ਹੁਣੇ ਹੁਣੇ ਮੁੱਖ ਮੰਤਰੀ ਚੰਨੀ ਨੇ ਖੇਤੀ ਮਜ਼ਦੂਰਾਂ ਤੇ ਬੇਜ਼ਮੀਨ ਲੋਕਾਂ ਲਈ ਕਰਤੇ ਵੱਡੇ ਐਲਾਨ-ਹਰ ਪਾਸੇ ਕਰਾਤੀ ਬੱਲੇ ਬੱਲੇ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਐਤਵਾਰ ਨੂੰ ਮੋਰਿੰਡਾ ਪਹੁੰਚੇ ਜਿੱਥੇ ਉਨ੍ਹਾਂ ਕਈ ਵੱਡੇ ਐਲਾਨ ਕੀਤੇ। ਉਨ੍ਹਾਂ ਖੇਤ ਮਜ਼ਦੂਰਾਂ ਤੇ ਨੌਜਵਾਨਾਂ ਨੂੰ ਵੱਡੀ ਰਾਹਤ ਦਿੱਤੀ। ਚੰਨੀ ਨੇ ਕਿਹਾ ਕਿ ਜਿਹੜੇ 58 ਸਾਲ ਦੇ ਹੋ ਗਏ ਹਨ, ਉਹ ਸਰਕਾਰੀ ਮੁਲਾਜ਼ਮ ਤੇ ਅਧਿਕਾਰੀ ਆਪਣੀਆਂ ਸੀਟਾਂ ਖਾਲੀ ਕਰਨ। ਇਸ ਦੇ ਲਈ ਕਾਨੂੰਨ ਹੈ ਜਿਨ੍ਹਾਂ ਦੇ 58 ਸਾਲ ਪੂਰੇ ਹੋ ਗਏ ਹਨ, ਉਹ ਛੁੱਟੀ ਕਰ ਕੇ ਜਾਣ। ਨਵੇਂ ਨੌਜਵਾਨਾਂ ਭਰਤੀ ਕੀਤਾ ਜਾਵੇਗਾ। ਇਸ ਦੇ ਲਈ ਤੈਅ ਕਰ ਲਿਆ ਗਿਆ ਹੈ ਤੇ ਕਿਸੇ ਨੂੰ ਵੀ ਇਸ ਵਿਚ ਰਾਹਤ ਨਹੀਂ ਦਿੱਤੀ ਜਾਵੇਗੀ।

2.85 ਲੱਖ ਪਰਿਵਾਰਾਂ ਦੇ ਕਰਜ਼ ਹੋਏ ਮਾਫ਼- ਚੰਨੀ ਨੇ ਕਿਹਾ ਕਿ ਪੰਜਾਬ ‘ਚ ਖੇਤ ਮਜ਼ਦੂਰਾਂ ਲਈ 520 ਕਰੋੜ ਰੁਪਏ ਦੇ ਕਰਜ਼ ਮਾਫ਼ ਕੀਤੇ ਜਾ ਰਹੇ ਹਨ। 25 ਹਜ਼ਾਰ ਰੁਪਏ ਤਕ ਦੇ ਕਰਜ਼ ਜਿਹੜੇ ਵਿਆਜ ਲੱਗ ਕੇ ਲੱਖਾਂ ‘ਚ ਪਹੁੰਚ ਗਏ ਹਨ, ਉਹ ਮੂਲ ਤੇ ਵਿਆਜ ਦੋਵੇਂ ਮਾਫ਼ ਕੀਤੇ ਜਾ ਰਹੇ ਹਨ। ਪੰਜਾਬ ਦੇ 2.85 ਲੱਖ ਪਰਿਵਾਰਾਂ ਦਾ ਕਰਜ਼ਾ ਮਾਫ਼ ਕੀਤਾ ਜਾ ਰਿਹਾ ਹੈ। ਇਸ ਵਿਚ ਹਲਕਾ ਚਮਕੌਰ ਸਾਹਿਬ ਦੇ 7450 ਪਰਿਵਾਰ ਸ਼ਾਮਲ ਹਨ।

