ਲਖੀਮਪੁਰ ਕਾਂਡ ਚ’ ਗ੍ਰਿਫ਼ਤਾਰ ਕੀਤੇ ਮੰਤਰੀ ਦੇ ਮੁੰਡੇ ਆਸ਼ੀਸ਼ ਮਿਸ਼ਰਾ ਬਾਰੇ ਹੁਣ ਆਈ ਇਹ ਵੱਡੀ ਖ਼ਬਰ

ਹੁਣ ਤਕ ਪੁਲਿਸ ਦੀ ਨਜ਼ਰ ਤੋਂ ਬਚਦੇ ਰਹੇ ਲਖੀਮਪੁਰ ਖੀਰੀ ਕਾਂਡ ਦੇ ਮੁੱਖ ਮੁਲਜ਼ਮ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਕੁਮਾਰ ਮਿਸ਼ਰਾ ਟੇਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ‘ਮੋਨੂੰ’ ਸ਼ਨਿਚਰਵਾਰ ਨੂੰ ਲੰਮੀ ਪੁੱਛਗਿੱਛ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਨੇ ਉਸ ਨੂੰ ਹਿਰਾਸਤ ’ਚ ਲੈ ਕੇ ਕਰੀਬ 11 ਘੰਟੇ ਤਕ ਪੁੱਛਗਿੱਛ ਕੀਤੀ। ਰਾਤ 10:50 ਵਜੇ ਐੱਸਆਈਟੀ ਦੇ ਮੁਖੀ ਡੀਆਈਜੀ ਉਪੇਂਦਰ ਅਗਰਵਾਲ ਨੇ ਪੁਲਿਸ ਲਾਈਨ ’ਚ ਮੀਡੀਆ ਨੂੰ ਦੱਸਿਆ ਕਿ ਨਾਨ-ਕਾਪਰੇਟ ਦੇ ਦੋਸ਼ ’ਚ ਕੇਂਦਰੀ ਮੰਤਰੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਮੋਨੂੰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇੰਨਾ ਕਹਿ ਕੇ ਇਕ ਵਾਰ ਫਿਰ ਡੀਆਈਜੀ ਉਪੇਂਦਰ ਅਗਰਵਾਲ ਕ੍ਰਾਈਮ ਬ੍ਰਾਂਚ ਦੇ ਦਫ਼ਤਰ ’ਚ ਚਲੇ ਗਏ ਤੇ ਦਰਵਾਜ਼ਾ ਬੰਦ ਕਰ ਲਿਆ। ਮੰਨਿਆ ਜਾ ਰਿਹਾ ਹੈ ਕਿ ਹੁਣ ਮੋਨੂੰ ਮਿਸ਼ਰਾ ਨੂੰ ਜੇਲ੍ਹ ਭੇਜਣ ਦੀ ਤਿਆਰੀ ਕਰ ਲਈ ਗਈ ਹੈ। ਕਿਸੇ ਵੀ ਸਮੇਂ ਉਸ ਨੂੰ ਉੱਥੋਂ ਕੱਢ ਕੇ ਜੇਲ੍ਹ ਭੇਜਿਆ ਜਾ ਸਕਦਾ ਹੈ।

