ਸਿੰਘੂ ਕਾਂਡ ਚ ਆਇਆ ਨਵਾਂ ਮੋੜ, ਲਖਵੀਰ ਸਿੰਘ ਦੀ ਇੱਕ ਹੋਰ ਵੀਡੀਓ ਵਾਇਰਲ

ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜੋ ਪਿਛਲੇ ਦਿਨੀ ਸਿੰਘੂ ਬਾਰਡਰ ਤੇ ਜਾਨ ਗਵਾਉਣ ਵਾਲੇ ਲਖਵੀਰ ਸਿੰਘ ਦੀ ਹੈ। ਜੋ ਉਸ ਦੀ ਜਾਨ ਜਾਣ ਤੋਂ ਕੁਝ ਸਮਾਂ ਪਹਿਲਾਂ ਦੀ ਦੱਸੀ ਜਾਂਦੀ ਹੈ। ਇਸ ਵੀਡੀਓ ਵਿੱਚ ਲਖਵੀਰ ਸਿੰਘ ਜ਼ਮੀਨ ਤੇ ਪਿਆ ਹੈ। ਪੁੱਛੇ ਜਾਣ ਤੇ ਉਹ ਦੱਸ ਰਿਹਾ ਹੈ ਕਿ ਉਨ੍ਹਾਂ ਨੂੰ 30-30 ਹਜ਼ਾਰ ਰੁਪਏ ਦਿੱਤੇ ਜਾਣੇ ਸਨ। ਉਹ ਇਹ ਵੀ ਕਹਿੰਦਾ ਹੈ ਕਿ ਉਸ ਦੇ ਨਾਲ ਇਕ ਹੋਰ ਸਾਥੀ ਵੀ ਹੈ। ਲਖਵੀਰ ਸਿੰਘ ਇੱਕ ਫ਼ੋਨ ਨੰਬਰ ਵੀ ਦੱਸਦਾ ਹੈ।

ਇੱਥੇ ਦੱਸਣਾ ਬਣਦਾ ਹੈ ਕਿ 15 ਅਕਤੂਬਰ ਨੂੰ ਸਵੇਰੇ 5 ਵਜੇ ਲਖਬੀਰ ਸਿੰਘ ਦੀ ਸਿੰਘੂ ਬਾਰਡਰ ਉੱਤੇ ਜਾਨ ਲੈ ਲਈ ਗਈ ਸੀ। ਪਹਿਲਾਂ ਉਸ ਦਾ ਇਕ ਹੱਥ ਵੱਖ ਕਰ ਦਿੱਤਾ ਗਿਆ ਸੀ। ਉਸ ਦੀ ਲੱਤ ਤੇ ਵੀ ਤਿੱਖੀ ਚੀਜ਼ ਦਾ ਵਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਬੈਰੀਕੇਡ ਤੇ ਟੰਗ ਦਿੱਤਾ ਗਿਆ ਸੀ। ਇਹ ਵੀਡੀਓ ਸਭ ਨੇ ਸੋਸ਼ਲ ਮੀਡੀਆ ਤੇ ਦੇਖੀ ਹੈ। ਹੁਣ ਤੱਕ ਇਸ ਮਾਮਲੇ ਵਿੱਚ ਕਈ ਤਰ੍ਹਾਂ ਦੇ ਉਤਰਾਅ ਚੜ੍ਹਾਅ ਆਏ ਹਨ। ਕੋਈ ਕਹਿੰਦਾ ਸੀ ਨਿਹੰਗ ਸਿੰਘਾਂ ਨੇ ਲਖਵੀਰ ਸਿੰਘ ਨਾਲ ਧੱਕਾ ਕੀਤਾ ਹੈ।

ਜੇਕਰ ਲਖਵੀਰ ਸਿੰਘ ਦੋਸ਼ੀ ਹੈ ਤਾਂ ਉਸ ਦਾ ਸਬੂਤ ਦਿਖਾਇਆ ਜਾਵੇ। ਕੁਝ ਲੋਕ ਨਿਹੰਗ ਸਿੰਘਾਂ ਨੂੰ ਸਹੀ ਦੱਸ ਰਹੇ ਸਨ। ਉਨ੍ਹਾਂ ਦੀ ਦ ਲੀ ਲ ਹੈ ਕਿ ਜਿੰਨਾ ਚਿਰ ਬੇਅਦਬੀ ਕਰਨ ਵਾਲਿਆਂ ਤੇ ਸ ਖ ਤ ਕਾਰਵਾਈ ਨਹੀਂ ਹੁੰਦੀ, ਉਨੀ ਦੇਰ ਬੇਅਦਬੀਆਂ ਨਹੀਂ ਰੁਕਣਗੀਆਂ। ਇਸ ਤਰ੍ਹਾਂ ਦੋਵੇਂ ਧਿਰਾਂ ਹੁਣ ਤਕ ਇੱਕ ਦੂਸਰੇ ਤੇ ਕੁਮੈਂਟ ਕਰ ਰਹੀਆਂ ਸਨ। ਇਸ ਦੌਰਾਨ ਹੀ ਨਿਹੰਗ ਸਿੰਘ ਬਾਬਾ ਅਮਨਦੀਪ ਸਿੰਘ ਦੀਆਂ ਕੇਂਦਰੀ ਖੇਤੀਬਾੜੀ ਮੰਤਰੀ ਤੋਮਰ ਨਾਲ ਤਸਵੀਰਾਂ ਵਾਇਰਲ ਹੋ ਗਈਆਂ ਸਨ।

ਜਿਸ ਕਰਕੇ ਲੋਕਾਂ ਨੂੰ ਕੁਝ ਸੁੱਝ ਹੀ ਨਹੀਂ ਰਿਹਾ ਸੀ ਕਿ ਕੀ ਹੋ ਰਿਹਾ ਹੈ? ਹੁਣ ਲਖਵੀਰ ਸਿੰਘ ਦੀ ਵੀਡੀਓ ਸਾਹਮਣੇ ਆਈ ਹੈ। ਜਿਸ ਵਿਚ ਉਹ ਕਹਿ ਰਿਹਾ ਹੈ ਕਿ ਉਨ੍ਹਾਂ ਨੂੰ 30-30 ਹਜ਼ਾਰ ਰੁਪਏ ਦਿੱਤੇ ਜਾਣੇ ਸਨ। ਉਸ ਦੇ ਨਾਲ ਉਸ ਦਾ ਇਕ ਹੋਰ ਸਾਥੀ ਵੀ ਹੈ। ਲਖਵੀਰ ਸਿੰਘ ਇੱਕ ਨੰਬਰ ਵੀ ਦੱਸ ਰਿਹਾ ਹੈ। ਇਸ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਕਿਸ ਪਾਸੇ ਤੁਰੇਗੀ? ਅਜੇ ਕੁਝ ਕਿਹਾ ਨਹੀਂ ਜਾ ਸਕਦਾ, ਕਿਉਕਿ ਇਸ ਮਾਮਲੇ ਵਿਚ ਤਰ੍ਹਾਂ ਤਰ੍ਹਾਂ ਦੇ ਮੋੜ ਆਈ ਜਾ ਰਹੇ ਹਨ।

Leave a Reply

Your email address will not be published.