ਮੋਦੀ ਸਰਕਾਰ ਨੇ ਖੁਸ਼ ਕਰਤੇ ਕਿਸਾਨ-ਇਹਨਾਂ ਕਿਸਾਨਾਂ ਨੂੰ ਮਿਲੇਗੀ ਏਨੇ ਹਜ਼ਾਰ ਮਹੀਨਾ ਪੈਨਸ਼ਨ

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਦੇਸ਼ ਦੇ ਕਿਸਾਨਾਂ ਲਈ ਕਈ ਵੱਡੀਆਂ ਯੋਜਨਾਵਾਂ (Farmers Schemes) ਦੀ ਸ਼ੁਰੂਆਤ ਕੀਤੀ ਹੈ ਜਿਨ੍ਹਾਂ ਨਾਲ ਉਨ੍ਹਾਂ ਦੀ ਆਰਥਿਕ ਸਥਿਤੀ ‘ਚ ਕਾਫੀ ਸੁਧਾਰ ਆਇਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਖੇਤੀ ਨਾਲ ਜੁੜੀਆਂ ਸਾਰੀਆਂ ਪਰੇਸ਼ਾਨੀਆਂ ਤੋਂ ਵੀ ਨਿਜਾਤ ਮਿਲੇਗੀ। ਉੱਥੇ ਹੀ ਕੇਂਦਰ ਸਰਕਾਰ (Central Government) ਨੇ ਕਿਸਾਨਾਂ ਲਈ ਪੈਨਸ਼ਨ ਪਲਾਨ ਯੋਜਨਾ (Farmers Pension Scheme) ਦੀ ਸ਼ੁਰੂਆਤ ਕੀਤੀ ਹੈ।ਇਸ ਯੋਜਨਾ ਨੂੰ ਕਿਸਾਨ ਮਾਨਧਨ ਯੋਜਨਾ (Kisan Maan Dhan Yojana) ਦਾ ਨਾਂ ਦਿੱਤਾ ਗਿਆ ਹੈ। ਸਰਕਾਰ ਦੀ Pradhan Mantri Kisan Maan Dhan Yojana ਤਹਿਤ ਦੇਸ਼ ਦੇ ਸਾਰੇ ਛੋਟੇ ਅਤੇ ਦਰਮਿਆਨੇ ਕਿਸਾਨਾਂ ਨੂੰ ਬੁਢਾਪੇ ‘ਚ ਸਹੀ ਤਰੀਕੇ ਨਾਲ ਜੀਵਨ ਗੁਜ਼ਾਰਨ ਲਈ ਸਰਕਾਰ ਵੱਲੋਂ ਪੈਨਸ਼ਨ ਦਿੱਤੀ ਜਾਂਦੀ ਹੈ। ਨਾਲ ਹੀ ਇਸ ਯੋਜਨਾ ਦੀ ਸ਼ੁਰੂਆਤ Central Government ਵੱਲੋਂ ਸਾਲ 2019 ‘ਚ ਸ਼ੁਰੂ ਕੀਤੀ ਗਈ ਸੀ। ਇਸ Kisan Maan Dhan Scheme ਤਹਿਤ ਦੇਸ਼ ਦੇ ਛੋਟੇ ਅਤੇ ਦਰਮਿਆਨ ਕਿਸਾਨਾਂ ਨੂੰ 60 ਸਾਲ ਦੀ ਉਮਰ ਪੂਰੀ ਹੋਣ ‘ਤੇ ਹਰ ਮਹੀਨੇ 3,000 ਰੁਪਏ ਦੀ ਪੈਨਸ਼ਨ ਧਨ ਰਾਸ਼ੀ ਆਰਥਿਕ ਮਦਦ ਦਿੱਤੀ ਜਾਂਦੀ ਹੈ।