ਹੁਣ ਲਾਲ ਲਕੀਰ ‘ਚ ਰਹਿੰਦੇ ਲੋਕ ਜਗ੍ਹਾ ਦੇ ਮਾਲਕ – ਪੰਜਾਬ ਦੇ ਲਾਲ ਲਕੀਰ ਦੇ ਅੰਦਰ ਰਹਿਣ ਵਾਲੇ ਲੋਕਾਂ ਦੇ ਮਕਾਨ ਦੀ ਜਗ੍ਹਾ ਦਾ ਮਕਾਨ ‘ਚ ਰਹਿੰਦੇ ਪਰਿਵਾਰ ਨੂੰ ਮਾਲਕ ਬਣਾਇਆ ਜਾ ਰਿਹਾ ਹੈ। ਇਸ ਨਾਲ ਉਨ੍ਹਾਂ ਨੂੰ ਕਰਜ਼ ਲੈਣ, ਵੇਚਣ ਖਰਦੀਣ ‘ਚ ਆਸਾਨੀ ਹੋਵੇਗੀ। ਪਿੰਡਾਂ ਦੇ ਲੋਕਾਂ ਵਿਚਕਾਰ ਝਗੜੇ ਨਾ ਹੋਣ ਤੇ ਲੋਕ ਅਮਨ-ਪਿਆਰ ਨਾਲ ਇਕਜੁਟਤਾ ਨਾਲ ਰਹਿਣ। ਚੰਨੀ ਨੇ ਕਿਹਾ ਕਿ ਸ਼ਹਿਰਾਂ ‘ਚ ਵੀ ਅਜਿਹੇ ਲੋਕ ਜਿਹੜੇ ਸਲੱਮ ਏਰੀਆ ‘ਚ ਰਹਿੰਦੇ ਹਨ, ਉਨ੍ਹਾਂ ਨੂੰ ਵੀ ਬਸੇਰਾ ਸਕੀਮ ਤਹਿਤ ਜਗ੍ਹਾ ਦੇ ਰਹੇ ਹਨ।

ਸਿਸਟਮ ਪਾਰਦਰਸ਼ੀ ਹੋਵੇ ਤੇ ਸਹੀ ਚੱਲੇ, ਇਹ ਮੇਰਾ ਉਦੇਸ਼ – ਚੰਨੀ ਨੇ ਕਿਹਾ ਕਿ ਪੰਜਾਬ ਦੀ ਜਨਤਾ ਖੁਸ਼ ਹੈ ਤੇ ਮੈਂ ਲੋਕਾਂ ਨੂੰ ਚੰਗਾ ਸਿਸਟਮ ਦੇਣਾ ਚਾਹੁੰਦਾ ਹਾਂ। ਮੇਰੀ ਸੋਚ ਹੈ ਕਿ ਵਿਵਸਥਾ ਪਾਰਦਰਸ਼ੀ ਹੋਵੇ, ਸਿਸਟਮ ਸਹੀ ਤਰੀਕੇ ਨਾਲ ਕੰਮ ਕਰੇ। ਪੁਲਿਸ ਵਾਲੇ ਐਵੇਂ ਲੋਕਾਂ ਨੂੰ ਰੋਕ ਕੇ ਤੰਗ ਨਾ ਕਰਨ। ਹਰੇਕ ਵਿਅਕਤੀ ਨੂੰ ਆ ਰਹੀਆਂ ਦਿੱਕਤਾਂ ਨੂੰ ਮੈਂ ਦੂਰ ਕਰਾਂਗਾ, ਮੈਨੂੰ ਰਾਜ ਕਰਨ ਦੀ ਲਾਲਸਾ ਨਹੀਂ ਹੈ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ

Leave a Reply

Your email address will not be published.