ਕਰਲੋ ਘਿਓ ਨੂੰ ਭਾਂਡਾ : ਮਸ਼ਹੂਰ ਪੰਜਾਬੀ ਗਾਇਕ ਸ਼ੈਰੀ ਮਾਨ ਨਾਲ ਪਰਮੀਸ਼ ਵਰਮਾ ਦੇ ਵਿਆਹ ਤੇ ਇਹ ਕੁਝ ਹੋਇਆ

ਆਈ ਤਾਜ਼ਾ ਵੱਡੀ ਖਬਰ

ਪੰਜਾਬੀ ਬਹੁਤ ਸਾਰੇ ਗਾਇਕਾਂ ਵੱਲੋਂ ਜਿੱਥੇ ਆਪਣੇ ਗੀਤਾਂ ਦੇ ਅਧਾਰ ਤੇ ਦੁਨੀਆਂ ਵਿਚ ਆਪਣਾ ਵੱਖਰਾ ਨਾਮ ਬਣਾਇਆ ਗਿਆ ਹੈ। ਉਥੇ ਹੀ ਉਨ੍ਹਾਂ ਵੱਲੋਂ ਪੇਸ਼ ਕੀਤੇ ਜਾਂਦੇ ਅਜਿਹੇ ਗੀਤਾਂ ਨੂੰ ਲੋਕਾਂ ਵੱਲੋਂ ਭਰਪੂਰ ਪਿਆਰ ਅਤੇ ਸਮਰਥਨ ਵੀ ਕੀਤਾ ਜਾਂਦਾ ਹੈ। ਕਿਸਾਨੀ ਸੰਘਰਸ਼ ਦੇ ਦੌਰਾਨ ਵੀ ਇਨ੍ਹਾਂ ਪੰਜਾਬੀ ਗਾਇਕਾਂ ਵੱਲੋਂ ਅੱਗੇ ਆ ਕੇ ਇਸ ਕਿਸਾਨੀ ਸੰਘਰਸ਼ ਨੂੰ ਨੇਪਰੇ ਚਾੜ੍ਹਨ ਦੀਆਂ ਭਰਪੂਰ ਕੋਸ਼ਿਸ਼ਾਂ ਕੀਤੀਆਂ ਗਈਆਂ। ਜਿਨ੍ਹਾਂ ਦੇ ਸਹਿਯੋਗ ਸਦਕਾ ਵੱਧ ਤੋਂ ਵੱਧ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਇਸ ਕਿਸਾਨੀ ਸੰਘਰਸ਼ ਨਾਲ ਜੋੜਿਆ ਗਿਆ ਹੈ। ਜਿੱਥੇ ਬਹੁਤ ਸਾਰੇ ਪੰਜਾਬੀ ਗਾਇਕ ਅੱਜ ਦੀ ਨੌਜਵਾਨ ਪੀੜ੍ਹੀ ਲਈ ਇਕ ਪ੍ਰੇਰਨਾ ਸਰੋਤ ਬਣੇ ਹੋਏ ਹਨ। ਅਤੇ ਉਨ੍ਹਾਂ ਵੱਲੋਂ ਨੌਜਵਾਨ ਪੀੜ੍ਹੀ ਨੂੰ ਸੇਧ ਵੀ ਦਿੱਤੀ ਜਾ ਰਹੀ ਹੈ।

ਉਥੇ ਹੀ ਕਈ ਵਾਰ ਪੰਜਾਬੀ ਗਾਇਕਾਂ ਵੱਲੋਂ ਅਜਿਹੀਆਂ ਘਟਨਾਵਾਂ ਸਾਹਮਣੇ ਆ ਜਾਂਦੀਆਂ ਹਨ ਇਨ੍ਹਾਂ ਉਪਰ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਂਦਾ। ਚਾਹੇ ਉਹ ਜਾਣ-ਬੁੱਝ ਕੇ ਕੀਤੀਆਂ ਗਈਆਂ ਹੋਣ ਤੇ ਚਾਹੇ ਅਨਜਾਣੇ ਵਿੱਚ। ਹੁਣ ਮਸ਼ਹੂਰ ਪੰਜਾਬੀ ਗਾਇਕ ਸ਼ੈਰੀ ਮਾਨ ਵੱਲੋਂ ਪਰਮੀਸ਼ ਵਰਮਾ ਦੇ ਵਿਆਹ ਤੇ ਜੋ ਕੁਛ ਹੋਇਆ ਹੈ ਉਸ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਰਮੀਸ਼ ਵਰਮਾ ਦਾ ਵਿਆਹ ਜਿਥੇ ਗੀਤ ਗਰੇਵਾਲ ਨਾਲ ਸਰੀ ਵਿੱਚ ਹੋਇਆ, ਉਥੇ ਹੀ ਉਨ੍ਹਾਂ ਦੇ ਵਿਆਹ ਸਮਾਗਮ ਵਿੱਚ ਬਹੁਤ ਸਾਰੇ ਲੋਕ ਸ਼ਾਮਲ ਹੋਏ।

