ਬ੍ਰੇਕ ਫੇਲ੍ਹ ਹੋਣ ‘ਤੇ ਸਿਰਫ 8 ਸਕਿੰਟਾਂ ਵਿੱਚ ਇਸ ਤਰਾਂ ਰੋਕੋ ਕਾਰ, ਨਹੀਂ ਹੋਵੇਗੀ ਕੋਈ ਦੁਰਘਟਨਾ

ਦੋਸਤੋ ਕੁੱਝ ਚੀਜ਼ਾਂ ਲਈ ਅਸੀ ਚਾਹ ਕੇ ਵੀ ਪਹਿਲਾਂ ਤਿਆਰੀ ਨਹੀਂ ਕਰ ਸਕਦੇ, ਉਨ੍ਹਾਂ ਦੇ ਹੋਣ ਤੋਂ ਬਾਅਦ ਹੀ ਸਾਨੂੰ ਉਸਦਾ ਹੱਲ ਸੋਚਣਾ ਪੈਂਦਾ ਹੈ। ਬਿਲਕੁਲ ਇਸੇ ਤਰਾਂ ਹੀ ਹਨ ਸਾਡੀ ਕਾਰ ਦੇ ਬ੍ਰੇਕ। ਕੋਈ ਵੀ ਪਹਿਲਾਂ ਨਹੀਂ ਦੱਸ ਸਕਦਾ ਕਿ ਗੱਡੀ ਦੇ ਬ੍ਰੇਕ ਫੇਲ ਹੋਣ ਵਾਲੇ ਹਨ ਜਾਂ ਕਦੋਂ ਬ੍ਰੇਕ ਫੇਲ ਹੋਣਗੇ। ਇਹ ਘਟਨਾ ਕਦੇ ਵੀ ਕਿਸੇ ਨਾਲ ਵੀ ਹੋ ਸਕਦੀ ਹੈ।

ਲੋਕ ਅਕਸਰ ਬ੍ਰੇਕ ਫੇਲ ਹੋਣ ਤੋਂ ਬਾਅਦ ਬਹੁਤ ਪ੍ਰੇਸ਼ਾਨ ਹੋ ਜਾਂਦੇ ਹਨ ਅਤੇ ਹੜਬੜਾਹਟ ਵਿੱਚ ਕੁੱਝ ਸਮਝ ਨਹੀਂ ਆਉਂਦਾ ਜੋ ਕਿ ਇੱਕ ਸੁਭਾਵਿਕ ਗੱਲ ਹੈ। ਇਸੇ ਲਈ ਅੱਜ ਅਸੀ ਤੁਹਾਨੂੰ ਦੱਸਾਂਗੇ ਕਿ ਗੱਡੀ ਦੇ ਬ੍ਰੇਕ ਫੇਲ੍ਹ ਹੋ ਜਾਂ ਤੇ ਕਿਸ ਤਰਾਂ ਸਿਰਫ 8 ਸਕਿੰਟਾਂ ਵਿੱਚ ਕਾਰ ਨੂੰ ਰੋਕਿਆ ਜਾ ਸਕਦਾ ਹੈ। ਜਿਵੇਂ ਕਿ ਤੁਸੀ ਜਾਣਦੇ ਹੋ ਕਿ ਐਮਰਜੇਂਸੀ ਵਿੱਚ ਕਾਰ ਨੂੰ ਦੋ ਤਰੀਕਿਆਂ ਨਾਲ ਰੋਕਿਆ ਜਾ ਸਕਦਾ ਹੈ।

