ਹੁਣੇ ਹੁਣੇ ਪੰਜਾਬ ਚ’ ਆਈ ਮੀਂਹ ਪੈਣ ਦੀ ਚੇਤਾਵਨੀਂ-ਹੋ ਜਾਓ ਸਾਵਧਾਨ

ਪੰਜਾਬ (Punjab) ਵਿਚ ਮਾਰਚ ਅਪਰੈਲ ਦੇ ਮਹੀਨੇ ਤਾਪਮਾਨ ਗਰਮ ਰਹੇਗਾ। ਹਾਲਾਂਕਿ 7 ਮਾਰਚ ਨੂੰ ਥੋੜੀ ਰਾਹਤ ਮਿਲ ਸਕਦੀ ਹੈ। ਮੌਸਮ ਵਿਭਾਗ (Meteorological department) ਵੱਲੋਂ ਕਿਹਾ ਗਿਆ ਕਿ 7 ਮਾਰਚ ਨੂੰ ਪੰਜਾਬ ਦੇ ਕਈ ਹਿੱਸਿਆਂ ਵਿਚ ਬਾਰਿਸ਼ (rains in Punjab) ਹੋਵੇਗੀ।

ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਰੂਪਨਗਰ, ਫਤਹਿਗੜ੍ਹ ਸਾਹਿਬ, ਚੰਡੀਗੜ੍ਹ, ਸਮੇਤ ਪੰਚਕੂਲਾ ‘ਚ ਵੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਜਦਕਿ ਬਾਕੀ ਥਾਂਵਾਂ ‘ਤੇ ਬੱਦਲਵਾਈ ਦੀ ਸੰਭਾਵਨਾ ਹੈ।ਮੌਸਮ ਵਿਭਾਗ ਨੇ ਕਿਹਾ ਜ਼ਿਆਦਾ ਗਰਮੀ ਪੈਣ ਕਾਰਨ ਫਸਲਾਂ ਲਈ ਵੀ ਨੁਕਸਾਨਦਾਇਕ ਹੈ।

ਇਸ ਨਾਲ ਕਣਕ ਦੀ ਫਸਲ ਨੂੰ ਵੀ ਨੁਕਸਾਨ ਪਹੁੰਚੇਗਾ। ਉਧਰ ਮੌਸਮ ਵਿਭਾਗ ਦੀ ਮਨੀਏ ਤਾਂ ਪੱਛਮੀ ਹਿਮਾਲਿਆਈ ਖੇਤਰ ਵਿੱਚ ਇੱਕ ਹੋਰ ਪੱਛਮੀ ਗੜਬੜੀ ਹੋ ਰਹੀ ਹੈ। ਇਹ 5 ਮਾਰਚ ਤੋਂ ਅਸਰ ਪਾਉਣਾ ਸ਼ੁਰੂ ਕਰੇਗੀ। ਇਸ ਦੇ ਪ੍ਰਭਾਵ ਕਰਕੇ ਇਸ ਖੇਤਰ ਵਿੱਚ 6 ਤੋਂ 8 ਮਾਰਚ ਤੱਕ ਭਾਰੀ ਬਾਰਸ਼ ਅਤੇ ਬਰਫਬਾਰੀ ਹੋ ਸਕਦੀ ਹੈ।

ਨਾਲ ਹੀ ਪੱਛਮੀ ਹਿਮਾਲਿਆ ਵਿੱਚ 5 ਅਤੇ 6 ਮਾਰਚ ਨੂੰ ਜੰਮੂ, ਕਸ਼ਮੀਰ, ਲੱਦਾਖ, ਗਿਲਗਿਤ, ਬਾਲਟਿਸਤਾਨ ਅਤੇ ਮੁਜ਼ੱਫਰਾਬਾਦ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਵਿੱਚ ਬਾਰਸ਼ ਅਤੇ ਬਰਫਬਾਰੀ ਦੀ ਚੇਤਾਵਨੀ ਜਾਰੀ ਕੀਤੀ ਹੈ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

Leave a Reply

Your email address will not be published.