ਪੰਜਾਬੀਓ ਹੋ ਜਾਓ ਤਿਆਰ-ਇਸ ਦਿਨ ਤੋਂ ਆ ਰਿਹਾ ਮੀਂਹ ਤੇ ਝੱਖੜ

ਪੰਜਾਬ ਵਿੱਚ ਪਿਛਲੇ 10 ਦਿਨਾਂ ਤੋਂ ਮੌਸਮ ਖੁਸ਼ਕ ਚੱਲ ਰਿਹਾ ਹੈ। ਇਸ ਵੇਲੇ ਅਜਿਹਾ ਮੌਸਮ ਕਿਸਾਨਾਂ ਦੀਆਂ ਫ਼ਸਲਾਂ ਲਈ ਚੰਗਾ ਦੱਸਿਆ ਜਾ ਰਿਹਾ ਹੈ ਪਰ ਇਹ ਲੋਕਾਂ ਲਈ ਸਮੱਸਿਆ ਬਣਿਆ ਹੋਇਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਅਨੁਸਾਰ ਦੁਸਹਿਰੇ ਤੋਂ ਬਾਅਦ ਮੌਸਮ ਬਦਲ ਜਾਵੇਗਾ।

ਵਿਭਾਗ ਦੀ ਮੁਖੀ ਡਾ. ਪ੍ਰਭਜੋਤ ਕੌਰ ਦੇ ਅਨੁਸਾਰ, ਜਦੋਂ ਮੌਸਮ ਲਗਾਤਾਰ ਕਈ ਦਿਨਾਂ ਤੱਕ ਖੁਸ਼ਕ ਰਹਿੰਦਾ ਹੈ, ਇੱਕ ਘੱਟ ਦਬਾਅ ਵਾਲੇ ਖੇਤਰ ਦੇ ਬਣਨ ਨਾਲ ਪੱਛਮੀ ਗੜਬੜੀ ਹੋ ਜਾਂਦੀ ਹੈ, ਜਿਸ ਕਾਰਨ ਮੀਂਹ ਪੈਣ ਦੀ ਸੰਭਾਵਨਾ ਹੁੰਦੀ ਹੈ।

ਪੰਜਾਬ ਵਿੱਚ ਵੀ 16 ਅਕਤੂਬਰ ਤੋਂ ਪੱਛਮੀ ਗੜਬੜੀ ਕਾਰਨ ਮੌਸਮ ਬਦਲ ਜਾਵੇਗਾ, ਜਿਸ ਕਾਰਨ 17 ਅਕਤੂਬਰ ਤੋਂ ਤਕਰੀਬਨ 12 ਤੋਂ 20 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਸ਼ ਹੋ ਸਕਦੀ ਹੈ।

18 ਅਕਤੂਬਰ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ ਤੇ ਬੱਦਲਵਾਈ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇ ਮੀਂਹ ਪੈਂਦਾ ਹੈ ਤਾਂ ਚੰਗਾ ਹੈ। ਇਸ ਨਾਲ ‘ਸਮੋਗ’ (ਸਮੋਕ + ਫ਼ੌਗ) ਦੀ ਸਥਿਤੀ ਨਹੀਂ ਬਣੇਗੀ ਕਿਉਂਕਿ ਰਾਜ ਦੇ ਕਈ ਜ਼ਿਲ੍ਹਿਆਂ ਵਿੱਚ ਖੇਤਾਂ ਵਿੱਚ ਪਰਾਲੀ ਸਾੜੀ ਜਾ ਰਹੀ ਹੈ।

ਮੀਂਹ ਤੇ ਤੇਜ਼ ਹਵਾਵਾਂ ਦੇ ਕਾਰਨ, ਪਰਾਲੀ ਜੋ ਹਾਲੇ ਇੱਕ ਜਗ੍ਹਾ ‘ਤੇ ਹੈ, ਇਹ ਇੱਧਰ ਉੱਧਰ ਉੱਡੇਗੀ। ਅਜਿਹੀ ਸਥਿਤੀ ਵਿੱਚ ਕਿਸਾਨਾਂ ਨੂੰ ਇਹੀ ਅਪੀਲ ਹੈ ਕਿ ਉਹ ਝੋਨੇ ਦੀ ਵਾਢੀ ਦਾ ਨਿਬੇੜਾ ਜਲਦੀ ਤੋਂ ਜਲਦੀ ਕਰਨ। ਡਾ: ਪ੍ਰਭਜੋਤ ਨੇ ਕਿਹਾ ਕਿ ਮੀਂਹ ਤੋਂ ਬਾਅਦ ਮੌਸਮ ਵਿੱਚ ਬਹੁਤ ਬਦਲਾਅ ਆਵੇਗਾ ਅਤੇ ਗਰਮੀ ਤੋਂ ਰਾਹਤ ਮਿਲੇਗੀ।

Leave a Reply

Your email address will not be published.