ਜ਼ਿਕਰਯੋਗ ਹੈ ਕਿ ਤਿਕੁਨੀਆ ’ਚ ਤਿੰਨ ਅਕਤੂਬਰ ਨੂੰ ਹੋਈ ਕਿਸਾਨਾਂ ਦੀ ਮੌਤ ਮਾਮਲੇ ’ਚ ਆਸ਼ੀਸ਼ ਮਿਸ਼ਰਾ ਮੁਲਜ਼ਮ ਹੈ। ਪੁਲਿਸ ਨੇ ਵੀਰਵਾਰ ਨੂੰ ਉਸ ਦੀ ਰਿਹਾਇਸ਼ ’ਤੇ ਨੋਟਿਸ ਚਿਪਕਾ ਕੇ ਸ਼ੁੱਕਰਵਾਰ ਸਵੇਰੇ 10 ਵਜੇ ਤਕ ਹਾਜ਼ਰ ਹੋਣ ਲਈ ਕਿਹਾ ਸੀ, ਪਰ ਉਹ ਨਹੀਂ ਆਇਆ ਸੀ। ਸ਼ੁੱਕਰਵਾਰ ਨੂੰ ਪੁਲਿਸ ਨੇ ਦੁਬਾਰਾ ਸੰਮਨ ਚਿਪਕਾ ਕੇ ਸ਼ਨਿੱਚਰਵਾਰ ਦਿਨੇ 11 ਵਜੇ ਪੇਸ਼ ਹੋਣ ਲਈ ਕਿਹਾ ਸੀ ਪਰ, ਇਸ ਤੋਂ 20 ਮਿੰਟ ਪਹਿਲਾਂ ਹੀ ਉਹ ਮੂੰਹ ’ਤੇ ਰੁਮਾਲ ਬੰਨ੍ਹ ਕੇ ਨੀਲੇ ਰੰਗ ਦੀ ਸਕੂਟੀ ਰਾਹੀਂ ਕ੍ਰਾਈਮ ਬ੍ਰਾਂਚ ਦੇ ਦਫ਼ਤਰ ਜਾ ਪਹੁੰਚਿਆ। ਉੱਥੇ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਪੁਲਿਸ ਹੈੱਡ ਕੁਆਰਟਰ ਦੇ ਡੀਆਈਜੀ ਉਪੇਂਦਰ ਅਗਰਵਾਲ ਨੇ ਉਸ ਤੋਂ ਇਕ ਤੋਂ ਬਾਅਦ ਇਕ ਕਈ ਸਵਾਲ ਪੁੱਛੇ। ਜਾਂਚ ਟੀਮ ਨੇ ਆਪਣੇ ਸਵਾਲਾਂ ਦੀ ਸੂਚੀ ਪਹਿਲਾਂ ਹੀ ਤਿਆਰ ਕਰ ਰੱਖੀ ਸੀ। ਕੁਝ ਸਵਾਲ ਆਸ਼ੀਸ਼ ਵੱਲੋਂ ਉਪਲੱਬਧ ਕਰਵਾਏ ਗਏ ਸਬੂਤਾਂ ਸਬੰਧੀ ਵੀ ਪੁੱਛੇ ਗਏ।

ਆਸ਼ੀਸ਼ ਦੇ ਪੇਸ਼ ਹੁੰਦਿਆਂ ਹੀ ਸਿੱਧੂ ਨੇ ਖ਼ਤਮ ਕੀਤੀ ਭੁੱਖ ਹੜਤਾਲ, ਹਿੰਸਾ ’ਚ ਮਾਰੇ ਗਏ ਪੱਤਰਕਾਰ ਦੀ ਬੇਟੀ ਦੇ ਹੱਥੋਂ ਪੀਤਾ ਦੁੱਧ, ਖਿਚਵਾਈ ਸੈਲਫੀ
ਸੂਤਰਾਂ ਅਨੁਸਾਰ, ਆਸ਼ੀਸ਼ ਨੇ ਘਟਨਾ ਦੌਰਾਨ ਖ਼ੁਦ ਦੀ ਪਿੰਡ ’ਚ ਮੌਜ਼ੂਦਗੀ ਦੇ ਵੀਡੀਓ ਆਦਿ ਦਿੱਤੇ ਹਨ। ਕਈ ਦਲੀਲਾਂ ਵੀ ਰੱਖੀਆਂ। ਪਤਾ ਇਹ ਵੀ ਲੱਗਿਆ ਹੈ ਕਿ ਮੋਨੂੰ ਦੇ ਪੱਖ ’ਚ ਕਰੀਬ 10 ਲੋਕਾਂ ਨੇ ਬਿਆਨ ਹਲਫ਼ੀਆ ਦੇ ਕੇ ਦੱਸਿਆ ਕਿ ਉਹ ਘਟਨਾ ਦੇ ਸਮੇਂ ਬਨਵੀਰਪੁਰ ਪਿੰਡ ’ਚ ਹੀ ਸੀ। ਐੱਸਪੀ ਵਿਜੈ ਢੁੱਲ ਅਤੇ ਏਐੱਸਪੀ ਅਰੁਣ ਕੁਮਾਰ ਸਿੰਘ ਨੇ ਵੀ ਆਸ਼ੀਸ਼ ਨੂੰ ਸਵਾਲ ਕੀਤੇ। ਐੱਸਪੀ ਵਿਜੈ ਢੁੱਲ ਦੋ ਵਾਰ ਬਾਹਰ ਨਿਕਲੇ ਤਾਂ ਮੀਡੀਆ ਨੇ ਉਨ੍ਹਾਂ ਨੂੰ ਘੇਰਿਆ, ਪਰ ਉਨ੍ਹਾਂ ਨੇ ਕੋਈ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।

