ਜਲਦ ਤੋਂ ਜਲਦ ਤੁਸੀਂ ਵੀ ਭਰਲੋ ਇਹ ਫਾਰਮ-ਮਿਲੇਗਾ 7 ਲੱਖ ਰੁਪਏ ਦਾ ਬੀਮਾ

ਜੇਕਰ ਤੁਸੀਂ ਨੌਕਰੀ ਕਰਦੇ ਹੋ ਤੇ ਈਪੀਐੱਫਓ ਦੇ ਮੈਂਬਰ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਕਾਫੀ ਅਹਿਮ ਹੈ। ਅਸਲ ਵਿਚ EPFO ਦੇ ਆਪਣੇ ਮੈਂਬਰਾਂ ਨੂੰ ਪੀਐੱਫ ਤੇ ਪੈਨਸ਼ਨ ਤੋਂ ਇਲਾਵਾ ਜੀਵਨ ਬੀਮਾ (Life Insurance) ਦਾ ਵੱਡਾ ਫਾਇਦਾ ਹੁੰਦਾ ਹੈ। ਸਬਸਕ੍ਰਾਈਬਰ ਨੂੰ ਕਿਸੇ ਤਰ੍ਹਾਂ ਦਾ ਕੋਈ ਯੋਗਦਾਨ ਨਹੀਂ ਦੇਣਾ ਪੈਂਦਾ। ਪਰ ਇਸ 7 ਲੱਖ ਰੁਪਏ ਦਾ ਫਾਇਦਾ ਲੈਣ ਲਈ ਇਕ ਫਾਰਮ ਭਰਨਾ ਬੇਹੱਦ ਜ਼ਰੂਰੀ ਹੈ। ਜੇਕਰ ਇਹ ਫਾਰਮ ਨਹੀਂ ਭਰਿਆ ਤਾਂ ਤੁਹਾਡਾ ਪਰਿਵਾਰ ਇਸ ਦਾ ਫਾਇਦਾ ਨਹੀਂ ਲੈ ਸਕਣਗੇ।ਰਿਟਾਇਰਮੈਂਡ ਫੰਡ ਬਾਡੀ ਨੇ ਹਾਲ ਹੀ ‘ਚ ਇਕ ਨੋਟੀਫਿਕੇਸ਼ਨ ਜਾਰੀ ਕਰ ਕੇ ਸਭ ਨੂੰ ਆਪਣਾ ਈ-ਨਾਮਜ਼ਦਗੀ (e-Nomination) ਦਾਖ਼ਲ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਖਾਤਾਧਾਰਕ ਦੇ ਪਰਿਵਾਰ ਦੀ ਸਮਾਜਿਕ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਈਪੀਐੱਫ ਦੇਸ਼ ਦਾ ਪ੍ਰਮੁੱਖ ਸੰਗਠਨ ਹੈ ਜੋ EPF ਤੇ MP ਐਕਟ, 1952 ਕਾਨੂੰ ਤਹਿਤ ਸੰਗਠਿਤ/ ਅਰਧ-ਸੰਗਠਿ ਖੇਤਰ ਦੇ ਮੁਲਾਜ਼ਮਾਂ ਨੂੰ ਸਮਾਜਿਕ ਸੁਰੱਖਿਆ ਦਾ ਲਾਭ ਦਿੰਦਾ ਹੈ।

EPF ਦੇ ਸਾਰੇ ਸਬਸਕ੍ਰਾਈਬਰ ਇੰਪਲਾਈਜ਼ ਡਿਪਾਜ਼ਿਟ ਲਿੰਕ ਇਸ਼ੰਰੈਂਸ ਸਕੀਮ, 1976 ਤਹਿਤ ਕਵਰ ਹੁੰਦੇ ਹਨ। EPFO ਸਕੀਮ ਤਹਿਤ ਹਰ EPF ਅਕਾਊਂਟ ‘ਤੇ 7 ਲੱਖ ਰੁਪਏ ਤਕ ਦਾ ਮੁਫ਼ਤ ਇੰਸ਼ੋਰੈਂਸ ਕਵਰ ਮਿਲਦਾ ਹੈ।ਮੌਜੂਦਾ ਸਮੇਂ EPF ‘ਚ ਮੁਲਾਜ਼ਮ ਦੀ ਬੇਸਿਕ ਤਨਖ਼ਾਹ ਦਾ 12 ਫ਼ੀਸਦ ਰਕਮ ਜਮ੍ਹਾਂ ਹੁੰਦੀ ਹੈ। ਇੰਪਲਾਇਰ ਵੀ 12 ਫ਼ੀਸਦ ਜਮ੍ਹਾਂ ਕਰਵਾਉਂਦਾ ਹੈ ਪਰ ਇਹ ਦੋ ਹਿੱਸਿਆਂ ਵਿਚ ਜਮ੍ਹਾਂ ਹੁੰਦੀ ਹੈ।

