ਹੁਣੇ ਹੁਣ ਏਥੇ ਆਏ ਭਿਆਨਕ ਹੜ੍ਹ ਤੇ ਜ਼ਮੀਨ ਖਿਸਕਣ ਨਾਲ ਮੌਕੇ ਤੇ 21 ਮਰੇ-ਹਰ ਪਾਸੇ ਹੋ ਰਹੀਆਂ ਨੇ ਅਰਦਾਸਾਂ

ਕੇਰਲਾ ਵਿੱਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਹੜ੍ਹ ਵਿੱਚ ਮਰਨ ਵਾਲਿਆਂ ਦੀ ਗਿਣਤੀ ਦਾ ਅੰਕੜਾ 21 ਤੱਕ ਪੁੱਜ ਗਿਆ ਹੈ, ਜਦਕਿ 100 ਤੋਂ ਉਪਰ ਲੋਕ ਲਾਪਤਾ ਚੱਲ ਰਹੇ ਹਨ।ਵਿਗੜਦੇ ਹਾਲਾਤਾਂ ਨੂੰ ਵੇਖਦਿਆਂ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਤੋਂ ਟਵੀਟ ਰਾਹੀਂ ਕੇਰਲਾ ਸਰਕਾਰ ਨੇ ਫੌਜੀ ਮਦਦ ਮੰਗੀ ਹੈ। ਇਸ ਸੰਕਟ ਦੌਰਾਨ ਕੇਂਦਰ ਸਰਕਾਰ ਨੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਕਿ ਇਹ ਬਹੁਤ ਦੁਖਦਾਈ ਹੈ ਕਿ ਕੇਰਲਾ ਵਿੱਚ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਲੋਕਾਂ ਦੀ ਮੌਤ ਹੋ ਗਈ ਹੈ। ਪੀੜਤ ਪਰਿਵਾਰਾਂ ਨਾਲ ਹਮਦਰਦੀ।ਕੇਰਲ ਸਰਕਾਰ ਨੇ ਰਾਜ ਵਿੱਚ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਦੇ ਚਲਦਿਆਂ ਭਾਰਤੀ ਹਵਾਈ ਫੌਜ ਤੋਂ ਮਦਦ ਮੰਗੀ ਹੈ। ਸਰਕਾਰ ਦੀ ਅਪੀਲ ‘ਤੇ ਨੌਸੈਨਾ ਦਫਤਰ ਨੇ ਟੀਮਾਂ ਤਿਆਰ ਕਰ ਲਈਆਂ ਹਨ।

ਕੇਰਲ ਰਾਜ ਆਫਤ ਪ੍ਰਬੰਧਨ ਦੱਖਣੀ ਨੌਸੈਨਾ ਕਮਾਂਡ, ਕੋਚੀ ਤੋਂ ਕੇਟੀਹਲ, ਕੋਟਾਯਮ ਵਿੱਚ ਫਸੇ ਪਰਿਵਾਰਾਂ ਨੂੰ ਜਹਾਜ਼ ਰਾਹੀਂ ਕੱਢਣ ਲਈ ਸਹਾਇਤਾ ਮੰਗੀ ਹੈ।ਕੇਰਲ ਰਾਜ ਆਫਤ ਪ੍ਰਬੰਧਨ ਨੇ ਕਿਹਾ ਕਿ ਉਹ ਨੌਸੈਨਾ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ। ਗੋਤਾਖੋਰੀ ਅਤੇ ਬਚਾਅ ਦਲ ਸੂਚਨਾ ‘ਤੇ ਤੈਨਾਤ ਕਰਨ ਲਈ ਤਿਆਰ ਹਨ।

