ਨਹਾਉਂਦੇ ਸਮੇਂ ਨਹਿਰ ’ਚ ਡੁੱਬਿਆ ਭਰਾ, ਪਤਾ ਲੱਗਣ ’ਤੇ ਪੁੱਜੀ ਭੈਣ ਨੇ ਵੀ ਮਾਰੀ ਛਾਲ ਤੇ ਫਿਰ ਜੋ ਹੋਇਆ ਦੇਖ ਸਭ ਦੇ ਉੱਡੇ ਹੋਸ਼

ਸ਼ੁੱਕਰਵਾਰ ਨੂੰ ਸਿੱਧਵਾਂ ਨਹਿਰ ’ਚ ਲਈਅਰ ਵੈਲੀ ਵਿਖੇ ਨਹਾਉਣ ਗਿਆ 17 ਸਾਲਾ ਦਾ ਨਾਬਾਲਗ ਮੁੰਡਾ ਪਾਣੀ ਦੇ ਤੇਜ਼ ਵਹਾਅ ਹੋਣ ਕਾਰਨ ਨਹਿਰ ’ਚ ਡੁੱਬ ਗਿਆ। ਭਰਾ ਦੇ ਡੁੱਬਣ ਦੀ ਖ਼ਬਰ ਦਾ ਪਤਾ ਲੱਗਦੇ ਹੀ ਮੌਕੇ ’ਤੇ ਪੁੱਜੀ ਭੈਣ ਨੇ ਵੀ ਨਹਿਰ ’ਚ ਛਾਲ ਮਾਰ ਦਿੱਤੀ। ਇਸ ਦੌਰਾਨ ਕੋਲ ਖੜ੍ਹੇ 3 ਨੌਜਵਾਨਾਂ ਨੇ ਕੁੜੀ ਨੂੰ ਬਚਾਉਣ ਲਈ ਨਹਿਰ ’ਚ ਛਾਲਾਂ ਮਾਰ ਦਿੱਤੀਆਂ ਤਾਂ ਇਕੱਠੇ ਹੋਏ ਲੋਕਾਂ ਨੇ ਨਹਿਰ ’ਚ ਚੁੰਨੀ ਦੀ ਰੱਸੀ ਬਣਾ ਕੇ ਸੁੱਟ ਕੇ ਸਾਰਿਆਂ ਨੂੰ ਡੁੱਬਣ ਤੋਂ ਬਚਾਇਆ।

ਉਥੇ ਦੂਜੇ ਪਾਸੇ ਦੇਰ ਰਾਤ ਸਮਾਚਾਰ ਲਿਖੇ ਜਾਣ ਤੱਕ ਮੁੰਡੇ ਦਾ ਕੁਝ ਪਤਾ ਨਹੀਂ ਲੱਗ ਸਕਿਆ ਸੀ। ਪੁਲਸ ਦੀਆਂ ਟੀਮਾਂ ਗੋਤਾਖੋਰਾਂ ਦੀ ਮਦਦ ਨਾਲ ਸੰਦੀਪ ਦੀ ਭਾਲ ਕਰ ਰਹੀਆਂ ਸਨ। ਡਵੀਜ਼ਨ ਨੰ. 5 ਦੇ ਏ. ਐੱਸ. ਆਈ. ਲਖਵਿੰਦਰ ਸਿੰਘ ਅਨੁਸਾਰ ਨਾਬਾਲਗ ਦੀ ਪਛਾਣ ਮਨਦੀਪ ਸ਼ਰਮਾ ਨਿਵਾਸੀ ਬੀ. ਆਰ. ਐੱਸ. ਨਗਰ ਦੇ ਰੂਪ ’ਚ ਹੋਈ ਹੈ।

ਪੁਲਸ ਨੂੰ ਦਿੱਤੇ ਬਿਆਨ ’ਚ ਜਾਣਕਾਰੀ ਰਾਜੇਸ਼ ਨੇ ਦੱਸਿਆ ਕਿ ਸੰਦੀਪ ਉਨ੍ਹਾਂ ਦੇ ਬੇਟੇ ਅੰਕੁਰ ਦਾ ਦੋਸਤ ਹੈ। ਦੁਪਹਿਰ ਨੂੰ ਅੰਕੁਰ ਕਿਸੇ ਕੰਮ ਦੇ ਕਾਰਨ ਬੈਂਕ ਜਾ ਰਿਹਾ ਸੀ ਤਾਂ ਸੰਦੀਪ ਵੀ ਨਾਲ ਚਲਾ ਗਿਆ। ਰਸਤੇ ’ਚ ਕਿਸੇ ਕੰਮ ਕਾਰਨ ਅੰਕੁਰ ਸੁਵਿਧਾ ਕੇਂਦਰ ’ਤੇ ਰੁਕ ਗਿਆ, ਉਥੇ ਮਨਦੀਪ ਦੇ ਪਿਤਾ ਵਰਿੰਦਰ ਸ਼ਰਮਾ ਦਾ ਡੈੱਥ ਸਰਟੀਫਿਕੇਟ ਲੈਣਾ ਸੀ, ਜਿਸ ਦਾ ਕੁਝ ਮਹੀਨੇ ਪਹਿਲਾਂ ਦਿਹਾਂਤ ਹੋਇਆ ਸੀ।

ਡੈੱਥ ਸਰਟੀਫਿਕੇਟ ਨਾ ਮਿਲਣ ਕਾਰਨ ਦੁਪਹਿਰ ਨੂੰ ਦੋਵੇਂ ਨਹਿਰ ਵੱਲ ਚੱਲ ਪਏ ਤਾਂ ਤਦ ਮਨਦੀਪ ਕੱਪੜੇ ਉਤਾਰ ਕੇ ਨਹਾਉਣ ਚਲਾ ਗਿਆ, ਜਦਕਿ ਅੰਕੁਰ ਨੇ ਨਹਾਉਣ ਤੋਂ ਇਨਕਾਰ ਕਰ ਦਿੱਤਾ।ਨਹਾਉਂਦੇ ਸਮੇਂ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਮਨਦੀਪ ਦੇ ਹੱਥ ਵਿਚੋਂ ਨਹਿਰ ਕਿਨਾਰੇ ਬਣੀਆਂ ਪੌੜੀਆਂ ’ਤੇ ਬੰਨ੍ਹੀ ਰੱਸੀ ਛੁੱਟ ਗਈ, ਜਿਸ ਕਾਰਨ ਉਹ ਪਾਣੀ ’ਚ ਡੁੱਬ ਗਿਆ। ਪਤਾ ਲੱਗਦੇ ਹੀ ਮਾਂ ਅਤੇ ਭੈਣ ਲਕਸ਼ਮੀ ਜਾਨ ਪਛਾਣ ਦੇ ਲੋਕਾਂ ਨਾਲ ਮੌਕੇ ’ਤੇ ਪੁੱਜ ਗਈਆਂ, ਜਿੱਥੇ ਭੈਣ ਨੇ ਵੀ ਨਹਿਰ ’ਚ ਛਾਲ ਮਾਰ ਦਿੱਤੀ। ਸੰਦੀਪ ਦੀ ਮਾਂ ਲੋਕਾਂ ਦੇ ਘਰਾਂ ’ਚ ਸਾਫ-ਸਫਾਈ ਦਾ ਕੰਮ ਕਰਦੀਆਂ ਹਨ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ

Leave a Reply

Your email address will not be published.