ਮਹਿੰਗਾਈ ਨੇ ਤੋੜਿਆ ਲੋਕਾਂ ਦਾ ਲੱਕ-ਏਨਾਂ ਮਹਿੰਗਾ ਹੋਇਆ ਆਲੂ ਤੇ ਪਿਆਜ਼

ਬੇਮੌਸਮੀ ਬਾਰਿਸ਼ ਕਾਰਨ ਫਸਲ ਖ਼ਰਾਬ ਹੋਣ ਦੀਆਂ ਖ਼ਬਰਾਂ ਦੌਰਾਨ ਮੰਡੀਆਂ ’ਚ ਘੱਟ ਆਵਕ ਹੋਣ ਕਾਰਨ ਸੋਮਵਾਰ ਨੂੰ ਮਹਾਨਗਰਾਂ ’ਚ ਟਮਾਟਰ ਦਾ ਖੁਦਰਾ ਮੁੱਲ ਵੱਧ ਕੇ 93 ਰੁਪਏ ਕਿਲੋ ਤਕ ਪਹੁੰਚ ਗਿਆ। ਸਰਕਾਰੀ ਅੰਕੜਿਆਂ ਅਨੁਸਾਰ ਮਹਾਨਗਰਾਂ ’ਚ, ਕੋਲਕਾਤਾ ’ਚ ਟਮਾਟਰ 93 ਰੁਪਏ ਪ੍ਰਤੀ ਕਿਲੋ, ਚੇਨੱਈ ’ਚ 60 ਰੁਪਏ ਕਿਲੋ, ਦਿੱਲੀ ’ਚ 59 ਰੁਪਏ ਕਿਲੋ ਅਤੇ ਮੁੰਬਈ ’ਚ 53 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਸੋਮਵਾਰ ਨੂੰ ਵੇਚਿਆ ਗਿਆ। ਇਸੀ ਤਰ੍ਹਾਂ ਆਲੂ ਦੀਆਂ ਕੀਮਤਾਂ ਵੀ ਜ਼ੋਰ ਫੜ ਰਹੀਆਂ ਹਨ। ਹਾਲਾਂਕਿ ਸਰਕਾਰ ਦਾ ਕਹਿਣਾ ਹੈ ਕਿ ਆਲੂ ਅਤੇ ਟਮਾਟਰ ਦਾ ਬਫਰ ਸਟਾਕ ਰਿਲੀਜ਼ ਕਰ ਦਿੱਤਾ ਗਿਆ ਹੈ, ਜਿਸ ਨਾਲ ਕੀਮਤਾਂ ਹੌਲੀ-ਹੌਲੀ ਹੇਠਾਂ ਆਉਣਗੀਆਂ।

ਉਪਭੋਗਤਾ ਮਾਮਲਿਆਂ ਦੇ ਮੰਤਰਾਲਿਆਂ ਦੁਆਰਾ ਜਿਨ੍ਹਾਂ ਕੁਝ ਸ਼ਹਿਰਾਂ ’ਚ ਟਮਾਟਰ ਦੀਆਂ ਕੀਮਤਾਂ ਦਾ ਜਾਇਜ਼ਾ ਲਿਆ ਗਿਆ, ਉਨ੍ਹਾਂ ’ਚ 175 ਸ਼ਹਿਰਾਂ ’ਚੋਂ 50 ਤੋਂ ਵੱਧ ਸ਼ਹਿਰਾਂ ’ਚ ਟਮਾਟਰ ਦੀ ਖੁਦਰਾ ਕੀਮਤ 50 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਵੱਧ ਸੀ। ਥੋਕ ਬਾਜ਼ਾਰਾਂ ’ਚ ਵੀ, ਕੋਲਕਾਤਾ ’ਚ ਟਮਾਟਰ 84 ਰੁਪਏ ਪ੍ਰਤੀ ਕਿਲੋ, ਚੇਨੱਈ ’ਚ 52 ਰੁਪਏ ਕਿਲੋ, ਮੁੰਬਈ ’ਚ 30 ਰੁਪਏ ਕਿਲੋ ਅਤੇ ਦਿੱਲੀ ’ਚ 29.50 ਰੁਪਏ ਕਿਲੋ ਦੇ ਭਾਅ ਨਾਲ ਵਿਕ ਰਿਹਾ ਹੈ।

