LPG ਸਿਲੰਡਰ ਦੇ ਭਾਅ ਬੇਸ਼ੱਕ ਫਿਲਹਾਲ ਰਾਹਤ ਨਹੀਂ ਦੇ ਰਹੇ ਹੋਣ ਪਰ ਬੁਕਿੰਗ ਲਈ ਜ਼ਰੂਰ ਕੁਝ ਆਸਾਨ ਤੇ ਰਾਹਤ ਭਰੇ ਤਰੀਕੇ ਹਨ ਜਿਹੜੇ ਤੁਸੀਂ ਅਜਮਾ ਸਕਦੇ ਹੋ। ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦੇ ਗਾਹਕਾਂ ਲਈ ਇਕ ਚੰਗੀ ਖ਼ਬਰ ਹੈ। ਤੇਲ ਅਤੇ ਪੈਟਰੋਲੀਅਮ ਕੰਪਨੀ ਇੰਡੇਨ ਦਾ ਐੱਲਪੀਜੀ ਵੰਡ ਵਰਟੀਕਲ ਹੁਣ ਗਾਹਕਾਂ ਨੂੰ ਮਿਸਡ ਕਾਲ ਸਹੂਲਤ ਜ਼ਰੀਏ ਸਿਲੰਡਰ ਬੁੱਕ ਕਰਨ ਦੀ ਆਪਸ਼ਨ ਦੇ ਰਿਹਾ ਹੈ।
ਇਸ ਦਾ ਮਤਲਬ ਹੈ ਕਿ ਤੁਹਾਡਾ ਨਵਾਂ ਇੰਡੇਨ ਐੱਲਪੀਜੀ ਕੁਨੈਕਸ਼ਨ ਬਸ ਇਕ ਮਿਸਡ ਕਾਲ ਦੂਰ ਹੈ। ਤੁਹਾਨੂੰ ਬੱਸ 8454955555 ਨੰਬਰ ‘ਤੇ ਡਾਇਰ ਕਰਨਾ ਹੈ ਤੇ ਆਪਣੇ ਦਰਵਾਜ਼ੇ ‘ਤੇ ਐੱਲਪੀਜੀ ਕੁਨੈਕਸ਼ਨ ਪ੍ਰਾਪਤ ਕਰਨਾ ਹੈ। ਮੌਜੂਦਾ ਗਾਹਕ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ ਮਿਸਡ ਕਾਲ ਦੇ ਕੇ ਵੀ ਰਿਫਿਲ ਬੁੱਕ ਕਰ ਸਕਦੇ ਹਨ। ਮਿਸਡ ਕਾਲ ਜ਼ਰੀਏ ਐੱਲਪੀਜੀ ਰਿਫਿਲਿੰਗ ਦੀ ਬੁਕਿੰਗ ਦੀ ਇਹ ਸੇਵਾ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ ਜਨਵਰੀ 2021 ‘ਚ ਸ਼ੁਰੂ ਕੀਤੀ ਸੀ। ਇੱਥੇ ਜਾਣੋ ਮਿਸਡ ਕਾਲ ਜ਼ਰੀਏ ਐੱਲਪੀਜੀ ਸਿਲੰਡਰ ਬੁੱਕ ਕਰਨ ਦਾ ਤਰੀਕਾ।
