ਖੁਸ਼ਖਬਰੀ ਪੰਜਾਬ ਚ ਇਹਨਾਂ ਲੋਕਾਂ ਦੀ ਲਗਣ ਜਾ ਰਹੀ ਹੈ ਲਾਟਰੀ ਚੰਨੀ ਸਰਕਾਰ ਨੇ ਦੇ ਦਿਤੇ ਇਹ ਨਿਰਦੇਸ਼

ਜਦੋਂ ਵੀ ਕੋਈ ਸਰਕਾਰ ਸੱਤਾ ਵਿੱਚ ਆਉਂਦੀ ਹੈ ਤਾਂ ਉਨ੍ਹਾਂ ਦੇ ਵੱਲੋਂ ਬਹੁਤ ਸਾਰੇ ਆਮ ਲੋਕਾਂ ਦੇ ਨਾਲ ਵਾਅਦੇ ਕੀਤੇ ਜਾਂਦੇ ਹਨ । ਕਈ ਤਰ੍ਹਾਂ ਦੇ ਵਾਅਦੇ ਕਰ ਕੇ ਸਰਕਾਰਾਂ ਸੱਤਾ ਵਿਚ ਆਉਂਦੀਆਂ ਹਨ । ਇਸ ਦੇ ਚੱਲਦੇ ਜਦੋਂ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਸੀ ਤਾਂ ਉਨ੍ਹਾਂ ਦੇ ਵੱਲੋਂ ਜਿਨ੍ਹਾਂ ਲੋਕਾਂ ਦੇ ਕੋਲੋਂ ਰਹਿਣ ਦੇ ਲਈ ਮਕਾਨ ਨਹੀਂ ਸਨ , ਉਨ੍ਹਾਂ ਨੂੰ ਪੰਜ ਪੰਜ ਮਰਲੇ ਮਕਾਨ ਦੇਣ ਦਾ ਅੈਲਾਨ ਕੀਤਾ ਗਿਆ ਸੀ ।

ਇਸੇ ਦੇ ਚੱਲਦੇ ਸਰਕਾਰ ਦੇ ਵੱਲੋਂ ਇਕ ਵੱਡਾ ਐਲਾਨ ਕਰ ਦਿੱਤਾ ਗਿਆ ਹੈ , ਜਿਨ੍ਹਾਂ ਲੋਕਾਂ ਨੇ ਆਪਣੀ ਮਕਾਨ ਦੇ ਕਾਗਜ਼ ਭਰੇ ਹੋਏ ਹਨ ਉਨ੍ਹਾਂ ਲੋਕਾਂ ਲਈ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ । ਦਰਅਸਲ ਬੇਘਰੇ ਅਤੇ ਬੇਜ਼ਮੀਨੇ ਲੋਕਾਂ ਨੂੰ ਹੁਣ ਪੰਜ ਪੰਜ ਮਰਲੇ ਪਲਾਟ ਦੇਣ ਦਾ ਐਲਾਨ ਸਰਕਾਰ ਦੇ ਵੱਲੋਂ ਕਰ ਦਿੱਤਾ ਗਿਆ ਹੈ ।ਪਿੰਡਾਂ ਵਿੱਚ ਉਨ੍ਹਾਂ ਲੋਕਾਂ ਨੂੰ ਪੰਜ ਮਰਲੇ ਦੇ ਪਲਾਟ ਦੇਣ ਲਈ ਸੂਬੇ ਦੀਆਂ ਸਰਕਾਰਾਂ ਪੰਚਾਇਤਾਂ ਨੂੰ ਦੋ ਅਕਤੂਬਰ ਯਾਨੀ ਗਾਂਧੀ ਜੈਅੰਤੀ ਤੱਕ ਮਤਾ ਪਾਸ ਕਰਨ ਦੇ ਨਿਰਦੇਸ਼ ਪੰਜਾਬ ਸਰਕਾਰ ਨੇ ਜਾਰੀ ਕਰ ਦਿੱਤੇ ਹਨ ।

ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਇਹ ਯੋਜਨਾ ਆਪਣੇ ਕਾਰਜਕਾਲ ਦੇ ਅੰਤਮ ਸਾਲ ਯਾਨੀ ਦੋ ਹਜਾਰ ਸੋਲ਼ਾਂ ਦੇ ਅੰਤ ਵਿੱਚ ਸ਼ੁਰੂ ਕੀਤੀ ਸੀ । ਜਦਕਿ ਕੈਪਟਨ ਸਰਕਾਰ ਨੇ ਇਸ ਯੋਜਨਾ ਨੂੰ ਮੰਨਦੇ ਹੋਏ ਦੋ ਹਜਾਰ ਉਨੀ ਚ ਮਨਜ਼ੂਰੀ ਦਿੱਤੀ ਸੀ । ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਇਸ ਯੋਜਨਾ ਨੂੰ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਨੇ ਹੁਣ ਤੁਰੰਤ ਅੱਗੇ ਵਧਾਉਣ ਦਾ ਫ਼ੈਸਲਾ ਕੀਤਾ ਹੈ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਆਪਣੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਹੀ ਉਨ੍ਹਾਂ ਦੇ ਵੱਲੋਂ ਦੇਸ਼ ਦੇ ਵਿਕਾਸ ਦੇ ਲਈ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ ।

ਇਸੇ ਦੇ ਚੱਲਦੇ ਹੁਣ ਉਨ੍ਹਾਂ ਦੇ ਵੱਲੋਂ ਪੰਚਾਇਤੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਸਨ ਕਿ ਪੰਜ ਮਰਲਾ ਪਲਾਟ ਸਰਕਾਰ ਦੀ ਮਹੱਤਵਪੂਰਨ ਯੋਜਨਾ ਹੈ ਅਤੇ ਸੂਬੇ ਦੀਆਂ ਸਾਰੀਆਂ ਪੇਂਡੂ ਸੇਵਾਵਾਂ ਦੋ ਅਕਤੂਬਰ ਤਕ ਪੇਂਡੂ ਸਭਾਵਾਂ ਦੇ ਇਜਲਾਸ ਬੁਲਾ ਕੇ ਪਿੰਡਾਂ ਚ ਬੇਜ਼ਮੀਨੇ ਲੋਕਾਂ ਦੀ ਸੂਚੀ ਤਿਆਰ ਕਰੇ । ਇਹ ਸੂਚਨਾਵਾਂ ਪੰਜ ਅਕਤੂਬਰ ਤੱਕ ਬਲਾਕ ਵਿਕਾਸ ਅਤੇ ਪੰਚਾਇਤੀ ਦਫਤਰਾਂ ਵਿੱਚ ਪਹੁੰਚ ਜਾਵੇ । ਹੁਣ ਦੋ ਅਕਤੂਬਰ ਨੂੰ ਸਾਰੀਆਂ ਪੇਂਡੂ ਪੰਚਾਇਤਾਂ ਨੂੰ ਪੰਜ ਮਰਲੇ ਪਲਾਟ ਦੇਣ ਲਈ ਮਤਾ ਪਾਸ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਭਾਵੇਂ ਹੀ ਪੇਂਡੂ ਪੰਚਾਇਤ ਕੋਲ ਜ਼ਮੀਨ ਹੈ ਜਾਂ ਨਹੀਂ ।

ਬੇਹੱਦ ਹੀ ਮਹੱਤਵਪੂਰਨ ਖਬਰ ਹੈ ਇਹ ਉਨ੍ਹਾਂ ਲੋਕਾਂ ਦੀ ਲਈ ਜੋ ਪਿੰਡਾਂ ਦੇ ਵਿੱਚ ਰਹਿੰਦੇ ਨੇ ਤੇ ਜਿਨ੍ਹਾਂ ਦੇ ਕੋਲ ਘਰ ਨਹੀਂ ਹੈ ਤੇ ਬੇਜ਼ਮੀਨੇ ਹਨ । ਉਨ੍ਹਾਂ ਲੋਕਾਂ ਨੂੰ ਹੁਣ ਪੰਜ ਪੰਜ ਮਰਲੇ ਪਲਾਟ ਸਰਕਾਰ ਦੇ ਵੱਲੋਂ ਦਿੱਤੇ ਜਾਣਗੇ । ਇਸ ਨੂੰ ਲੈ ਕੇ ਹੁਣ ਪੰਜਾਬ ਦੇ ਨਵੇਂ ਚੁਣੇ ਗਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਵੀ ਪੰਚਾਇਤੀ ਅਧਿਕਾਰੀਆਂ ਨੂੰ ਨਿਰਦੇਸ਼ ਦੇ ਦਿੱਤੇ ਹਨ ਕਿ ਅਜਿਹੇ ਲੋਕਾਂ ਦੀ ਸੂਚੀ ਤਿਆਰ ਕੀਤੀ ਜਾਵੇ ।

Leave a Reply

Your email address will not be published.