੇ ਹੈ।

ਇਸ ਤਰਾਂ ਹੀ ਹਾਂਗਕਾਗ, ਅਮਰੀਕਾ, ਕਜ਼ਾਕਿਸਤਾਨ ਅਤੇ ਭਾਰਤ ਦੇ ਧਨੀ ਉਦਯੋਗਪਤੀ ਵੀ ਬਰਤਾਨੀਆਂ ਵਿੱਚ ਆ ਕੇ ਵਸ ਰਹੇ ਹਨ। ਇਹਨਾ ਧਨੀ ਉਦਯੋਗਪਤੀ ਵਿੱਚ ਜਿੱਥੇ ਚੀਨੀਆਂ ਦੀ ਗਿਣਤੀ ਸਭ ਤੋਂ ਵੱਧ ਹੈ ਉਥੇ ਹੀ ਭਾਰਤੀ ਇਸ ਮਾਮਲੇ ਵਿਚ ਸਾਤਵੇਂ ਸਥਾਨ ਤੇ ਹਨ। ਗੋਲਡਨ ਵੀਜਾਂ ਦੇ ਤਹਿਤ ਵਿਸ਼ਵ ਦੇ ਧਨੀ ਉਦਯੋਗਪਤੀਆਂ ਵੱਲੋਂ ਨਿਵੇਸ਼ ਕਰਕੇ ਬਰਤਾਨੀਆਂ ਵਿਚ ਪੱਕੇ ਤੌਰ ਤੇ ਰਹਿਣ ਦਾ ਰਾਹ ਬਣਾ ਲਿਆ ਗਿਆ ਹੈ।

Leave a Reply

Your email address will not be published.