ਹੁਣੇ ਹੁਣੇ 15 ਦਿਨਾਂ ਚ’ ਪੰਜਾਬ ਚੋਂ ਇਹ ਚੀਜ਼ ਖਤਮ ਕਰਨ ਦਾ ਹੋ ਗਿਆ ਐਲਾਨ

ਪੰਜਾਬ ਵਿਚ ਨਵੀਂ ਸਰਕਾਰ ਬਣਨ ਤੋਂ ਬਾਅਦ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਕੈਬਨਿਟ ਮੰਤਰੀ ਬਣੇ। ਇਸ ਦੇ ਤਹਿਤ ਉਨ੍ਹਾਂ ਨੂੰ ਟਰਾਂਸਪੋਰਟ ਵਿਭਾਗ ਮਿਲਿਆ। ਟਰਾਂਸਪੋਰਟ ਮੰਤਰੀ ਬਣਨ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਆਪਣੇ ਹਲਕੇ ਗਿੱਦੜਬਾਹਾ ਦੇ ਵੱਖ ਵੱਖ ਪਿੰਡਾਂ ਦੇ ਵਿਚ ਰੋੜ ਸ਼ੋਅ ਕਰ ਰਹੇ ਹਨ। ਪਹਿਲੀ ਵਾਰ ਆਪਣੇ ਜੱਦੀ ਜ਼ਿਲ੍ਹੇ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚੇ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਜ਼ਿਲ੍ਹੇ ਵਿਚ ਪਹੁੰਚਣ ‘ਤੇ ਸ਼ਾਨਦਾਰ ਸਵਾਗਤ ਹੋਇਆ। ਇਸ ਦੌਰਾਨ ਰਾਜਾ ਵੜਿੰਗ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਕਿ 15 ਦਿਨਾਂ ’ਚ ਟਰਾਂਸਪੋਰਟ ਮਾਫੀਆ ਖ਼ਤਮ ਕਰ ਦਿੱਤਾ ਜਾਵੇਗਾ।

ਇਸ ਦੌਰਾਨ ਪਿੰਡ ਭਲਾਈਆਣਾ ਵਿਖੇ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਵਰਕਰਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਪੰਜਾਬ ਦੇ ਨਵੇਂ ਬਣੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਬਠਿੰਡਾ ਫੀਲਡ ਗੈਸਟ ਹਾਊਸ ਵਿਚ ਪੁੱਜੇ ਜਿਥੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤੇ ਫਿਰ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਬਠਿੰਡਾ ਦੇ ਬੱਸ ਸਟੈਂਡ ਦੀ ਅਗਲੇ ਇਕ ਹਫ਼ਤੇ ਤੱਕ ਨੁਹਾਰ ਬਦਲ ਦਿੱਤੀ ਜਾਵੇਗੀ।

ਇਸ ਉਪਰੰਤ ਉਹ ਵੱਡੇ ਕਾਫਲੇ ਨਾਲ ਗਿੱਦੜਬਾਹਾ ਲਈ ਰਵਾਨਾ ਹੋਏ। ਭਲਾਈਆਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਤਰ੍ਹਾਂ ਦਾ ਮਾਫੀਆ ਖ਼ਤਮ ਕਰ ਦੇਵੇਗੀ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ’ਚ ਲੋਕ ਹਿੱਤਾਂ ਦੇ ਫੈਸਲੇ ਲਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਟਰਾਂਸਪੋਰਟ ਮੰਤਰੀ ਵਜੋਂ ਉਹ ਵਾਅਦਾ ਕਰਦੇ ਹਨ ਕਿ ਵਿਭਾਗ ’ਚ ਲੋਕ ਹਿਤਾਂ ਦੇ ਵੱਡੇ ਕਾਰਜ ਹੋਣਗੇ। 15-15 ਸਾਲ ਤੋਂ ਜੋ ਰੂਟ ਨਹੀਂ ਬਣੇ ਉਹ ਹੁਣ ਤੁਰੰਤ ਹਰਕਤ ਵਿਚ ਆ ਕੇ ਬਣਨਗੇ। ਪੰਜਾਬ ਰੋਡਵੇਜ ਪਨਬਸ ਨੂੰ ਘਾਟੇ ਵਾਲਾ ਅਦਾਰਾ ਨਹੀਂ ਰਹਿਣ ਦਿੱਤਾ ਜਾਵੇਗਾ।

