ਚੋਟੀ ਦੇ ਮਸ਼ਹੂਰ ਪੰਜਾਬੀ ਗਾਇਕ ਦੀ ਸਿਹਤ ਹੋਈ ਖਰਾਬ – ਪ੍ਰਸੰਸਕ ਕਰ ਰਹੇ ਦੁਆਵਾਂ

ਪੰਜਾਬ ਵਿੱਚ ਰੈਪ ਮਿਊਜ਼ਿਕ ਨੂੰ ਲੈ ਕੇ ਆਉਣ ਵਾਲੇ ਪ੍ਰਸਿੱਧ ਰੈਪਰ ਅਤੇ ਸਿੰਗਰ ਬੋਹੇਮੀਆ ਨੇ ਆਪਣੀ ਗਾਇਕੀ ਦੇ ਵੱਖਰੇ ਸਟਾਈਲ ਨਾਲ ਪੰਜਾਬ ਹੀ ਨਹੀਂ ਸਗੋਂ ਦੁਨੀਆਂ ਭਰ ਵਿਚ ਆਪਣੀ ਵੱਖਰੀ ਪਛਾਣ ਬਣਾਈ ਹੋਈ ਹੈ। ਬੋਹੇਮੀਆ ਜ਼ਿਆਦਾਤਰ ਗੀਤਾਂ ਵਿੱਚ ਆਪਣੇ ਰੈਪ ਨੂੰ ਲੈ ਕੇ ਜਾਣੇ ਜਾਂਦੇ ਹਨ, ਅਤੇ ਆਪਣੇ ਬਣਾਏ ਹੋਏ ਇਨ੍ਹਾਂ ਰੈਪਾਂ ਨਾਲ ਉਨ੍ਹਾਂ ਨੇ ਲੱਖਾਂ ਲੋਕਾਂ ਦੇ ਦਿਲਾਂ ਵਿੱਚ ਆਪਣੀ ਖਾਸ ਜਗ੍ਹਾ ਬਣਾਈ ਹੋਈ ਹੈ।

ਅਮਰੀਕਾ ਦੇ ਰਹਿਣ ਵਾਲੇ ਬੋਹੇਮੀਆ ਦਾ ਪਿਛੋਕੜ ਕਰਾਚੀ ਪਾਕਿਸਤਾਨ ਤੋਂ ਹੈ। ਪੰਜਾਬ ਦੇ ਲਗਭਗ ਸਾਰੇ ਹੀ ਗਾਇਕ ਬੋਹੀਮੀਆ ਨਾਲ ਕੰਮ ਕਰ ਚੁੱਕੇ ਹਨ ਅਤੇ ਅਗਾਂਹ ਵੀ ਉਨ੍ਹਾਂ ਨਾਲ ਕੰਮ ਕਰਨ ਲਈ ਉਤਸ਼ਾਹਿਤ ਰਹਿੰਦੇ ਹਨ।ਬੋਹੀਮੀਆ ਇੰਸਟਾਗ੍ਰਾਮ ਤੇ ਐਕਟਿਵ ਰਹਿੰਦੇ ਹਨ ਅਤੇ ਹੁਣੇ ਜਿਹੇ ਹੀ ਉਹਨਾਂ ਬਾਰੇ ਇਕ ਵੱਡੀ ਜਾਣਕਾਰੀ ਸਾਹਮਣੇ ਆਈ ਹੈ |

ਜਿਸ ਵਿਚ ਬੋਹੇਮੀਆ ਨੇ ਆਪਣੇ ਇੰਸਟਾਗ੍ਰਾਮ ਸਟੋਰੀ ਦੇ ਜ਼ਰੀਏ ਆਪਣੇ ਪ੍ਰਸ਼ੰਸਕਾਂ ਤੋਂ ਆਪਣੀ ਸਿਹਤ ਪ੍ਰਤੀ ਦੁਆਵਾਂ ਮੰਗੀਆਂ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਕਾਫੀ ਦਿਨਾਂ ਤੋਂ ਬੋਹੇਮੀਆ ਸਿਹਤ ਸੰਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਹਨ ਅਤੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ ਰਾਹੀਂ ਉਨ੍ਹਾਂ ਨੇ ਸਿਹਤ ਬਾਰੇ ਖੁਲਾਸਾ ਕੀਤਾ ਹੈ।

