15 ਹਜ਼ਾਰ ਤੋਂ ਘੱਟ ਤਨਖਾਹ ਲੈਣ ਵਾਲਿਆਂ ਲਈ ਕੇਂਦਰ ਵੱਲੋਂ ਆਈ ਵੱਡੀ ਖੁਸ਼ਖ਼ਬਰੀ-ਜਲਦੀ ਚੱਕਲੋ ਫਾਇਦਾ

ਜੇ ਤੁਸੀਂ ਵੀ ਗੈਰ ਸੰਗਠਿਤ ਖੇਤਰ ਵਿਚ ਕੰਮ ਕਰਦੇ ਹੋ ਤੇ ਤੁਹਾਡੀ ਮਹੀਨੇ ਦੀ ਤਨਖਾਹ 15 ਹਜ਼ਾਰ ਰੁਪਏ ਤੋਂ ਘੱਟ ਹੈ ਤਾਂ ਤੁਹਾਡੇ ਲਈ ਇਹ ਖੁਸ਼ਖਬਰੀ ਹੈ। ਤੁਸੀਂ ਈ ਸ਼ਰਮ ਪੋਰਟਲ ’ਤੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ। ਇਸ ਨਾਲ ਕਿਸੇ ਵੀ ਦੁਰਘਟਨਾ ਤੇ ਬਿਮਾਰੀ ਦੌਰਾਨ ਖਰਚ ਦੀ ਚਿੰਤਾ ਤੋਂ ਮੁਕਤ ਹੋ ਸਕਦੇ ਹੋ। ਈ ਸ਼ਰਮ ਪੋਰਟਲ ’ਤੇ ਰਜਿਸਟ੍ਰੇਸ਼ਨ ਤੋਂ ਬਾਅਦ ਵਰਕਰ ਦੁਰਘਟਨਾ ਦੀ ਹਾਲਤ ਵਿਚ ਦੋ ਲੱਖ ਬੀਮੇ ਦਾ ਹੱਕਦਾਰ ਹੋਵੇਗਾ।

ਪਰਿਵਾਰ ਨੂੰ ਸਾਲਾਨਾ ਪੰਜ ਲੱਖ ਰੁਪਏ ਤਕ ਸਿਹਤ ਸੁਰੱਖਿਆ ਕਵਚ ਦੇਣ ਵਾਲੀ ਆਯੂਸ਼ਮਾਨ ਯੋਜਨਾ ਵਿਚ ਵੀ ਸ਼ਾਮਲ ਹੋ ਜਾਵੇਗਾ। ਇਹੀ ਨਹੀਂ ਐਮਰਜੈਂਸੀ ਸਥਿਤੀ ਵਿਚ ਸਰਕਾਰ ਮਦਦ ਵੀ ਮਿਲੇਗੀ।ਕਿਸੇ ਵੀ ਮਦਦ ਲਈ ਹੈਲਪਲਾਈਨ ਨੰਬਰ 14434 ’ਤੇ ਸੰਪਰਕ ਕਰ ਸਕਦੇ ਹੋ,ਉਥੇ www.gms.eshram.gov.in ਪੋਰਟਲ ਜ਼ਰੀਏ ਵੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ। ਗੈਰਸੰਗਠਿਤ ਕਾਮਿਆਂ ਵਿਚ ਨਿਰਮਾਣ ਮਜ਼ਦੂਰ, ਘਰੇਲੂ ਕਾਮੇ, ਰਿਕਸ਼ਾ ਚਾਲਕ, ਫੇਰੀਵਾਲੇ, ਪਰਵਾਸੀ ਤੇ ਪਲੇਟਫਾਰਮ ਮਜ਼ਦੂੁਰ, ਖੇਤੀ ਕਾਮੇ, ਮਨਰੇਗਾ ਕਾਮੇ ਸਣੇ ਹਰ ਤਰ੍ਹਾਂ ਦੇ ਕਾਮੇ ਆਉਂਦੇ ਹਨ,ਜਿਨ੍ਹਾਂ ਦੀ ਆਮਦਨ 15 ਹਜਾਰ ਰੁਪਏ ਤੋਂ ਘੱਟ ਹੈ।

ਕਿਵੇਂ ਕਰੀਏ ਰਜਿਸਟ੍ਰੇਸ਼ਨ – ਜੇ ਤੁਹਾਡਾ ਮੋਬਾਈਲ ਨੰਬਰ ਆਧਾਰ ਨਾਲ ਲਿੰਕ ਨਹੀਂ ਹੈ ਤਾਂ ਤੁਸੀਂ ਖੁਦ ਹੀ ਪੰਜੀਕਰਨ ਕਰ ਸਕਦੇ ਹੋ। ਇਸ ਲਈ ਈਸ਼ਰਮ ਪੋਰਟਲ www.eshram.gov.in ‘ਤੇ ਜਾਣਾ ਹੋਵੇਗਾ। ਉਥੇ ਜਿਨ੍ਹਾਂ ਦਾ ਆਧਾਰ ਮੋਬਾਈਲ ਨਾਲ ਲਿਕ ਨਹੀਂ ਹੈ ਉਨ੍ਹਾਂ ਨੂੰ ਰਜਿਸਟ੍ਰੇਸ਼ਨ ਲਈ ਸੀਐਸਸੀ ਜਾਣਾ ਹੋਵੇਗਾ। ਅਜਿਹੇ ਕਾਮਿਆਂ ਦਾ ਬਾਇਓਮੈਟਰਿਕ ਪ੍ਰਮਾਣ ਜ਼ਰੀਏ ਰਜਿਸਟ੍ਰੇਸ਼ਨ ਹੋਵੇਗੀ। ਈਸ਼ਰਮ ਕਾਰਡ ਨੂੰ ਸੀਐਸਸੀ ਕਾਗਜ਼ ’ਤੇ ਪ੍ਰਿੰਟ ਕਰਕੇ ਕਾਮੇ ਨੂੰ ਦੇ ਦੇਵੇਗਾ। ਰਜਿਸਟ੍ਰੇਸ਼ਨ ਪੂਰੀ ਤਰ੍ਹਾਂ ਫਰੀ ਹੋਵੇਗੀ।

ਕੌਣ ਕਰ ਸਕਦਾ ਹੈ ਰਜਿਸਟ੍ਰੇਸ਼ਨ – ਅਜਿਹੇ ਕਾਮੇ ਜਿਨ੍ਹਾਂ ਦੀ ਉਮਰ 16 ਤੋਂ 59 ਸਾਲ ਹੈ ਤੇ ਈਪੀਐਫਓ ਜਾਂ ਈਐਸਆਈਸੀ ਦਾ ਲਾਭ ਨਹੀਂ ਲੈਂਦੇ।

ਅਜਿਹੇ ਕਾਮੇ ਜੋ ਇਨਕਮ ਟੈਕਸ ਨਹੀਂ ਭਰਦੇ।

ਅਜਿਹੇ ਕਾਮੇ ਜੋ ਸਰਕਾਰੀ ਮੁਲਾਜ਼ਮ ਨਹੀਂ ਹਨ।

Leave a Reply

Your email address will not be published.