15 ਸਾਲ ਤੋਂ ਵੱਧ ਪੁਰਾਣੀਆਂ ਗੱਡੀਆਂ ਨੂੰ ਕੇਂਦਰੀ ਸੜਕ ਮੰਤਰੀ ਨੇ ਦਿੱਤੀ ਵੱਡੀ ਰਾਹਤ-ਲੱਗਣਗੀਆਂ ਮੌਜ਼ਾਂ

ਕੇਂਦਰੀ ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ 15 ਸਾਲ ਤੋਂ ਵੱਧ ਪੁਰਾਣੀਆਂ ਕਾਰਾਂ ਵਾਲਿਆਂ ਨੂੰ ਵੱਡੀ ਰਾਹਤ ਦਿੱਤੀ ਹੈ। ਤਾਜ਼ਾ ਨੋਟੀਫਿਕੇਸ਼ਨ ਅਨੁਸਾਰ ਹੁਣ ਦਿੱਲੀ-ਐਨਸੀਆਰ ਵਿੱਚ 15 ਸਾਲ ਤੋਂ ਵੱਧ ਪੁਰਾਣੀ ਕਾਰ ਚਲਾਉਣ ’ਤੇ ਚਲਾਨ ਨਹੀਂ ਕੀਤੇ ਜਾਣਗੇ। ਇਸ ਨਾਲ ਦਿੱਲੀ, ਉੱਤਰ ਪ੍ਰਦੇਸ਼ ਤੇ ਹਰਿਆਣਾ ਦੇ ਦਰਜਨ ਸ਼ਹਿਰਾਂ ਦੇ ਲੋਕਾਂ ਨੂੰ ਰਾਹਤ ਮਿਲੀ ਹੈ।

ਕੇਂਦਰੀ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਅਪਰੈਲ 2022 ਤੋਂ ਵਾਹਨ ਮਾਲਕਾਂ ਨੂੰ 15 ਸਾਲ ਤੋਂ ਪੁਰਾਣੀਆਂ ਕਾਰਾਂ ਦੀ ਰਜਿਸਟ੍ਰੇਸ਼ਨ ਦੇ ਨਵੀਨੀਕਰਨ ਲਈ 5,000 ਰੁਪਏ ਅਦਾ ਕਰਨੇ ਪੈਣਗੇ। ਇਸ ਤੋਂ ਬਾਅਦ ਉਨ੍ਹਾਂ ਦਾ ਚਲਾਨ ਨਹੀਂ ਕੀਤਾ ਜਾਵੇਗਾ। ਹਾਲਾਂਕਿ, 5000 ਰੁਪਏ ਇਸ ਸਮੇਂ ਭੁਗਤਾਨ ਕੀਤੀ ਜਾਂਦੀ ਰਕਮ ਨਾਲੋਂ ਜ਼ਿਆਦਾ ਹਨ।

ਕੇਂਦਰ ਸਰਕਾਰ ਨੇ ਅਜਿਹੇ ਵਾਹਨ ਮਾਲਕਾਂ ਤੇ ਡਰਾਈਵਰਾਂ ਨੂੰ ਵੱਡੀ ਰਾਹਤ ਦਿੱਤੀ ਹੈ ਜਿਨ੍ਹਾਂ ਦੇ ਵਾਹਨ 15 ਸਾਲ ਪੁਰਾਣੇ ਹਨ। ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਦੇ ਨੋਟੀਫਿਕੇਸ਼ਨ ਅਨੁਸਾਰ ਹੁਣ ਦਿੱਲੀ-ਐਨਸੀਆਰ ਵਿੱਚ 15 ਸਾਲ ਤੋਂ ਵੱਧ ਪੁਰਾਣੀ ਕਾਰ ਚਲਾਉਣ ’ਤੇ ਚਲਾਨ ਨਹੀਂ ਕੀਤੇ ਜਾਣਗੇ।ਦਿੱਲੀ ਵਿੱਚ 15 ਸਾਲ ਪੁਰਾਣੇ ਪੈਟਰੋਲ ਵਾਹਨਾਂ ਤੇ 10 ਸਾਲ ਪੁਰਾਣੇ ਡੀਜ਼ਲ ਵਾਹਨਾਂ ਉੱਤੇ 10,000 ਰੁਪਏ ਦਾ ਚਲਾਨ ਕੀਤਾ ਜਾ ਰਿਹਾ ਹੈ। ਇਹ ਨਵਾਂ ਨਿਯਮ ਪਿਛਲੇ ਕੁਝ ਮਹੀਨਿਆਂ ਤੋਂ ਦਿੱਲੀ ਦੀਆਂ ਸੜਕਾਂ ’ਤੇ ਲਾਗੂ ਹੈ।