ਬੋਹੀਮੀਆ ਨੇ ਆਪਣੀ ਸਟੋਰੀ ਵਿੱਚ ਪ੍ਰਸ਼ੰਸਕਾਂ ਨੂੰ ਲਿਖਿਆ ਹੈ ਕਿ ” ਹੁਣ ਸਮਾਂ ਆ ਗਿਆ ਹੈ ਕਿ ਮੈਂ ਆਪਣੀਆਂ ਸਿਹਤ ਸਮੱਸਿਆਵਾਂ ਨੂੰ ਲੈ ਕੇ ਤੁਹਾਡੇ ਤੋਂ ਕੁੱਝ ਵੀ ਨਾ ਛੁਪਾਵਾਂ, ਮੈਂ ਪਿਛਲੇ ਕਈ ਸਾਲਾਂ ਤੋਂ ਕਈ ਸਰੀਰਕ ਸਮੱਸਿਆਵਾਂ ਅਤੇ ਦਰਦ ਨਾਲ ਜੂਝ ਰਿਹਾ ਹਾਂ, ਪਰ ਤੁਹਾਡਾ ਸਾਰਿਆਂ ਦਾ ਪਿਆਰ ਹੀ ਇਸ ਦਰਦ ਨੂੰ ਘੱਟ ਕਰਨ ਵਿੱਚ ਮੇਰੀ ਮਦਦ ਕਰ ਸਕਦਾ ਹੈ ਜੋ ਮੇਰੇ ਲਈ ਲਾਈਫ਼ ਲਾਈਨ ਵਾਂਗ ਹੈ ਅਤੇ ਮੈਨੂੰ ਤੁਹਾਡੀਆਂ ਦੁਆਵਾਂ ਦੀ ਲੋੜ ਹੈ”। ਬੋਹੇਮੀਆ ਨੇ ਆਪਣੀ ਇਸ ਪੋਸਟ ਵਿਚ ਆਪਣੀ ਬੀਮਾਰੀ ਬਾਰੇ ਕੋਈ ਖਾਸ ਖੁਲਾਸਾ ਨਹੀਂ ਕੀਤਾ ਹੈ ਜਿਸ ਕਾਰਨ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਨਾਲ-ਨਾਲ ਕਲਾਕਾਰ ਵੀ ਕਾਫ਼ੀ ਚਿੰਤਿਤ ਹੋ ਗਏ ਹਨ।

ਹਾਲ ਹੀ ਵਿਚ ਬੋਹੇਮੀਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਦੋ ਸਟੋਰੀਆਂ ਸ਼ੇਅਰ ਕੀਤੀਆਂ ਹਨ। ਇੱਕ ਸਟੋਰੀ ਵਿੱਚ ਉਨ੍ਹਾਂ ਨੇ ਆਪਣੇ ਅਤੇ ਬੱਬੂ ਮਾਨ ਨਾਲ ਇਕ ਮਿੰਟ 58 ਸੈਕੰਡ ਹੋਈ ਗੱਲ ਦੇ ਸਕਰੀਨ ਸ਼ਾਟ ਦੀ ਪੋਸਟ ਸਾਂਝੀ ਕੀਤੀ ਹੈ ਅਤੇ ਦੂਸਰੀ ਸਟੋਰੀ ਵਿਚ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ ਤੇ ਨਾਲ ਹੀ ਉਹਨਾਂ ਨੇ ਆਪਣੀ ਸਿਹਤ ਵਿੱਚ ਹੋਏ ਸੁਧਾਰ ਬਾਰੇ ਵੀ ਜਾਣਕਾਰੀ ਦਿੱਤੀ।

Leave a Reply

Your email address will not be published.