ਹੁਣੇ ਹੁਣੇ ਇਹ ਚੀਜ਼ ਵੀ ਹੋਈ ਮਹਿੰਗੀ-ਆਮ ਲੋਕਾਂ ਤੇ ਪਵੇਗਾ ਬੋਝ

ਮਹਿੰਗਾਈ ਦੀ ਮਾਰ ਜਾਰੀ ਹੈ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਵਾਧੇ ਦੇ ਵਿਚ ਇੰਦਰਪ੍ਰਸਥ ਗੈਸ ਲਿਮਿਟਡ ਨੇ ਸੀਐਨਜੀ (Natural Gas) ਤੇ ਪੀਐਨਜੀ (Piped Natural gas) ਦੇ ਭਾਅ ਵਧਾਉਣ ਦਾ ਫੈਸਲਾ ਲਿਆ ਹੈ। ਦਿੱਲੀ ‘ਚ ਸੀਐਨਜੀ 2.28 ਰੁਪਏ ਪ੍ਰਤੀ ਕਿੱਲੋ ਮਹਿੰਗੀ ਹੋਈ। ਹੁਣ ਦਿੱਲੀ ‘ਚ ਸੀਐਨਜੀ ਦਾ ਨਵਾਂ ਰੇਟ 47.48 ਪ੍ਰਤੀ ਕਿੱਲੋ ਹੋ ਗਿਆ। ਨੌਇਡਾ, ਗ੍ਰੇਟਰ ਨੌਇਡਾ ਤੇ ਗਾਜ਼ਿਆਬਾਦ ‘ਚ 2.55 ਰੁਪਏ ਪ੍ਰਤੀ ਕਿੱਲੋ ਰੇਟ ਵਧ ਗਿਆ ਹੈ। ਨੌਇਡਾ, ਗਾਜ਼ਿਆਬਾਦ ਤੇ ਗ੍ਰੇਟਰ ਨੌਇਡਾ ‘ਚ ਹੁਣ ਇਸ ਦੀ ਕੀਮਤ 53.45 ਰੁਪਏ ਪ੍ਰਤੀ ਕਿੱਲੋ ਹੋ ਗਈ ਹੈ।

PNG ਯਾਨੀ ਘਰੇਲੂ ਗੈਸ ਮਹਿੰਗੀ ਹੋਈ ਹੈ। ਦਿੱਲੀ ‘ਚ PNG ਦੇ ਭਾਅ ਰੁਪਏ 2.10/scm ਵਧਾਏ ਗਏ ਹਨ। ਨਵੀਂ ਦਰ 30.91/scm ਰੁਪਏ ਤੋਂ ਵਧ ਕੇ 33.01/scm ਰੁਪਏ ਹੋ ਗਈ ਹੈ। ਨੌਇਡਾ, ਗ੍ਰੇਟਰ ਨੌਇਡਾ ਤੇ ਗਾਜ਼ਿਆਬਾਦ ‘ਚ PNG 2/scm ਮਹਿੰਗੀ ਹੋਈ ਹੈ। ਇਸ ਦੇ ਬਾਅਦ 32.86/scm ਰੁਪਏ ਹੋ ਗਿਆ ਹੈ।

ਦੇਸ਼ ‘ਚ ਸ਼ੁੱਕਰਵਾਰ ਨੂੰ ਪੈਟਰੋਲ ਦੀਆਂ ਕੀਮਤਾਂ ‘ਚ 25 ਪੈਸੇ ਪ੍ਰਤੀ ਲੀਟਰ ਤੇ ਡੀਜ਼ਲ ਦੀਆਂ ਕੀਮਤਾਂ ‘ਚ 30 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ। ਇਸ ਤੋਂ ਬਾਅਦ ਦਿੱਲੀ ‘ਚ ਪੈਟਰੋਲ ਦੇ ਭਾਅ ਵਧ ਕੇ 101.89 ਰੁਪਏ ਪ੍ਰਤੀ ਲੀਟਰ ਦੇ ਰਿਕਾਰਡ ਉੱਪ ਪ੍ਰਧਰ ‘ਤੇ ਪਹੁੰਚ ਗਏ ਹਨ। ਜਦਕਿ ਮੁੰਬਈ ‘ਚ ਇਹ ਅੰਕੜਾ 107.95 ਰੁਪਏ ਪ੍ਰਤੀ ਲੀਟਰ ਦੇ ਪੱਧਰ ‘ਤੇ ਪਹੁੰਚ ਗਏ ਹਨ।

ਇਸ ਤਰ੍ਹਾਂ ਡੀਜ਼ਲ ਹੁਣ ਦਿੱਲੀ ‘ਚ 90.07 ਰੁਪਏ ਪ੍ਰਤੀ ਲੀਟਰ ਤੇ ਮੁੰਬਈ ‘ਚ 97.84 ਰੁਪਏ ਪ੍ਰਤੀਲੀਟਰ ਦੇ ਭਾਅ ‘ਤੇ ਜਾ ਪਹੁੰਚਿਆ ਹੈ। ਸਥਾਨਕ ਕਰਾਂ ਤੇ ਮਾਲਭਾੜਿਆਂ ਦੇ ਆਧਾਰ ‘ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਪੈਟਰੋਲ-ਡੀਜ਼ਲ ਦੀ ਕੀਮਤ ਵੱਖ-ਵੱਖ ਹੁੰਦੀ ਹੈ। ਰਾਜਸਥਾਨ ਦੇ ਸ੍ਰੀ ਗੰਗਾਨਗਰ ‘ਚ ਪੈਟਰੋਲ ਦੀ ਕੀਮਤ 113.73 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਦੀ ਕੀਮਤ 103.9 ਰੁਪਏ ਪ੍ਰਤੀ ਲੀਟਰ ਹੋ ਗਈ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ

 

Leave a Reply

Your email address will not be published.