ਹਰ ਮਹੀਨੇ ਦਿੱਤੇ ਜਾਂਦੇ ਹਨ 3,000 ਰੁਪਏ – ਸਰਕਾਰ ਦੀ ਇਸ ਪੀਐੱਮ ਕਿਸਾਨ ਮਾਨ ਧਨ ਯੋਜਨਾ ਨੂੰ ਕਿਸਾਨ ਪੈਨਸ਼ਨ ਯੋਜਨਾ (Kisan Pension Scheme) ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਕਿਸਾਨ ਪੈਨਸ਼ਨ ਯੋਜਨਾ ਤਹਿਤ ਅਪਲਾਈ ਕਰਨ ਵਾਲੇ ਲਾਭ ਪਾਤਰੀਆਂ ਦੀ ਉਮਰ 18 ਤੋਂ ਲੈ ਕੇ 40 ਸਾਲ ਤਕ ਹੋਣੀ ਚਾਹੀਦੀ ਹੈ। ਨਾਲ ਹੀ ਕੇਂਦਰ ਸਰਕਾਰ ਦਾ ਟੀਚਾ ਹੈ ਸਾਲ 2022 ਤਕ ਯੋਜਨਾ ਤਹਿਤ ਤਕਰੀਬਨ 5 ਕਰੋੜ ਛੋਟੇ ਤੇ ਸਰਹੱਦੀ ਕਿਸਾਨਾਂ ਨੂੰ ਸ਼ਾਮਲ ਕੀਤਾ ਜਾਵੇ।ਇਸ Pradhan Mantri Kisan Maan Dhan Yojana ਦਾ ਲਾਭ ਉਨ੍ਹਾਂ ਲਾਭਪਾਤਰੀਆਂ ਨੂੰ ਵੀ ਦਿੱਤਾ ਜਾਵੇਗਾ ਜਿਸ ਕੋਲ 2 ਹੈਕਟੇਅਰ ਜਾਂ ਇਸ ਤੋਂ ਘੱਟ ਖੇਤੀ ਦੀ ਜ਼ਮੀਨ ਹੋਵੇਗੀ। ਉੱਥੇ ਹੀ ਇਸ ਯੋਜਨਾ ਤਹਿਤ ਜੇਕਰ ਲਾਭ ਹੋਣ ਵਾਲੇ ਲਾਭਪਾਤਰੀ ਦੀ ਕਿਸੇ ਕਾਰਨ ਮੌਤ ਹੋ ਜਾਂਦੀ ਹੈ ਤਾਂ ਲਾਭਪਾਤਰੀ ਦੀ ਪਤਨੀ ਨੂੰ ਹਰ ਮਹੀਨੇ 1500 ਰੁਪਏ ਦਿੱਤੇ ਜਾਣਗੇ।

ਪ੍ਰੀਮੀਅਮ ਦਾ ਭੁਗਤਾਨ -ਸਰਕਾਰ ਦੀ ਇਸ ਕਿਸਾਨ ਪੈਨਸ਼ਨ ਯੋਜਨਾ (Farmers Pension Scheme) ਤਹਿਤ ਅਪਲਾਈ ਕਰਨ ਵਾਲੇ ਲਾਭ ਪਾਤਰੀਆਂ ਨੂੰ ਹਰ ਮਹੀਨੇ ਪ੍ਰੀਮੀਅਮ ਵੀ ਦੇਣਾ ਪਵੇਗਾ। ਨਾਲ ਹੀ 18 ਸਾਲ ਦੀ ਉਮਰ ਵਾਲੇ ਲਾਭਪਾਤਰੀਆਂ ਨੂੰ ਹਰ ਮਹੀਨੇ 55 ਰੁਪਏ ਦੇ ਪ੍ਰੀਮੀਅਮ ਦਾ ਭੁਗਤਾਨ ਕਰਨਾ ਪਵੇਗਾ ਤੇ 40 ਸਾਲ ਦੀ ਉਮਰ ਵਾਲੇ ਲਾਭਪਾਤਰੀਆਂ ਨੂੰ 200 ਰੁਪਏ ਪ੍ਰੀਮੀਅਮ ਦਾ ਭੁਗਤਾਨ ਕਰਨਾ ਪਵੇਗਾ। ਇਸ ਤੋਂ ਬਾਅਦ ਕੇਂਦਰ ਦੀ ਇਸ ਯੋਜਨਾ ਦਾ ਲਾਭ 60 ਦੀ ਉਮਰ ਪੂਰੀ ਹੋਣ ‘ਤੇ ਉਠਾ ਸਕਣਗੇ! ਪ੍ਰਧਾਨ ਮੰਤਰੀ ਕਿਸਾਨ ਮਾਨਧਨ ਯੋਜਨਾ (Pradhan Mantri Kisan Maan Dhan Yojana) ਤਹਿਤ ਲਾਭਪਾਤਰੀ ਦਾ ਬੈਂਕ ਅਕਾਊਂਟ (Bank Account) ਹੋਣਾ ਚਾਹੀਦੈ ਤੇ ਬੈਂਕ ਅਕਾਊਂਟ Aadhaar Card ਨਾਲ ਲਿੰਕ ਹੋਣਾ ਚਾਹੀਦਾ ਹੈ। ਯੋਜਨਾ ਤਹਿਤ ਬੁਢਾਪੇ ‘ਚ ਦਿੱਤੀ ਜਾਣ ਵਾਲੀ ਧਨ ਰਾਸ਼ੀ ਸਿੱਧੀ ਲਾਭਪਾਤਰੀ ਦੇ ਬੈਂਕ ਖਾਤੇ ‘ਚ ਪਹੁੰਚਾ ਦਿੱਤੀ ਜਾਵੇਗੀ।