ਕੰਪਨੀ 3.67 ਫ਼ੀਸਦ ਰਕਮ ਈਪੀਐੱਫ ‘ਚ ਅਤੇ 8.33 ਫ਼ੀਸਦ ਰਕਮ ਈਪੀਐੱਸ ‘ਚ ਜਮ੍ਹਾਂ ਕਰਵਾਉਂਦੀ ਹੈ। ਕੰਪਨੀ ਵੱਲੋਂ EDLI ‘ਚ ਜਮ੍ਹਾਂ ਕਰਵਾਈ ਜਾਣ ਵਾਲੀ 0.5 ਫ਼ੀਸਦ ਕੰਟਰੀਬਿਊਸ਼ਨ ਤਹਿਤ ਪੀਪੀਐੱਫ ਸਬਸਕ੍ਰਾਈਬਰਜ਼ ਦੇ ਨੌਮਿਨੀ ਨੂੰ 7 ਲੱਖ ਰੁਪਏ ਦਾ ਇੰਸ਼ੋਰੈਂਸ ਕਵਰ ਮਿਲਦਾ ਹੈ।ਨੌਕਰੀ ਦੌਰਾਨ ਹੀ ਕਰ ਸਕਦੇ ਹੋ ਕਲੇਮ -ਜੇਕਰ ਕਿਸੇ EPFO ਮੈਂਬਰ ਦੀ ਮੌਤ ਹੋ ਜਾਂਦੀ ਹੈ ਤਾਂ ਨੌਮਿਨੀ ਲਾਈਫ ਇੰਸ਼ੋਰੈਂਸ ਦੀ ਰਕਮ ਕਲੇਮ ਕਰ ਸਕਦਾ ਹੈ। ਪੀਐੱਫ ਖਾਤਾਧਾਰਕਾਂ ਨੂੰ ਮਿਲਣ ਵਾਲੀ ਇਸ ਇਸ਼ੋਰੈਂਸ ਦਾ ਦਾਅਵਾ ਸਿਰਫ਼ ਨੌਕਰੀ ਦੌਰਾਨ ਹੀ ਕੀਤਾ ਜਾ ਸਕਦਾ ਹੈ, ਰਿਟਾਇਰਮੈਂਟ ਤੋਂ ਬਾਅਦ ਨਹੀਂ।

ਇੰਝ ਕਰੋ EPF/EPS ‘ਚ ਈ-ਨੌਮੀਨੇਸ਼ਨ
ਸਭ ਤੋਂ ਪਹਿਲਾਂ EPFO ਦੀ ਅਧਿਕਾਰਤ ਵੈੱਬਸਾਈਟ https://epfindia.gov.in/ ‘ਤੇ ਜਾਓ।
‘Services’ ਬਦਲ ‘ਤੇ ਕਲਿੱਕ ਕਰੋ ਤੇ ਉਸ ਤਹਿਤ ‘For Employees’ ਬਦਲ ‘ਤੇ ਕਲਿੱਕ ਕਰੋ।
ਤੁਹਾਨੂੰ ਇਕ ਨਵੇਂ ਪੇਜ ‘ਤੇ ਰੀਡਾਇਰੈਕਟ ਕੀਤਾ ਜਾਵੇਗਾ, ਫਿਰ ‘Member UAN/Online Service’ ਬਦਲ ‘ਤੇ ਕਲਿੱਕ ਕਰੋ।
Manage Tab ਤਹਿਤ e-Nomination ਨੂੰ ਸਿਲੈਕਟ ਕਰੋ, ਅਜਿਹਾ ਕਰਨ ਨਾਲ ਸਕ੍ਰੀਨ ‘ਤੇ Provide Details ਟੈਬ ਸਾਹਮਣੇ ਆਵੇਗੀ, ਫਿਰ Save ‘ਤੇ ਕਲਿੱਕ ਕਰੋ।
EPFO ਨੇ ਦਿੱਤੀ ਸੁਵਿਧਾ, ਹੁਣ ਇਨ੍ਹਾਂ ਤਰੀਕਿਆਂ ਨਾਲ ਕਰ ਸਕਦੇ ਹੋ EPS/EPS e-nomination
ਹੁਣ ਫੈਮਿਲੀ ਡੈਕਲਾਰੇਸ਼ਨ ਲਈ Yes ‘ਤੇ ਕਲਿੱਕ ਕਰੋ, ਫਿਰ Add Family Details ‘ਤੇ ਕਲਿੱਕ ਕਰੋ।
ਇੱਥੇ ਕੁੱਲ ਅਮਾਊਂਟ ਸ਼ੇਅਰ ਲਈ Nomination Details ‘ਤੇ ਕਲਿੱਕ ਕਰੋ। ਫਿਰ Save EPF Nomination ‘ਤੇ ਕਲਿੱਕ ਕਰੋ।
ਅੱਗੇ OTP ਜਨਰੇਟ ਕਰਨ ਲਈ e-Sign ‘ਤੇ ਕਲਿੱਕ ਕਰੋ। ਹੁਣ ਆਧਾਰ ‘ਚ ਲਿੰਕਡ ਰਜਿਸਟਰਡ ਮੋਬਾਈਲ ਨੰਬਰ ‘ਤੇ ਆਇਆ ਓਟੀਪੀ ਭਰੋ।
ਅਜਿਹਾ ਕਰਦੇ ਹੀ ਤੁਹਾਨੂੰ ਈ-ਨੌਮੀਨੇਸ਼ਨ EPFO ਦੇ ਨਾਲ ਰਜਿਸਟਰਡ ਹੋ ਜਾਂਦਾ ਹੈ।

Leave a Reply

Your email address will not be published.