ਪਹਿਲਾ ਹੈ ਹੈਂਡਬ੍ਰੇਕਿੰਗ ਸਿਸਟਮ ਅਤੇ ਦੂਜਾ ਇੰਜਨ ਬ੍ਰੇਕਿੰਗ ਸਿਸਟਮ। ਹੈਂਡ ਬ੍ਰੇਕਿੰਗ ਸਿਸਟਮ ਵਿੱਚ ਅਸੀ ਪਹਿਲਾਂ ਹੈਂਡ ਬ੍ਰੇਕ ਨੂੰ ਅੱਧਾ ਅਪਲਾਈ ਕਰਦੇ ਹਾਂ ਅਤੇ ਫਿਰ ਗੇਅਰ ਸ਼ਿਫਟਿੰਗ ਤੋਂ ਬਾਅਦ ਪੂਰਾ ਅਪਲਾਈ ਕਰ ਦਿੰਦੇ ਹਾਂ। ਉਥੇ ਹੀ ਦੂੱਜੇ ਸਿਸਟਮ ਵਿੱਚ ਅਸੀ ਵੱਡੇ ਗੇਅਰ ਤੋਂ ਛੋਟੇ ਗੇਅਰ ਵਿੱਚ ਸ਼ਿਫਟ ਕਰਕੇ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਾਂ।

ਪਰ ਕੁਝ ਲੋਕਾਂ ਦਾ ਮੰਨਣਾ ਹੈ ਕਿ ਜੇਕਰ ਹਾਈ ਸਪੀਡ ਉੱਤੇ ਅਸੀ ਕਾਰ ਦੀ ਹੈਂਡ ਬ੍ਰੇਕ ਲਗਾਵਾਂਗੇ ਤਾਂ ਕਾਰ ਇੱਕਦਮ ਸੀਜ਼ ਹੋ ਜਾਵੇਗੀ ਅਤੇ ਐਕਸੀਡੇਂਟ ਹੋਣ ਦੀ ਸੰਭਾਵਨਾ ਜ਼ਿਆਦਾ ਹੈ। ਪਰ ਜੇਕਰ ਤੁਸੀ ਇਸਨੂੰ ਠੀਕ ਤਰੀਕੇ ਨਾਲ ਲਗਾਉਂਦੇ ਹੋ ਤਾਂ ਤੁਸੀ ਐਕਸੀਡੇਂਟ ਤੋਂ ਬਚ ਸਕਦੇ ਹੋ ਅਤੇ ਕਾਰ ਵੀ ਆਸਾਨੀ ਨਾਲ ਰੁਕ ਜਾਵੇਗੀ। ਕੁੱਝ ਲੋਕ ਸੋਚਦੇ ਹਨ ਕਿ ਜਦੋਂ ਕਾਰ ਦਾ ਬ੍ਰੇਕਿੰਗ ਸਿਸਟਮ ਹੀ ਫੇਲ ਹੋ ਗਿਆ ਹੈ ਤਾਂ ਹੈਂਡ ਬ੍ਰੇਕ ਕਿਵੇਂ ਕੰਮ ਕਰੇਗਾ।

ਤਾਂ ਤੁਹਾਨੂੰ ਦੱਸ ਦੇਈਏ ਕਿ ਹੈਂਡ ਬ੍ਰੇਕ ਦਾ ਮੈਕੇਨਿਜ਼ਮ ਨੌਰਮਲ ਬ੍ਰੇਕਿੰਗ ਸਿਸਟਮ ਤੋਂ ਅਲੱਗ ਹੁੰਦਾ ਹੈ। ਇਸ ਲਈ ਨਾਰਮਲ ਬ੍ਰੇਕਿੰਗ ਸਿਸਟਮ ਪੂਰੀ ਤਰ੍ਹਾਂ ਫੇਲ੍ਹ ਹੋਣ ਉੱਤੇ ਵੀ ਤੁਹਾਡਾ ਹੈਂਡ ਬ੍ਰੇਕ ਸਿਸਟਮ ਕੰਮ ਕਰੇਗਾ। ਪ੍ਰੈਕਟੀਕਲ ਤਰੀਕਾ ਜਾਨਣ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

Leave a Reply

Your email address will not be published. Required fields are marked *