ਯੋਜਨਾ ਦਾ ਉਦੇਸ਼ – ਦੇਸ਼ ਦੇ ਕਿਸਾਨਾਂ ਲਈ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੀ ਗਈ ਇਸ ਯੋਜਨਾ (PMKMY) ਦਾ ਮੁੱਖ ਉਦੇਸ਼ ਦੇਸ਼ ਦੇ ਛੋਟੇ ਅਤੇ ਦਰਮਿਆਨੇ ਕਿਸਾਨਾਂ ਨੂੰ ਸਰਕਾਰ ਵੱਲੋਂ 60 ਸਾਲ ਦੀ ਉਮਰ ਤੋਂ ਬਾਅਦ ਆਰਥਿਕ ਤੌਰ ‘ਤੇ ਮਜ਼ਬੂਤ ਕਰਨਾ ਹੈ ਜਿਸ ਨਾਲ ਉਨ੍ਹਾਂ ਨੂੰ ਕਿਸੇ ਅੱਗੇ ਪੈਸੇ ਲਈ ਝੁਕਣ ਦੀ ਲੋੜ ਨਹਈਂ ਹੈ। ਇਸ ਯੋਜਨਾ ਤਹਿਤ Farmers ਨੂੰ 3,000 ਰੁਪਏ ਦੀ ਮਾਸਿਕ ਪੈਨਸ਼ਨ (Monthly Pension Scheme) ਦੇ ਕੇ ਆਰਥਿਕ ਮਦਦ ਕਰਨਾ ਤੇ ਉਨ੍ਹਾਂ ਦੀਆਂ ਬੁਢਾਪੇ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਹੈ।

ਇੰਝ ਕਰੋ ਅਪਲਾਈ – ਦੇਸ਼ ਦੇ ਜਿਹੜੇ ਛੋਟੇ ਤੇ ਦਰਮਿਆਨੇ ਕਿਸਾਨ ਲਾਭਪਾਤਰੀ ਸਰਕਾਰ ਦੀ PM Kisan Maan Dhan Yojana ਤਹਿਤ ਅਪਲਾਈ ਕਰਨਾ ਚਾਹੁੰਦੇ ਹਨ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਯੋਜਨਾ ਦੀ ਅਧਿਕਾਰਤ ਵੈੱਬਸਾਈਟ (maandhan.in) ‘ਤੇ ਜਾਣਾ ਪਵੇਗਾ। ਵੈੱਬਸਾਈਟ ‘ਤੇ ਜਾਣ ਤੋਂ ਬਾਅਦ ਤੁਹਾਡੇ ਸਾਹਮਣੇ ਲਾਗਇਨ ਪੇਜ ਖੁੱਲ੍ਹ ਜਾਵੇਗਾ ਜਿਸ ‘ਤੇ ਤੁਸੀਂ ਲਾਗਇਨ ਕਰਨਾ ਹੈ। ਲਾਗਇਨ ਕਰਨ ਤੋਂ ਬਾਅਦ ਬਿਨੈਕਾਰ ਨੂੰ ਆਪਣਾ ਮੋਬਾਈਲ ਨੰਬਰ ਭਰਨਾ ਪਵੇਗਾ ਜਿਸ ਨਾਲ ਰਜਿਸਟ੍ਰੇਸ਼ਨ ਨੂੰ ਉਸ ਦੇ ਨੰਬਰ ਨਾਲ ਜੋੜਿਆ ਜਾ ਸਕੇ ਤੇ ਬਾਕੀ ਸਾਰੀ ਪੁੱਛੀ ਗੱ ਜਾਣਕਾਰੀ ਜਿਵੇਂ name, address, mobile number, captcha code ਆਦਿ ਵੀ ਭਰਨੀ ਪਵੇਗਾ ਤੇ ਜਨਰੇਟ OTP ‘ਤੇ ਕਲਿੱਕ ਕਰਨਾ ਪਵੇਗਾ।PM Kisan Maan Dhan Yojana ਇਸ ਤੋਂ ਬਾਅਦ ਤੁਹਾਡੇ Registered Mobile Number ਇਕ OTP ਆਵੇਗਾ ਜਿਸ ਨੂੰ ਤੁਹਾਨੂੰ ਇਸ ਖ਼ਾਲੀ ਬਾਕਸ ‘ਚ ਭਰਨਾ ਪਵੇਗਾ। ਫਿਰ ਇਕ ਐਪਲੀਕੇਸ਼ਨ ਫਾਰਮ ਤੁਹਾਡੇ ਸਾਹਮਣੇ ਆਵੇਗਾ। ਇਸ ਫਾਰਮ ‘ਚ ਆਪਣਾ ਨਿੱਜੀ ਵੇਰਵਾ ਤੇ ਬੈਂਕ ਵੇਰਵਾ ਆਦਿ ਸਾਰੇ ਜਾਣਕਾਰੀ ਭਰਨੀ ਪਵੇਗੀ ਤੇ ਆਖ਼ਿਰ ‘ਚ ਸਬਮਿਟ ਕਰਨਾ ਪਵੇਗਾ। ਸਬਮਿਟ ਕਰਨ ਤੋਂ ਬਾਅਦ ਐਪਲੀਕੇਸ਼ਨ ਫਾਰਮ ਦਾ ਪ੍ਰਿੰਟਆਊਟ ਕੱਢ ਲਓ ਤੇ ਭਵਿੱਖ ਲਈ ਸੁਰੱਖਿਅਤ ਕਰ ਲਓ।

Leave a Reply

Your email address will not be published.