ਮੰਤਰਾਲੇ ਨੇ ਪੁਰਾਣੇ ਵਾਹਨਾਂ ਦੀ ਰਜਿਸਟ੍ਰੇਸ਼ਨ ਦੇ ਪ੍ਰਮਾਣ ਪੱਤਰ ਦੇ ਨਵੀਨੀਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਹ ਨਵਾਂ ਨਿਯਮ ਆਟੋਮੋਬਾਈਲ ਸਕ੍ਰੈਪ ਨੀਤੀ ਲਾਗੂ ਕਰਨ ਦੀ ਯੋਜਨਾ ਦਾ ਹਿੱਸਾ ਹੈ ਜਿਸ ਨੂੰ ਰਾਜਧਾਨੀ ਦਿੱਲੀ ਵਿੱਚ ਵੀ ਲਾਗੂ ਕੀਤਾ ਗਿਆ ਹੈ।ਇਹ ਅਪਰੈਲ 2022 ਤੋਂ ਲਾਗੂ ਹੋਵੇਗੀ। ਦੇਰੀ ਨਾਲ ਪ੍ਰਤੀ ਦਿਨ 50 ਰੁਪਏ ਦੀ ਵਾਧੂ ਫੀਸ ਆਵੇਗੀ। ਇਹ ਫੀਸ ਫਿਟਨੈੱਸ ਸਰਟੀਫਿਕੇਟ ਦੀ ਸਮਾਪਤੀ ਤੋਂ ਬਾਅਦ ਗਿਣੀ ਜਾਵੇਗੀ। ਵਪਾਰਕ ਵਾਹਨਾਂ ਦੇ ਮਾਲਕਾਂ ਨੂੰ ਪਹਿਲਾਂ ਨਾਲੋਂ ਲਗਪਗ 8 ਗੁਣਾ ਜ਼ਿਆਦਾ ਫੀਸ ਦੇਣੀ ਪਵੇਗੀ।

ਇਨ੍ਹਾਂ ਵਾਹਨਾਂ ‘ਤੇ ਇੰਨੀ ਵਧੇਗੀ ਫੀਸ – ਪੁਰਾਣੀ ਮੋਟਰਸਾਈਕਲ : ਦੋ-ਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਦੇ ਨਵੀਨੀਕਰਨ ਦੀ ਫੀਸ 300 ਰੁਪਏ ਦੀ ਬਜਾਏ 1000 ਰੁਪਏ ਹੋਵੇਗੀ।

ਦਰਾਮਦ ਕੀਤੀਆਂ ਬਾਈਕ ਤੇ ਕਾਰਾਂ: ਅਜਿਹੀਆਂ ਬਾਈਕਾਂ ਦੀ ਰਜਿਸਟ੍ਰੇਸ਼ਨ ਦੇ ਨਵੀਨੀਕਰਣ ਲਈ 10,000 ਰੁਪਏ ਤੇ ਕਾਰਾਂ ਲਈ 40,000 ਰੁਪਏ ਲੱਗਣਗੇ।

ਬੱਸ-ਟਰੱਕ ਫਿਟਨੈਸ: 1500 ਰੁਪਏ ਦੀ ਬਜਾਏ ਇਸ ਦੀ ਕੀਮਤ 12,500 ਰੁਪਏ ਹੋਵੇਗੀ।

ਨਵੀਨੀਕਰਣ ‘ਚ ਦੇਰੀ: ਪ੍ਰਾਈਵੇਟ ਵਾਹਨਾਂ ਦੀ ਰਜਿਸਟ੍ਰੇਸ਼ਨ ਦੇ ਨਵੀਨੀਕਰਨ ‘ਚ ਦੇਰੀ ਨਾਲ 300 ਰੁਪਏ ਪ੍ਰਤੀ ਮਹੀਨਾ ਜੁਰਮਾਨਾ ਹੋਵੇਗਾ।

ਵਪਾਰਕ ਵਾਹਨ: ਅਜਿਹੇ ਵਾਹਨਾਂ ਦੀ ਰਜਿਸਟ੍ਰੇਸ਼ਨ ਦੇ ਨਵੀਨੀਕਰਨ ‘ਚ ਦੇਰੀ ਨਾਲ 500 ਰੁਪਏ ਦਾ ਜੁਰਮਾਨਾ ਲੱਗੇਗਾ।

ਫਿਟਨੈਸ ਸਰਟੀਫਿਕੇਟ ‘ਚ ਦੇਰੀ: ਨਵੀਨੀਕਰਣ ‘ਚ ਦੇਰੀ ਨਾਲ ਪ੍ਰਤੀ ਦਿਨ 50 ਰੁਪਏ ਦਾ ਜੁਰਮਾਨਾ ਲੱਗੇਗਾ।

ਸਮਾਰਟ ਕਾਰਡ ਲੈਣ ‘ਤੇ 200 ਰੁਪਏ ਵਾਧੂ – ਨੋਟੀਫਿਕੇਸ਼ਨ ਦੇ ਅਨੁਸਾਰ ਇਨ੍ਹਾਂ ਨਿਯਮਾਂ ਨੂੰ ਕੇਂਦਰੀ ਮੋਟਰ ਵਾਹਨ (23 ਵਾਂ ਸੋਧ) ਨਿਯਮ 2021 ਕਿਹਾ ਜਾਵੇਗਾ। ਇਨ੍ਹਾਂ ਨੂੰ 1 ਅਪ੍ਰੈਲ 2022 ਤੋਂ ਲਾਗੂ ਮੰਨਿਆ ਜਾਵੇਗਾ। ਜੇਕਰ ਰਜਿਸਟ੍ਰੇਸ਼ਨ ਕਾਰਡ ਸਮਾਰਟ ਕਾਰਡ ਵਰਗਾ ਹੈ ਤਾਂ 200 ਰੁਪਏ ਵਾਧੂ ਲਏ ਜਾਣਗੇ।

Leave a Reply

Your email address will not be published.