ਨੈਸ਼ਨਲ ਹਾਰਟੀਕਲਚਰਲ ਰਿਸਰਚ ਐਂਡ ਡਿਵੈਲਪਮੈਂਟ ਫਾਊਂਡੇਸ਼ਨ ਅਨੁਸਾਰ, ਚੀਨ ਤੋਂ ਬਾਅਦ ਦੁਨੀਆ ਦਾ ਦੂਸਰਾ ਸਭ ਤੋਂ ਵੱਡਾ ਟਮਾਟਰ ਉਤਪਾਦਕ ਦੇਸ਼ ਭਾਰਤ, 7.89 ਲੱਖ ਹੈਕਟੇਅਰ ਦੇ ਭੂ-ਖੇਤਰ ’ਚ ਲਗਪਗ 25.05 ਟਨ ਪ੍ਰਤੀ ਹੈਕਟੇਅਰ ਦੀ ਔਸਤ ਉਪਜ ਦੇ ਨਾਲ ਲਗਪਗ ਇਕ ਕਰੋੜ 97.5 ਲੱਖ ਟਨ ਟਮਾਟਰ ਦਾ ਉਤਪਾਦਨ ਕਰਦਾ ਹੈ।

ਪ੍ਰਮੁੱਖ ਉਤਪਾਦਕ ਸੂਬਿਆਂ ’ਚ ਬੇਮੌਸਮ ਬਾਰਿਸ਼ ਕਾਰਨ ਫਸਲ ਨੂੰ ਹੋਏ ਨੁਕਸਾਨ ਦੌਰਾਨ ਮੰਡੀਆਂ ’ਚ ਘੱਟ ਆਵਕ ਕਾਰਨ ਟਮਾਟਰ ਦੀਆਂ ਕੀਮਤਾਂ ’ਚ ਤੇਜ਼ੀ ਆਈ ਹੈ। ਮੁੰਬਈ ’ਚ, ਟਮਾਟਰ ਦੀ ਆਵਕ 16 ਅਕਤੂਬਰ ਨੂੰ ਘੱਟ ਭਾਵ 241 ਟਨ ਹੀ ਸੀ, ਜਦਕਿ ਇਕ ਹਫ਼ਤਾ ਪਹਿਲਾਂ 290 ਟਨ ਦੀ ਆਵਕ ਹੋ ਰਹੀ ਸੀ। ਦਿੱਲੀ ’ਚ ਇਹ ਆਵਕ 528.9 ਟਨ ਅਤੇ ਇਸੀ ਤਰੀਕ ਨੂੰ ਕੋਲਕਾਤਾ ’ਚ 545 ਟਨ ਰਹੀ।

ਮੌਜੂਦਾ ਸਮੇਂ, ਆਂਧਰ ਪ੍ਰਦੇਸ਼, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਤਮਿਲਨਾਡੂ ਜਿਹੇ ਮੁਖ ਉਤਪਾਦਕ ਸੂਬਿਆਂ’ਚ ਟਮਾਟਰ ਦੀ ਤੁੜਾਈ ਚੱਲ ਰਹੀ ਹੈ। ਪਿਛਲੇ ਹਫ਼ਤੇ, ਆਜ਼ਾਦਪੁਰ ਟਮਾਟਰ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਕੌਸ਼ਿਕ ਨੇ ਕਿਹਾ ਸੀ ਕਿ ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਜਿਹੇ ਉਤਪਾਦਕ ਸੂਬਿਆਂ ’ਚ ਬੇਮੌਸਮ ਬਾਰਿਸ਼ ਨੇ ਫਸਲ ਨੂੰ ਨੁਕਸਾਨ ਪਹੁੰਚਾਇਆ ਹੈ, ਜਿਸ ਨਾਲ ਦਿੱਲੀ ਜਿਹੇ ਉਪਭੋਗਤਾ ਬਾਜ਼ਾਰਾਂ ’ਚ ਸਪਲਾਈ ਪ੍ਰਭਾਵਿਤ ਹੋਈ ਹੈ। ਇਸ ਕਾਰਨ ਥੋਕ ਅਤੇ ਖੁਦਰਾ ਬਾਜ਼ਾਰਾਂ ’ਚ ਇਸ ਸਬਜ਼ੀ ਦੀਆਂ ਕੀਮਤਾਂ ’ਚ ਵਾਧਾ ਹੋਇਆ ਹੈ। ਟਮਾਟਰ ਦੀ ਫਸਲ ਉਗਾਉਣ ਦੇ ਲਗਪਗ 2-3 ਮਹੀਨਿਆਂ ’ਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਫਸਲ ਦੀ ਤੁੜਾਈ ਬਾਜ਼ਾਰ ਦੀ ਜ਼ਰੂਰਤ ਅਨੁਸਾਰ ਕੀਤੀ ਜਾਂਦੀ ਹੈ।

Leave a Reply

Your email address will not be published.