ਰਜਿਸਟਰਡ ਮੋਬਾਈਲ ਨੰਬਰ ਦੀ ਵਰਤੋਂ ਕਰੋ – ਜੇਕਰ ਤੁਸੀਂ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਇੰਡੇਸ਼ਨ ਦੇ ਮੌਜੂਦਾ ਗਾਹਕ ਹਨ ਤਾਂ ਮਿਸਡ ਕਾਲ ਦੇ ਕੇ ਐੱਲਪੀਜੀ ਸਿਲੰਡਰਾਂ ਦੀ ਰੀਫਿਲਿੰਗ ਲਈ ਆਰਡਰ ਦੇ ਸਕਦੇ ਹਨ। ਹਾਲਾਂਕਿ ਮਿਸਡ ਕਾਲ ਦੇਣ ਲਈ ਆਪਣੇ ਰਜਿਸਟਰਡ ਮੋਬਾੀਲ ਨੰਬਰ ਦੀ ਵਰਤੋਂ ਯਕੀਨੀ ਬਣਾਓ। ਅਜਿਹਾ ਕਰ ਕੇ ਤੁਸੀਂ ਨਵਾਂ ਐੱਲਪੀਜੀ ਕੁਨੈਕਸ਼ਨ ਵੀ ਪ੍ਰਾਪਤ ਕਰ ਸਕਦੇ ਹੋ। ਇੰਡੇਨ ਵੀ ਗਾਹਕਾਂ ਨੂੰ ਉਸੇ ਨੰਬਰ ‘ਤੇ ਮਿਸਡ ਕਾਲ ਦੇ ਕੇ ਨਵੇਂ ਐੱਲਪੀਜੀ ਕੁਨੈਕਸ਼ਨ ਲੈਣ ਦੀ ਇਜਾਜ਼ਤ ਦੇ ਰਿਹਾ ਹੈ।
ਇੰਝ ਕੰਮ ਕਰੇਗਾ ਇਹ ਸਿਸਟਮ – ਇਕ ਵਾਰ ਜਦੋਂ ਤੁਸੀਂ ਉਕਤ ਨੰਬਰ ‘ਤੇ ਮਿਸਡ ਕਾਲ ਦਿਓਗੇ ਤਾਂ ਕੰਪਨੀ ਦਾ ਇਕ ਮੁਲਾਜ਼ਮ ਤੁਹਾਡੇ ਨਾਲ ਰਾਬਤਾ ਕਰੇਗਾ। ਉਹ ਆਧਾਰ ਕਾਰਡ ਤੇ ਪਤੇ ਦੀ ਪੁਸ਼ਟੀ ਤੋਂ ਬਾਅਦ ਇਕ ਨਵਾਂ ਗੈਸ ਕੁਨੈਕਸ਼ਨ ਪ੍ਰਦਾਨ ਕਰਨਗੇ।
ਜੇਕਰ ਤੁਹਾਡੇ ਕੋਲ ਪਹਿਲਾਂ ਤੋਂ ਕੁਨੈਕਸ਼ਨ ਹੈ ਤੇ ਤੁਸੀਂ ਇਸ ਨੂੰ ਮੁੜ ਭਰਨਾ ਚਾਹੁੰਦੇ ਹੋ ਤਾਂ ਤੁਸੀਂ ਬਸ ਏਨਾ ਕਰਨਾ ਹੈ ਕਿ ਨੰਬਰ ‘ਤੇ ਇਕ ਮਿਸਡ ਕਾਲ ਦੇਣੀ ਹੈ।
ਮਿਸਡ ਕਾਲ ਦੇਣ ਲਈ ਆਪਣੇ ਰਜਿਸਟਰਡ ਨੰਬਰ ਦਾ ਇਸਤੇਮਾਲ ਕਰਨਾ ਨਾ ਭੁੱਲੋ। ਨਹੀਂ ਤਾਂ ਕੰਪਨੀ ਤੁਹਾਡੀ ਸਾਖ ਦੀ ਪਛਾਣ ਨਹੀਂ ਕਰ ਸਕੇਗੀ।
ਤੁਸੀਂ ਉਸੇ ਪਤੇ ‘ਤੇ ਦੂਸਰਾ ਐੱਲਪੀਜੀ ਕੁਨੈਕਸ਼ਨ ਵੀ ਪ੍ਰਾਪਤ ਕਰ ਸਕਦੇ ਹੋ।ਇਸ ਦੇ ਲਈ ਤੁਹਾਨੂੰ ਆਧਾਰ ਕਾਰਡ ਤੇ ਕੁਨੈਕਸ਼ਨ ਦਸਤਾਵੇਜ਼ਾਂ ਦੀ ਇਕ ਕਾਪੀ ਵੈਰੀਫਿਕੇਸ਼ਨ ਲਈ ਗੈਸ ਏਜੰਸੀ ਨੂੰ ਦੇਣੀ ਪਵੇਗੀ।