ਇਹਨਾਂ ਲੋਕਾਂ ਲਈ ਆਈ ਵੱਡੀ ਰਾਹਤ ਵਾਲੀ ਖ਼ਬਰ-ਲੱਗਣਗੀਆਂ ਮੌਜ਼ਾਂ ਹੀ ਮੌਜ਼ਾਂ,ਦੇਖੋ ਪੂਰੀ ਖ਼ਬਰ

ਈ. ਪੀ. ਐੱਫ. ਓ. ਦੇ 6 ਕਰੋੜ ਤੋਂ ਵੱਧ ਮੈਂਬਰਾਂ ਲਈ ਵੱਡੀ ਰਾਹਤ ਭਰੀ ਖ਼ਬਰ ਹੈ। ਈ. ਪੀ. ਐੱਫ. ‘ਤੇ ਵਿੱਤੀ ਸਾਲ 2020-21 ਲਈ ਵੀ 8.5 ਫ਼ੀਸਦੀ ਦੀ ਦਰ ਨਾਲ ਹੀ ਵਿਆਜ ਮਿਲੇਗਾ। ਸੂਤਰਾਂ ਮੁਤਾਬਕ, ਕਰਮਚਾਰੀ ਭਵਿੱਖ ਫੰਡ ਸੰਗਠਨ (ਈ. ਪੀ. ਐੱਫ. ਓ.) ਨੇ ਵਿੱਤੀ 2020-21 ਲਈ ਪਿਛਲੀ ਦਰ ਹੀ ਬਰਕਰਾਰ ਰੱਖਣ ਦਾ ਫ਼ੈਸਲਾ ਕੀਤਾ ਹੈ, ਜਦੋਂ ਕਿ ਇਸ ਵਿਚ ਕਟੌਤੀ ਦੀ ਸੰਭਾਵਨਾ ਜਤਾਈ ਜਾ ਰਹੀ ਸੀ।

ਈ. ਪੀ. ਐੱਫ. ਓ. ਦੇ ਕੇਂਦਰੀ ਟਰੱਸਟ ਬੋਰਡ ਨੇ ਵੀਰਵਾਰ ਨੂੰ ਸ਼੍ਰੀਨਗਰ ਵਿਚ ਮੀਟਿੰਗ ਕਰਦਿਆਂ ਕਮਾਈ ਅਤੇ ਵਿੱਤੀ ਸਥਿਤੀ ਦੀ ਪੜਤਾਲ ਕਰਨ ਤੋਂ ਬਾਅਦ 8.5 ਫ਼ੀਸਦੀ ਵਿਆਜ ਦਰ ਨੂੰ ਪ੍ਰਵਾਨਗੀ ਦਿੱਤੀ ਹੈ।

ਈ. ਪੀ. ਐੱਫ. ‘ਤੇ ਮਿਲਣ ਵਾਲੀ ਇਹ ਦਰ ਇਸ ਸਮੇਂ ਇਹ ਸਭ ਤੋਂ ਵੱਧ ਵਿਆਜ ਦਰ ਹੈ। ਹੁਣ ਇਸ ਫ਼ੈਸਲੇ ‘ਤੇ ਵਿੱਤ ਮੰਤਰਾਲਾ ਦੀ ਮੁਹਰ ਲਵਾਉਣੀ ਹੋਵੇਗੀ, ਉਸ ਤੋਂ ਬਾਅਦ ਹੀ ਇਸ ਨੂੰ ਨੋਟੀਫਾਈਡ ਕੀਤਾ ਜਾਵੇਗਾ।

ਗੌਰਤਲਬ ਹੈ ਕਿ ਪਿਛਲੇ ਸਾਲ ਮਾਰਚ ਵਿਚ ਈ. ਪੀ. ਐੱਫ. ਓ. ਨੇ 2019-20 ਲਈ ਪੀ. ਐੱਫ. ‘ਤੇ ਵਿਆਜ ਦਰ ਘਟਾ ਕੇ 8.5 ਫ਼ੀਸਦੀ ਕਰ ਦਿੱਤੀ ਗਈ ਸੀ। ਇਹ ਦਰ 2018-19 ਵਿਚ 8.65 ਫ਼ੀਸਦੀ, ਸਾਲ 2017-18 ਵਿਚ 8.55 ਫ਼ੀਸਦੀ ਸੀ। ਸਾਲ 2016-17 ਵਿਚ ਵਿਆਜ ਦਰ 8.65 ਫ਼ੀਸਦੀ ਸੀ। 2015-16 ਵਿਚ ਵਿਆਜ ਦਰ 8.8 ਫ਼ੀਸਦੀ ਸੀ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

Leave a Reply

Your email address will not be published. Required fields are marked *