ਜਦੋਂ ਪੰਜਾਬੀ ਗਾਇਕ ਸ਼ੈਰੀ ਮਾਨ ਵੀ ਇਸ ਵਿਆਹ ਸਮਾਗਮ ਵਿੱਚ ਸ਼ਾਮਲ ਹੋਏ ਤਾਂ ਉਹਨਾਂ ਦਾ ਫੋਨ ਜਮਾ ਕਰ ਲਿਆ ਗਿਆ। ਜਿਸ ਕਾਰਨ ਸ਼ੈਰੀ ਮਾਨ ਬਹੁਤ ਜ਼ਿਆਦਾ ਗੁੱਸੇ ਹੋਏ ਅਤੇ ਉਨ੍ਹਾਂ ਵੱਲੋਂ ਬਾਅਦ ਵਿਚ ਫੋਨ ਤੇ ਲਾਈਵ ਹੋ ਕੇ ਪਰਮੀਸ਼ ਵਰਮਾ ਨੂੰ ਵੀ ਗਾਲਾਂ ਕੱਢੀਆਂ ਗਈਆਂ। ਉਨ੍ਹਾਂ ਕਿਹਾ ਕਿ ਉਹ ਪਰਮੀਸ਼ ਵਰਮਾ ਦੇ ਵਿਆਹ ਵਿੱਚ ਨਵਵਿਆਹੁਤਾ ਜੋੜੀ ਨੂੰ ਅਸ਼ੀਰਵਾਦ ਦੇਣ ਅਤੇ ਉਨ੍ਹਾਂ ਨਾਲ ਖੁਸ਼ੀ ਸਾਂਝੀ ਕਰਨ ਆਏ ਸਨ। ਉਹਨਾਂ ਗੁੱਸੇ ਹੁੰਦੇ ਆਖਿਆ ਹੈ ਕਿ ਉਹ ਕੋਈ ਸ਼ੋਅ ਕਰਨ ਨਹੀ ਆਏ ਸਨ ਸਗੋਂ ਵਿਆਹ ਵਿੱਚ ਖੁਸ਼ੀ ਮਨਾਉਣ ਲਈ ਆਏ ਸਨ।

ਉਨ੍ਹਾਂ ਆਖਿਆ ਕਿ ਪਰਮੀਸ਼ ਹਰ ਚੀਜ਼ ਨੂੰ ਬਿਜ਼ਨਸ ਵਾਂਗ ਨਹੀਂ ਲੈਣਾ ਚਾਹੀਦਾ। ਉਨ੍ਹਾਂ ਕਿਹਾ ਕਿ ਪਰਮੀਸ਼ ਨੇ ਉਨ੍ਹਾਂ ਨੂੰ ਬੁਲਾਇਆ ਤਕ ਵੀ ਨਹੀਂ। ਸ਼ੈਰੀ ਮਾਨ ਨੇ ਗੁੱਸੇ ਵਿਚ ਆਖਿਆ ਕਿ ਉਹਨਾਂ ਨੇ ਵਿਆਹ ਵਿੱਚ ਸ਼ਰਾਬ ਨੂੰ ਹੱਥ ਨਹੀਂ ਲਗਾਇਆ ਕਿ ਉਹ ਇਸ ਦਾ ਬਿੱਲ ਨਾ ਮੰਗ ਲੈਣ, ਇਸ ਤੋਂ ਇਲਾਵਾ ਉਨ੍ਹਾਂ ਆਖਿਆ ਕਿ ਉਹ ਕੁਝ ਚੁੱਕਣ ਨਹੀਂ ਆਏ ਸਨ, ਸਗੋਂ ਵਿਆਹ ਵਿੱਚ ਸ਼ਮੂਲੀਅਤ ਕਰਨ ਲਈ ਆਏ ਸਨ।

Leave a Reply

Your email address will not be published.