ਫੇਸਬੁੱਕ, ਇੰਸਟਾਗ੍ਰਾਮ ਅਤੇ ਵ੍ਹਟਸਐਪ ਸੇਵਾਵਾਂ, ਜੋ ਸੋਮਵਾਰ ਰਾਤ 9 ਵਜੇ ਤੋਂ ਪਹਿਲਾਂ ਪ੍ਰਭਾਵਿਤ ਹੋਈਆਂ ਸਨ, ਮੰਗਲਵਾਰ ਸਵੇਰੇ 4 ਵਜੇ ਤੋਂ ਬਾਅਦ ਹੀ ਮੁੜ ਸ਼ੁਰੂ ਹੋ ਸਕੀਆਂ। ਫੇਸਬੁੱਕ ਨੇ ਆਪਣੀ ਸੇਵਾ ਵਿੱਚ ਵਿਘਨ ਮਾਫ਼ੀ ਮੰਗੀ ਹੈ। ਟਵੀਟ ਵਿੱਚ ਫੇਸਬੁੱਕ ਨੇ ਕਿਹਾ, ‘ਅਸੀਂ ਸਾਰੇ ਹਾਂ। ਇਸ ਦੇ ਨਾਲ ਹੀ ਵ੍ਹਟਸਐਪ ਨੇ ਕਿਹਾ ਕਿ ਇਸ ਦੀ ਸੇਵਾ ਹੌਲੀ ਅਤੇ ਸਾਵਧਾਨੀ ਨਾਲ ਸ਼ੁਰੂ ਹੋ ਰਹੀ ਹੈ।
ਵ੍ਹਟਸਐਪ, ਫੇਸਬੁੱਕ, ਇੰਸਟਾਗ੍ਰਾਮ ਰਾਤੀ 7 ਘੰਟੇ ਬੰਦ ਸਨ । ਲੋਕ ਵ੍ਹਟਸਐਪ ਸੰਦੇਸ਼ਾਂ ਦਾ ਆਦਾਨ-ਪ੍ਰਦਾਨ ਕਰਨ ਵਿਚ ਅਸਮਰੱਥ ਰਹੇ। ਇੰਸਟਾਗ੍ਰਾਮ ਅਤੇ ਫੇਸਬੁੱਕ ਵੈਬਸਾਈਟਾਂ ਵੈਬ ਬ੍ਰਾਊਜ਼ਰ ‘ਤੇ ਨਹੀਂ ਖੁੱਲ੍ਹ ਰਹੀਆਂ ਸਨ। ਟਵਿੱਟਰ ਅਤੇ ਹੋਰ ਸੋਸ਼ਲ ਮੀਡੀਆ ਵੈਬਸਾਈਟਾਂ ਦੇ ਬਹੁਤ ਸਾਰੇ ਉਪਯੋਗਕਰਤਾ ਆਊਟੇਜ਼ ਦੀ ਰਿਪੋਰਟ ਕਰ ਰਹੇ ਹਨ। 4 ਅਕਤੂਬਰ ਨੂੰ ਭਾਰਤ ਵਿਚ ਘੱਟੋ-ਘੱਟ ਰਾਤ 9.20 ਵਜੇ ਤੋਂ ਬਾਅਦ ਇਹ ਵਿਘਨ ਪਿਆ ਸੀ |
ਫੇਸਬੁੱਕ ਦੇ ਵ੍ਹਟਸਐਪ ਅਤੇ ਇੰਸਟਾਗ੍ਰਾਮ ਨੂੰ ਇਸ ਸਾਲ ਦੇ ਸ਼ੁਰੂ ਵਿਚ 19 ਮਾਰਚ ਨੂੰ ਇਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਸੀ, ਜਦੋਂ ਮੈਸੇਜਿੰਗ ਅਤੇ ਫੋਟੋ-ਸ਼ੇਅਰਿੰਗ ਐਪਸ ਨੂੰ ਭਾਰਤ ਅਤੇ ਵਿਸ਼ਵ ਦੇ ਹੋਰ ਹਿੱਸਿਆਂ ਵਿੱਚ ਭਾਰੀ ਆਊਟੇਜ਼ ਦਾ ਸਾਹਮਣਾ ਕਰਨਾ ਪਿਆ ਸੀ, ਉਸ ਸਮੇਂ ਉਪਭੋਗਤਾਵਾਂ ਨੂੰ ਤਤਕਾਲ ਮੈਸੇਜਿੰਗ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਲਾਗ ਇਨ ਕਰਨ, ਸੰਦੇਸ਼ ਭੇਜਣ ਅਤੇ ਪ੍ਰਾਪਤ ਕਰਨ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਫੇਸਬੁੱਕ ਨੇ ਕਿਹਾ ਸੀ ਕਿ ਇਸ ਦੀਆਂ ਸੇਵਾਵਾਂ ਕਈ ਮੁੱਦਿਆਂ ਨਾਲ ਪ੍ਰਭਾਵਿਤ ਹੋ ਰਹੀਆਂ ਹਨ। ਦੁਨੀਆ ਭਰ ਵਿਚ ਤਕਰੀਬਨ ਇਕ ਮਿਲੀਅਨ ਲੋਕਾਂ ਨੇ ਇਸਦੇ ਫੋਟੋ-ਸ਼ੇਅਰਿੰਗ ਐਪ ਇੰਸਟਾਗ੍ਰਾਮ ਦੇ ਨਾਲ ਸਮੱਸਿਆਵਾਂ ਦੀ ਰਿਪੋਰਟ ਕੀਤੀ ਸੀ। ਮਾਹਿਰ ਇਸ ਨੂੰ ਇਕ DNS ਸਮੱਸਿਆ ਦੇ ਰੂਪ ਵਿਚ ਰਿਪੋਰਟ ਕਰ ਰਹੇ ਹਨ।ਫੇਸਬੁੱਕ, ਵ੍ਹਟਸਐਪ ਅਤੇ ਇੰਸਟਾਗ੍ਰਾਮ ਉਪਭੋਗਤਾ ਵੀ ਯੂਕੇ ਵਿਚ ਸਮੱਸਿਆਵਾਂ ਦੀ ਰਿਪੋਰਟ ਕਰ ਰਹੇ ਹਨ। ਵਟਸਐਪ ਦੇ ਬੰਦ ਹੋਣ ਦੀ ਪਹਿਲੀ ਰਿਪੋਰਟ ਰਾਤ 8:39 ਵਜੇ ਸੀ। ਫੇਸਬੁੱਕ ਲਈ ਇਸ ਨੇ ਪਹਿਲੀ ਰਿਪੋਰਟ ਦਾ ਜ਼ਿਕਰ ਰਾਤ 8.54 ਵਜੇ ਕੀਤਾ ਹੈ।
ਯਾਦ ਰਹੇ ਕਿ ਸੋਸ਼ਲ ਸਾਈਟ ਫੇਸਬੁੱਲ ਖੋਲ੍ਹਣ ’ਤੇ ਬਫਰਿੰਗ ਹੋ ਰਹੀ ਹੈ, ਜਦੋਂਕਿ ਇੰਸਟਾਗ੍ਰਾਮ ’ਤੇ ਰੀਫ੍ਰੈਸ਼ ਕਰਨ ’ਤੇ ‘ਕੁਡ ਨਾਟ ਰੀਫ੍ਰੈਸ਼ ਫੀਡ’ ਦਾ ਮੈਸੇਜ ਆ ਰਿਹਾ ਹੈ। ਇਸ ਕਾਰਨ ਯੂਜ਼ਰਸ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਨੂੰ ਲੈ ਕੇ ਟਵਿੱਟਰ ’ਤੇ #instagramdown ਤੇ #whatsappdown ਹੈਸ਼ਟੈਗ ਟਰੈਂਡ ਕਰ ਰਿਹਾ ਹੈ। ਇਸ ’ਤੇ ਯੂਜ਼ਰਸ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਕਈ ਯੂਜ਼ਰਸ ਟਵਿੱਟਰ ’ਤੇ ਸ਼ਿਕਾਇਤ ਕਰ ਰਹੇ ਹਨ ਕਿ ਉਹ ਆਪਣੇ ਵ੍ਹਟਸਐਪ, ਫੇਸਬੁੱਕ ਅਤੇ ਇੰਸਟਾ ਅਕਾਊਂਟਸ ਤਕ ਪਹੁੰਚ ਨਹੀਂ ਬਣਾ ਪਾ ਰਹੇ। ਵ੍ਹਟਸਐਪ ਯੂਜ਼ਰਸ ਟੈਸਟ ਮੈਸੇਜ ਭੇਜ ਜਾਂ ਰਿਸੀਵ ਨਹੀਂ ਕਰ ਸਕਦੇ। ਨਾਲ ਹੀ ਵਾਇਸ ਤੇ ਵੀਡੀਓ ਕਾਲਜ਼ ਵੀ ਨਹੀਂ ਕਰ ਪਾ ਰਹੇ। ਇਸ ਤੋਂ ਪਹਿਲਾਂ 19 ਮਾਰਚ 2021 ਨੂੰ ਵੀ ਵ੍ਹਟਸਐਪ ਅਤੇ ਇੰਸਟਾਗ੍ਰਾਮ ਦੀ ਸਰਵਿਸ ਕਰੀਬ 40 ਮਿੰਟ ਲਈ ਡਾਊਨ ਹੋਈ ਸੀ। ਉਦੋਂ ਵੀ ਦੁਨੀਆ ਭਰ ਦੇ ਸਾਰੇ ਯੂਜ਼ਰਸ ਪਰੇਸ਼ਾਨ ਹੋਏ ਸਨ।