ਇਲਾਹਾਬਾਦ ਹਾਈ ਕੋਰਟ ਨੇ ਕਿਹਾ – ਰਾਮ ਦੇ ਬਿਨਾਂ ਭਾਰਤ ਅਧੂਰਾ, ਜਾਣੋ ਕਿਸ ਮਾਮਲੇ ‘ਚ ਕੋਰਟ ਨੇ ਕਹੀ ਇਹ ਗੱਲ
ਦੱਸਿਆ ਜਾਂਦਾ ਹੈ ਕਿ ਜਿਸ ਸਕੂਟੀ ’ਤੇ ਆਸ਼ੀਸ਼ ਪੁਲਿਸ ਲਾਈਨ ਪਹੁੰਚਿਆ, ਉਸ ’ਤੇ ਸਵਾਰ ਹੋ ਕੇ ਕੁਝ ਦੇਰ ਪਹਿਲਾਂ ਹੀ ਸਦਰ ਵਿਧਾਇਕ ਯੋਗੇਸ਼ ਵਰਮਾ ਇਕੱਲੇ ਨਿਕਲੇ ਸਨ, ਪਰ ਬਾਅਦ ’ਚ ਇਹ ਸਕੂਟੀ ਜਦੋਂ ਪੁਲਿਸ ਲਾਈਨ ਪਹੁੰਚੀ ਤਾਂ ਇਸ ’ਤੇ ਆਸ਼ੀਸ਼ ਨੂੰ ਵੇਖਿਆ ਗਿਆ। ਮੋਨੂੰ ਜਦੋਂ ਕ੍ਰਾਈਮ ਬ੍ਰਾਂਚ ਦੇ ਦਫ਼ਤਰ ਪਹੁੰਚਿਆ ਤਾਂ ਉਸ ਦੇ ਨਾਲ ਸਾਂਸਦ ਨੁਮਾਇੰਦਾ ਅਰਵਿੰਦ ਕੁਮਾਰ ਸਿੰਘ ਸੰਜੈ, ਸਦਰ ਵਿਧਾਇਕ ਯੋਗੇਸ਼ ਵਰਮਾ ਤੇ ਦੋ ਵਕੀਲ ਵੀ ਨਾਲ ਸਨ।

ਸਾਂਸਦ ਦੇ ਫ਼ਤਰ ’ਤੇ ਰਿਹਾ ਹਮਾਇਤੀਆਂ ਦਾ ਇਕੱਠ : ਆਸ਼ੀਸ਼ ਤੋਂ ਪੁਲਿਸ ਦੀ ਪੁੱਛਗਿਛ ਦੌਰਾਨ ਉਸ ਦੇ ਪਿਤਾ ਖੀਰੀ ਦੇ ਸਾਂਸਦ ਅਜੈ ਮਿਸ਼ਰਾ ਦੇ ਦਫ਼ਤਰ ’ਤੇ ਹਮਾਇਤੀਆਂ ਦਾ ਇਕੱਠ ਰਿਹਾ। ਇਸ ਦੌਰਾਨ ਹਮਾਇਤੀਆਂ ਨੇ ਨਾਅਰੇ ਵੀ ਲਾਏ। ਸਾਂਸਦ ਨੇ ਨਾਅਰੇਬਾਜ਼ੀ ਕਰ ਕੇ ਰਹੇ ਹਮਾਇਤੀਆਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ। ਅਜੈ ਮਿਸ਼ਰਾ ਨੇ ਕਿਹਾ ਕਿ ਉਨ੍ਹਾਂ ਨੂੰ ਕਾਨੂੰਨ ’ਤੇ ਪੂਰਾ ਭਰੋਸਾ ਹੈ। ਉਨ੍ਹਾਂ ਦੇ ਸੰਸਦੀ ਦਫ਼ਤਰ ਤੋਂ ਪੁਲਿਸ ਲਾਈਨਜ਼ ਸਥਿਤ ਕ੍ਰਾਈਮ ਬ੍ਰਾਂਚ ਸਿਰਫ਼ 200 ਮੀਟਰ ਦੀ ਦੂਰੀ ’ਤੇ ਹੈ।

Leave a Reply

Your email address will not be published.