ਇਸਤੋਂ ਇਲਾਵਾ ਹਵਾਈ ਆਵਾਜਾਈ ਲਈ ਅਨੁਕੂਲ ਮੌਸਮ ਹੋਣ ‘ਤੇ ਹੀ ਹੈਲੀਕਾਪਟਰ ਦੀ ਵੀ ਤੈਨਾਤੀ ਕੀਤੀ ਜਾਵੇਗੀ। ਮੁੱਖ ਮੰਤਰੀ ਦੇ ਦਫਤਰ ਨੇ ਸੂਚਨਾ ਦਿੱਤੀ ਹੈ ਕਿ ਕੋਟਾਯਮ ਜਿਲ੍ਹੇ ਦੇ ਕੇਟੀਕਲ ਵਿੱਚ ਹਵਾਈ ਫੌਜ ਤੋਂ ਮਦਦ ਮੰਗੀ ਗਈ ਹੈ, ਜਿਥੇ ਜ਼ਮੀਨ ਖਿਸਕਣ ਕਾਰਨ ਕੁੱਝ ਪਰਿਵਾਰ ਦਿੱਕਤ ਵਿੱਚ ਹਨ। ਤਾਜ਼ਾ ਖਬਰ ਅਨੁਸਾਰ 12 ਲੋਕ ਜ਼ਮੀਨ ਖਿਸਕਣ ਕਾਰਨ ਲਾਪਤਾ ਹਨ ਅਤੇ ਹੜ ਵਿੱਚ ਇੱਕ ਦੀ ਮੌਤ ਹੋ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਘਟਨਾਵਾਂ ਵਿੱਚ ਘੱਟੋ-ਘੱਟ 10 ਲੋਕਾਂ ਦੇ ਲਾਪਤਾ ਹੋਣ ਦਾ ਖਦਸ਼ਾ ਹੈ। ਰੱਖਿਆ ਮੰਤਰਾਲੇ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਕੇਰਲ ਵਿੱਚ ਤੈਨਾਤ ਭਾਰਤੀ ਹਵਾਈ ਫੌਜ ਅਤੇ ਥਲ ਸੈਨਾ ਉਥੇ ਅਲਰਟ ‘ਤੇ ਹੈ। ਬਿਆਨ ਵਿੱਚ ਬੁਲਾਰੇ ਨੇ ਕਿਹਾ, ”ਜ਼ਰੂਰਤਾਂ ਨੂੰ ਪੂਰਾ ਕਰਨ ਲਈ ਐਮਆਈ17 ਅਤੇ ਸਾਰੰਗ ਹੈਲੀਕਾਪਟਰ ਤੈਨਾਮ ਹਨ। ਕੇਰਲ ਵਿੱਚ ਮੌਸਮ ਦੀ ਸਥਿਤੀ ਨੂੰ ਵੇਖਦੇ ਹੋਏ ਹਵਾਈ ਸੈਨਾ ਦੀ ਦੱਖਣੀ ਕਮਾਨ ਸਾਰੇ ਅੱਡਿਆਂ ‘ਤੇ ਹਾਈ ਅਲਰਟ ‘ਤੇ ਹੈ।’

ਭਾਰਤੀ ਮੌਸਮ ਵਿਗਿਆਨ ਵਿਭਾਗ (ਆਈਐਮਡੀ) ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਪਥਨਮਥਿਟਾ, ਕੋਟਾਪਮ, ਅਰਨਾਕੁਲਮ , ਇਡੁਕੀ ਅਤੇ ਤ੍ਰਿਸ਼ੂਰ ਜ਼ਿਲ੍ਹਿਆ ਲਈ ‘ਰੈਡ ਅਲਰਟ’ ਜਾਰੀ ਕੀਤਾ ਗਿਆ ਹੈ। ਇਸਤੋਂ ਇਲਾਵਾ ਤਿਰੁਵਨੰਦਪੁਰਮ, ਕੋਲਮ, ਅਲੀਪੁਜਾ, ਪਲਕੜ, ਮਲਾਪੁਰਮ, ਕੋਝੀਕੋਡ ਅਤੇ ਵਾਇਨਾਡ ਜ਼ਿਲ੍ਹਿਆਂ ਲਈ ਬਹੁਤ ਭਾਰੀ ਮੀਂਹ ਦੀ ਚੇਤਾਵਨੀ ਨਾਲ ਸੰਤਰੀ ਅਲਰਟ ਜਾਰੀ ਕੀਤਾ ਗਿਆ ਹੈ।

Leave a Reply

Your email address will not be published.