15 ਦਿਨਾਂ ’ਚ ਟਰਾਂਸਪੋਰਟ ਮਾਫੀਆ ਖ਼ਤਮ ਕਰ ਦਿੱਤਾ ਜਾਵੇਗਾ। ਨਵਜੋਤ ਸਿੱਧੂ ਬਾਰੇ ਪੁੱਛਣ ਤੇ ਰਾਜਾ ਵੜਿੰਗ ਨੇ ਕਿਹਾ ਕਿ ਨਵਜੋਤ ਸਿੱਧੂ ਦਾ ਅਸਤੀਫਾ ਮਨਜ਼ੂਰ ਨਹੀਂ ਹੋਇਆ, ਮੈਨੂੰ ਲੱਗਦਾ ਕੋਈ ਦਿੱਕਤ ਨਹੀਂ ਜਲਦ ਹੀ ਉਹ ਕੰਮ ਸ਼ੁਰੂ ਕਰ ਦੇਣਗੇ। ਕੈਪਟਨ ਅਮਰਿੰਦਰ ਸਿੰਘ ਦੇ ਭਾਜਪਾ ’ਚ ਜਾਣ ਦੀਆਂ ਚਰਚਾਵਾਂ ਤੇ ਰਾਜਾ ਵੜਿੰਗ ਨੇ ਕਿਹਾ ਕਿ ਮੇਰੀ ਉਨ੍ਹਾਂ ਨੂੰ ਸਲਾਹ ਹੈ ਕਿ ਅਜਿਹਾ ਕਰਕੇ ਪੰਜਾਬੀਆਂ ਦੇ ਦਿਲਾਂ ’ਚ ਉਹਨਾਂ ਲਈ ਜਗ੍ਹਾ ਨਹੀਂ ਰਹੇਗੀ। ਇਸ ਲਈ ਉਹ ਕੋਈ ਅਜਿਹਾ ਕਦਮ ਨਾ ਚੁੱਕਣ।

ਅਮਿਤ ਸ਼ਾਹ ਦੀ ਕੈਪਟਨ ਨਾਲ ਮੁਲਾਕਾਤ ਦੇ ਸਵਾਲ ‘ਤੇ ਬੋਲਦੇ ਰਾਜਾ ਵੜਿੰਗ ਨੇ ਕਿਹਾ ਕਿ ਪਹਿਲਾ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਜੀ ਨੂੰ ਮਿਲ ਕੇ ਓਹਨਾਂ ਦਾ ਧੰਨਵਾਦ ਕਰਨਾ ਚਾਹੀਦਾ ਸੀ ਜਿਸ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਸਾਢੇ 9 ਸਾਲ ਮੁੱਖ ਮੰਤਰੀ ਬਣਾਇਆ ਤੇ ਹੋਰ ਕਿਸੇ ਨੂੰ ਇਹ ਜਗ੍ਹਾ ਨਹੀਂ ਦਿੱਤੀ, ਉਹ ਬਹੁਤ ਬਜ਼ੁਰਗ ਅਤੇ ਸੀਨੀਅਰ ਲੀਡਰ ਹਨ ਅਤੇ ਵੱਧ ਤਜ਼ਰਬੇਕਾਰ ਹਨ ਤੇ ਮੈਂ ਓਹਨਾਂ ਨੂੰ ਸਿਰਫ਼ ਇਹ ਕਹਾਂਗਾ ਕਿ ਇਹ ਸਮਾਂ ਨਹੀਂ ਜੋਂ ਤੁਸੀ ਕਰ ਰਹੇ ਹੋ, ਸਮਾਂ ਇਹ ਹੈ ਕਿ ਤੁਸੀਂ ਪਾਰਟੀ ਨੂੰ ਅਸ਼ੀਰਵਾਦ ਦੇਵੋ। ਰਾਜਾ ਵੜਿੰਗ ਪਿੱਛਲੇ ਚਾਰ ਸਾਲ ਤੋਂ ਉਡੀਕ ਰਿਹਾ ਸੀ ਮੰਤਰੀ ਬਣਨ ਨੂੰ ਪਰ ਨਹੀਂ ਬਣਿਆ ਤੇ ਹੁਣ ਬਣ ਗਿਆ ਪਾਰਟੀ ਦਾ ਧੰਨਵਾਦ ਕਰਨਾ ਚਾਹੀਦਾ ਇਹ ਨਹੀਂ ਕਿ ਜੇਕਰ ਮੈਨੂੰ ਕੁਰਸੀ ਤੋਂ ਉਤਾਰ ਦਿੱਤਾ ਜਾਵੇ ਤਾਂ ਸਤਿ ਸ੍ਰੀ ਅਕਾਲ ਬੁਲਾਓ ਤੇ ਜਾਓ।

Leave a Reply

Your email address will not be published.